ਖੁਸ਼ਖਬਰੀ! ਸਰਕਾਰ ਬਹੁਤ ਘੱਟ ਕੀਮਤ ‘ਤੇ ਵੇਚ ਰਹੀ ਸੋਨਾ, ਸਿਰਫ ਇਸ ਤਰੀਕ ਤੱਕ ਹੈ ਮੌਕਾ

ਸੋਨੇ ਦੀਆਂ ਵੱਧਦੀਆਂ ਕੀਮਤਾਂ ਲਗਾਤਾਰ ਆਮ ਆਦਮੀ ਦੀ ਪਹੁਂਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਮੌਜੂਦਾ ਕੀਮਤ ਦੀ ਗੱਲ ਕਰੀਏ ਤਾਂ ਸਰਾਫਾ ਬਾਜ਼ਾਰ ਵਿੱਚ ਇਸ ਸਮੇਂ ਸੋਨਾ 55,000 ਰੁਪਏ ਪ੍ਰਤੀ 10 ਗ੍ਰਾਮ ਦੇ ਆਸਪਾਸ ਚੱਲ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਸੋਨੇ ਵਿੱਚ ਨਿਵੇਸ਼ ਕੀਤਾ ਹੋਇਆ ਹੈ ਉਹ ਵੱਡਾ ਮੁਨਾਫਾ ਲੈ ਰਹੇ ਹੈ। ਪਰ ਆਮ ਆਦਮੀ ਚਾਹ ਕੇ ਵੀ ਸੋਨੇ ਵਿੱਚ ਨਿਵੇਸ਼ ਨਹੀਂ ਕਰ ਪਾ ਰਿਹਾ ਹੈ। ਪਰ ਜੇਕਰ ਤੁਸੀ ਸੋਨੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਸਰਕਾਰ ਸੋਨੇ ਵਿੱਚ ਨਿਵੇਸ਼ ਦਾ ਮੌਕਾ ਦੇਵੇਗੀ।

ਯਨਿ ਕਿ ਹੁਣ ਤੁਸੀ ਘੱਟ ਪੈਸਿਆਂ ਵਿੱਚ ਵੀ ਸੋਨਾ ਖਰੀਦ ਸਕੋਗੇ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁੱਝ ਸਾਲਾਂ ਤੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸਰੀਰਕ ਸੋਨੇ ਦੀ ਮੰਗ ਨੂੰ ਘਟਾਉਣ ਲਈ ਗੋਲਡ ਬਾਂਡ ਨਾਮ ਦੀ ਇਕ ਵਿਸ਼ੇਸ਼ ਯੋਜਨਾ ਚਲਾ ਰਹੀ ਹੈ। ਇਸ ਯੋਜਨਾ ਤਹਿਤ ਕੇਂਦਰ ਸਰਕਾਰ ਬਾਂਡ ਦੇ ਰੂਪ ਵਿਚ ਸੋਨਾ ਵੇਚਦੀ ਹੈ। RBI ਬੈਂਕ ਇਸ ਸੋਨੇ ਦੀ ਕੀਮਤ ਤੈਅ ਕਰਦਾ ਹੈ। ਅਤੇ ਇਹ ਕੀਮਤ ਮਾਰਕੀਟ ਵਿਚ ਮੌਜੂਦ ਭੌਤਿਕ ਸੋਨੇ ਨਾਲੋਂ ਬਹੁਤ ਘੱਟ ਹੁੰਦੀ ਹੈ।

Rbi ਵੱਲੋਂ ਇਸ ਵਾਰ ਸੋਨੇ ਦੇ ਬਾਂਡ ਦੀ ਕੀਮਤ 5,117 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ। ਨਾਲ ਹੀ ਜੇਕਰ ਤੁਸੀ ਸਾਵਰੇਨ ਗੋਲਡ ਬੌਂਡ ਲਈ ਆਨਲਾਇਨ ਅਪਲਾਈ ਕਰਕੇ ਡਿਜਿਟਲ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ 50 ਰੁਪਏ ਪ੍ਰਤੀ ਗ੍ਰਾਮ ਦਾ ਡਿਸਕਾਉਂਟ ਵੀ ਦਿੱਤਾ ਜਾਵੇਗਾ ਅਤੇ ਅਜਿਹੇ ਨਿਵੇਸ਼ਕਾਂ ਲਈ ਬਾਂਡ ਦੀ ਕੀਮਤ 5,067 ਰੁਪਏ ਪ੍ਰਤੀ ਗ੍ਰਾਮ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਹ ਯੋਜਨਾ 31 ਅਗਸਤ ਤੋਂ 4 ਸਤੰਬਰ ਤੱਕ ਖੁੱਲ੍ਹੀ ਰਹੇਗੀ। ਯਾਨੀ ਕਿ ਤੁਸੀਂ ਇਸ ਸਮੇਂ ਦੇ ਅੰਦਰ ਹੀ ਸੋਨਾ ਖਰੀਦ ਸਕਦੇ ਹੋ। ਤੁਹਾਨੂੰ ਘੱਟ ਤੋਂ ਘੱਟ 1 ਗ੍ਰਾਮ ਸੋਨਾ ਖਰੀਦਣਾ ਪਵੇਗਾ। ਇਸ ਨੂੰ ਖਰੀਦਣ ਲਈ ਤੁਸੀਂ ਆਪਣੇ ਬੈਂਕ, ਬੀਐਸਈ, ਐਨਐਸਈ ਦੀ ਵੈਬਸਾਈਟ ਜਾਂ ਡਾਕਘਰ ਨਾਲ ਸੰਪਰਕ ਕਰ ਸਕਦੇ ਹੋ। ਇਹ ਇਕ ਕਿਸਮ ਦਾ ਸੁਰੱਖਿਅਤ ਨਿਵੇਸ਼ ਹੈ ਕਿਉਂਕਿ ਇੱਥੇ ਨਾ ਤਾਂ ਸ਼ੁੱਧਤਾ ਦੀ ਚਿੰਤਾ ਹੈ ਅਤੇ ਨਾ ਹੀ ਸੁਰੱਖਿਆ ਦੀ ਸਮੱਸਿਆ।