ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਫ੍ਰੀ ਮਿਲੇਗਾ ਸੁਪਰ ਸੀਡਰ, ਇੱਥੋਂ ਲਓ

ਝੋਨੇ ਦੀ ਵਾਢੀ ਦਾ ਕੰਮ ਪੂਰੇ ਜੋਰਾਂ ਉੱਤੇ ਚੱਲ ਰਿਹਾ ਹੈ ਅਤੇ ਝੋਨਾ ਵੱਢਣ ਤੋਂ ਬਾਅਦ ਕਿਸਾਨ ਕਣਕ ਬੀਜਣ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ। ਕਣਕ ਦੀ ਬਿਜਾਈ ਹੁਣ ਜਿਆਦਾਤਰ ਕਿਸਾਨ ਸੁਪਰ ਸੀਡਰ ਨਾਲ ਕਰਦੇ ਹਨ। ਪਰ ਸੁਪਰ ਸੀਡਰ ਕਾਫੀ ਮਹਿੰਗਾ ਹੁੰਦਾ ਹੈ ਇਸ ਕਾਰਨ ਹਰ ਕਿਸਾਨ ਇਸ ਨੂੰ ਨਹੀਂ ਖਰੀਦ ਸਕਦਾ ਇਸ ਕਾਰਨ ਜਿਆਦਾਤਰ ਕਿਸਾਨ ਕਿਰਾਏ ਉੱਤੇ ਸੁਪਰ ਸੀਡਰ ਲੈਕੇ ਕਣਕ ਦੀ ਬਿਜਾਈ ਕਰਦੇ ਹਨ।

ਜਿਸ ਕਾਰਨ ਕਾਫੀ ਜਿਆਦਾ ਖਰਚਾ ਹੋ ਜਾਂਦਾ ਹੈ। ਪਰ ਹੁਣ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਗੁਰਬਾਜ਼ ਸੁਪਰ ਸੀਡਰ ਬਿਲਕੁਲ ਫ੍ਰੀ ਮਿਲੇਗਾ। ਦਰਅਸਲ ਇਹ ਇੱਕ ਸਰਕਾਰੀ ਸਕੀਮ ਹੈ ਅਤੇ ਸਰਕਾਰ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਗੁਰਬਾਜ਼ ਸੁਪਰ ਸੀਡਰ ਬਿਲਕੁਲ ਫ੍ਰੀ ਦੇਵੇਗੀ।

ਪੰਜਾਬ ਸਰਕਾਰ ਵੱਲੋਂ ਇਹ ਸਕੀਮ ਲਾਂਚ ਕੀਤੀ ਗਈ ਹੈ, ਕਿ ਪੰਜਾਬ ਦੇ ਹਰ ਇੱਕ ਬਲਾਕ ਦੇ ਵਿੱਚ ਬਣੇ ਹੋਏ ਖੇਤੀਬਾੜੀ ਦਫਤਰ ਵਿੱਚੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਬਿਲਕੁਲ ਮੁਫ਼ਤ ਵਿੱਚ ਸੁਪਰ ਸੀਡਰ ਮੁਹਈਆ ਕਰਵਾਏ ਜਾਣਗੇ। ਯਾਨੀ ਕਿਸਾਨ ਬਿਨਾ ਕਿਸੇ ਖਰਚੇ ਦੇ ਫ੍ਰੀ ਵਿੱਚ ਸੁਪਰ ਸੀਡਰ ਲੈਕੇ ਕਣਕ ਦੀ ਬਿਜਾਈ ਕਰ ਸਕਦੇ ਹਨ।

ਖਾਸ ਗੱਲ ਇਹ ਹੈ ਕਿ ਇਹ ਡਿਸਕ ਵਾਲਾ ਸੁਪਰ ਸੀਡਰ ਹੈ ਅਤੇ ਇਹ ਬਹੁਤ ਵਧੀਆ ਤਰੀਕੇ ਨਾਲ ਕਣਕ ਦੀ ਬਿਜਾਈ ਕਰਦਾ ਹੈ। ਮੁਫ਼ਤ ਵਿੱਚ ਸੁਪਰ ਸੀਡਰ ਲੈਣ ਲਈ ਤੁਸੀਂ ਆਪਣੇ ਨੇੜਲੇ ਖੇਤੀਬਾੜੀ ਦਫਤਰ ਵਿੱਚ ਜਾ ਸਕਦੇ ਹੋ ਅਤੇ ਉੱਥੇ ਤੁਹਾਨੂੰ ਸੁਪਰ ਸੀਡਰ ਲੈਣ ਦਾ ਪੂਰਾ ਤਰੀਕਾ ਦੱਸ ਦਿੱਤਾ ਜਾਵੇਗਾ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com