ਮੋਦੀ ਸਰਕਾਰ ਨੇ 14 ਕਰੋੜ ਕਿਸਾਨਾਂ ਨੂੰ ਦਿੱਤੀ ਬਹੁਤ ਵੱਡੀ ਰਾਹਤ

ਮੋਦੀ ਸਰਕਾਰ ਜਲਦ ਹੀ ਦੇਸ਼ ਦੇ 14 ਕਰੋੜ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਦੇਣ ਜਾ ਰਹੀ ਹੈ ਜਿਸਦੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਖਾਦ ਸਬਸਿਡੀ ਵਧਾਉਣ ਦਾ ਫੈਸਲਾ ਕੀਤਾ ਹੈ। ਪਿਛਲੇ ਕੁੱਝ ਸਮੇਂ ਤੋਂ ਖਾਦਾਂ ਦੇ ਕੱਚੇ ਮਾਲ ਦੇ ਰੇਟ ਵਿੱਚ ਬਹੁਤ ਵਾਧਾ ਹੋ ਰਿਹਾ ਹੈ। ਇਸੇ ਕਾਰਨ ਡੀਏਪੀ ਦੀਆਂ ਕੀਮਤਾਂ ਨੂੰ ਵੀ 150 ਰੁਪਏ ਵਧਾ ਦਿੱਤਾ ਗਿਆ ਹੈ।

ਇਸਦੇ ਨਾਲ ਹੀ ਯੂਰੀਆ ਅਤੇ ਬਾਕੀ ਖਾਦਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਦਾ ਪੂਰਾ ਅਨੁਮਾਨ ਹੈ। ਸਰਕਾਰ ਇਸ ਸਮੇਂ ਕਿਸਾਨਾਂ ਉੱਤੇ ਖਾਦ ਦੀ ਮਹਿੰਗਾਈ ਦਾ ਬੋਝ ਨਹੀਂ ਪਾਉਣਾ ਚਾਹੁੰਦੀ। ਜਾਣਕਾਰੀ ਦੇ ਅਨੁਸਾਰ ਕੈਬੀਨਟ ਦੀ ਬੈਠਕ ਵਿੱਚ ਖਾਦ ਸਬਸਿਡੀ ਵਧਾਉਣ ਨੂੰ ਮਨਜ਼ੂਰੀ ਦੀ ਦੇ ਦਿੱਤੀ ਗਈ ਹੈ। ਅਜਿਹਾ ਕਰਨ ਪਿੱਛੇ ਸਰਕਾਰ ਦਾ ਮਕਸਦ ਹੈ ਕਿ ਕੱਚੇ ਮਾਲ ਦੇ ਰੇਟ ਵਧਣ ਦਾ ਬੋਝ ਕਿਸਾਨਾਂ ਉੱਤੇ ਨਾ ਪਵੇ।

ਇਸ ਲਈ ਸਰਕਾਰ ਸਬਸਿਡੀ ਵਧਾਉਣ ਜਾ ਰਹੀ ਹੈ। ਦੱਸ ਦੇਈਏ ਕਿ 2020-21 ਵਿੱਚ ਖਾਦ ਸਬਸਿਡੀ ਵਧਕੇ 1.28 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਇਸਤੋਂ ਬਾਅਦ ਕੱਚਾ ਮਾਲ ਫਿਰ ਮਹਿੰਗਾ ਹੋਇਆ ਅਤੇ ਸਰਕਾਰ ਨੇ ਇਸ ਕਾਰਨ ਫਿਰ ਸਬਸਿਡੀ ਨੂੰ ਹੋਰ ਵਧਾਉਣ ਦਾ ਫ਼ੈਸਲਾ ਲਿਆ ਹੈ। ਤਾਂਕਿ ਇਸਦਾ ਅਸਰ ਕਿਸਾਨਾਂ ਉੱਤੇ ਨਾ ਪਵੇ। ਇਸੇ ਕਾਰਨ 2021-22 ਵਿੱਚ ਇਹ ਸਬਸਿਡੀ 1.4 ਤੋਂ 1.5 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗੀ।

ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮਾਂਡਵਿਆ ਵੱਲੋਂ ਕੁੱਝ ਦਿਨ ਪਹਿਲਾਂ ਰਾਜ ਸਭਾ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਕਿਸਾਨਾਂ ਨੂੰ ਯੂਰੀਆ ਦੇ ਨਾਲ ਨਾਲ ਬਾਕੀ ਸਾਰੀਆਂ ਖਾਦਾਂ ਪੂਰਨ ਮਾਤਰਾ ਅਤੇ ਸਹੀ ਕੀਮਤਾਂ ਉੱਤੇ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਕਾਰਨ ਸਬਸਿਡੀ ਨੂੰ ਵੀ ਵਧਾਇਆ ਜਾਵੇਗਾ।

ਉਨ੍ਹਾਂਨੇ ਦੱਸਿਆ ਸੀ ਕਿ ਕਈ ਦੇਸ਼ਾਂ ਵਿੱਚ ਯੂਰੀਆ ਦੀ ਕੀਮਤ ਲਗਭਗ ਚਾਰ ਹਜਾਰ ਰੁਪਏ ਪ੍ਰਤੀ ਬੋਰੀ ਹੈ, ਪਰ ਭਾਰਤ ਵਿੱਚ ਇਹ ਸਿਰਫ 266 ਰੁਪਏ ਵਿੱਚ ਮਿਲ ਰਹੀ ਹੈ। ਇਸੇ ਤਰ੍ਹਾਂ ਡੀਏਪੀ ਉੱਤੇ ਸਰਕਾਰ ਪ੍ਰਤੀ ਬੋਰੀ 2650 ਰੁਪਏ ਦੀ ਸਬਸਿਡੀ ਦੇ ਰਹੀ ਹੈ। ਸਰਕਾਰ ਦੇ ਇਸ ਕਦਮ ਨਾਲ ਪਹਿਲਾਂ ਤੋਂ ਹੀ ਡੀਜ਼ਲ ਦੀਆਂ ਕੀਮਤਾਂ ਤੋਂ ਤੰਗ ਆ ਚੁੱਕੇ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ।