ਜਾਣੋ ਝੋਨੇ ਵਿੱਚ ਪਹਿਲੀ ਸਪਰੇਅ ਕਦੋਂ ਅਤੇ ਕਿਸ ਦਵਾਈ ਦੀ ਕਰੀਏ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਸਮੇਂ ਵਿੱਚ ਕਿਸਾਨ ਝੋਨੇ ਦੇ ਉਤਪਾਦਨ ਨੂੰ ਵਧਾਉਣ ਦੇ ਨਵੇਂ ਨਵੇਂ ਤਰੀਕਿਆਂ ਦੀ ਖੋਜ ਵਿੱਚ ਰਹਿੰਦੇ ਹਨ। ਪਰ ਕਈ ਵਾਰ ਬਹੁਤ ਸਾਰੇ ਤਰੀਕੇ ਅਪਨਾਉਣ ਤੋਂ ਬਾਅਦ ਵੀ ਝੋਨੇ ਦਾ ਝਾੜ ਨਹੀਂ ਵਧਦਾ ਅਤੇ ਕਿਸਾਨਾਂ ਦਾ ਮੁਨਾਫਾ ਸੀਮਿਤ ਹੀ ਰਹਿ ਜਾਂਦਾ ਹੈ।

ਇਸ ਸਮੇਂ ਕਿਸਾਨਾਂ ਦੇ ਮਨ ਵਿੱਚ ਇਹੀ ਸਵਾਲ ਹੁੰਦਾ ਹੈ ਕਿ ਝੋਨੇ ਵਿੱਚ ਪਹਿਲੀ ਸਪਰੇਅ ਕਦੋਂ ਅਤੇ ਕਿਸ ਦਵਾਈ ਦੀ ਕਰੀਏ ਤਾਂ ਜੋ ਚੰਗੇ ਨਤੀਜੇ ਮਿਲਣ ਅਤੇ ਚੰਗਾ ਝਾੜ ਮਿਲੇ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਝੋਨੇ ਵਿੱਚ ਪਹਿਲੀ ਸਪਰੇਅ ਕਦੋਂ ਅਤੇ ਕਿਸ ਦਵਾਈ ਦੀ ਕਰਨੀ ਚਾਹੀਦੀ ਅਤੇ ਸਪਰੇਅ ਕਰਨ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।

ਬਹੁਤੇ ਕਿਸਾਨ ਝੋਨੇ ਵਿੱਚ ਪਹਿਲੀ ਸਪਰੇਅ ਸਮੇਂ ਤੋਂ ਪਹਿਲਾਂ ਸਪਰੇਅ ਕਰ ਦਿੰਦੇ ਹਨ ਜਾਂ ਫਿਰ ਬਹੁਤ ਲੇਟ ਕਰਦੇ ਹਨ ਅਤੇ ਕਈ ਕਿਸਾਨ ਗਲਤ ਦਵਾਈ ਦੀ ਸਪਰੇਅ ਕਰ ਦਿੰਦੇ ਹਨ ਜਿਸ ਕਾਰਨ ਬਾਅਦ ਵਿੱਚ ਬਹੁਤ ਨੁਕਸਾਨ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਝੋਨਾ 55 ਤੋਂ 65 ਦਿਨਾਂ ਦਾ ਹੋ ਜਾਂਦਾ ਹੈ ਉਸ ਸਮੇਂ ਝੋਨੇ ਉੱਤੇ ਸਭਤੋਂ ਜਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ।

ਪਹਿਲੀ ਸਪਰੇਅ ਲਈ ਵੀ ਹੀ ਸਮਾਂ ਸਭਤੋਂ ਵਧੀਆ ਹੁੰਦਾ ਹੈ ਅਤੇ ਇਸਤੋਂ ਪਹਿਲਾਂ ਜਾਂ ਲੇਟ ਸਪਰੇਅ ਕਰਨਾ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਜਿਨ੍ਹਾਂ ਇਲਾਕਿਆਂ ਵਿੱਚ ਝੋਨੇ ਤੇ ਗੋਭ ਦੀ ਸੁੰਡੀ ਦਾ ਜਿਆਦਾ ਹਮਲਾ ਦੇਖਣ ਨੂੰ ਮਿਲਦਾ ਹੈ, ਉਨ੍ਹਾਂ ਇਲਾਕਿਆਂ ਵਿੱਚ ਇਸ ਸੁੰਡੀ ਦੀ ਰੋਕਥਾਮ ਲਈ ਸਪਰੇਅ ਕਰਨ ਦਾ ਵੀ ਇਹ ਸਭਤੋਂ ਵਧੀਆ ਸਮਾਂ ਹੈ ਅਤੇ ਇਸਤੋਂ ਬਾਅਦ ਸਪਰੇਅ ਦਾ ਕੋਈ ਫਾਇਦਾ ਨਹੀਂ ਹੋਵੇਗਾ।

ਦੂਸਰੇ ਨੰਬਰ ‘ਤੇ ਗੱਲ ਕਰੀਏ ਤਾਂ ਇਨ੍ਹਾਂ ਦਿਨਾਂ ਵਿੱਚ ਕਈ ਥਾਵਾਂ ‘ਤੇ ਝੋਨੇ ਉੱਪਟ ਸੀਥ ਬਲਾਈਟ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਲਈ ਇਸ ਬਿਮਾਰੀ ਦੇ ਹੱਲ ਲਈ ਵੀ ਇਹ ਸਪਰੇਅ ਕਰਨ ਦਾ ਸਭਤੋਂ ਸਹੀ ਸਮਾਂ ਹੈ। ਇਸਦੇ ਨਾਲ ਹੀ ਹੋਰ ਕਿਹੜੀਆਂ ਸਪਰੇਆਂ ਕਦੋਂ ਕਰਨੀਆਂ ਚਾਹੀਦੀਆਂ ਹਨ, ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com