ਕਿਸਾਨਾਂ ਲਈ ਵੱਡਾ ਝਟਕਾ, ਖਾਦ ਦੀਆਂ ਕੀਮਤਾਂ ਵਿੱਚ ਆਇਆ ਭਾਰੀ ਉਛਾਲ

ਕਿਸਾਨਾਂ ਨੂੰ ਹੁਣ ਬਹੁਤ ਝੱਟਕਾ ਲੱਗਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਰੂਸ ਅਤੇ ਯੂਕਰੇਨ ਦੇ ਵਿਚਕਾਰ ਚੱਲ ਰਹੀ ਜੰਗ ਦੇ ਕਾਰਨ ਭਾਰਤ ਉੱਤੇ ਵੀ ਕਾਫ਼ੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਲੜਾਈ ਨਾਲ ਸਾਡੇ ਦੇਸ਼ ਦੇ ਕਿਸਾਨਾਂ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਹੁਣ ਖੇਤੀ ਕਾਫ਼ੀ ਜ਼ਿਆਦਾ ਮਹਿੰਗੀ ਹੋ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਸ ਯੁੱਧ ਦੇ ਕਾਰਨ ਭਾਰਤ ਵਿੱਚ ਖੇਤੀ ਵਿੱਚ ਵਰਤੀਆਂ ਜਾਂ ਵਾਲਿਆਂ ਖਾਦਾਂ ਦੇ ਰੇਟ ਬਹੁਤ ਜ਼ਿਆਦਾ ਵਧ ਰਹੇ ਹਨ। ਜਿਸਦਾ ਸਿੱਧਾ ਅਸਰ ਕਿਸਾਨਾਂ ਦੇ ਨਾਲ ਨਾਲ ਆਮ ਆਦਮੀ ਉੱਤੇ ਵੀ ਪਵੇਗਾ। ਰੂਸ ਯੂਕਰੇਨ ਯੁੱਧ ਦੇ ਕਾਰਨ ਖਾਦਾਂ ਦੀ ਸਪਲਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਇਹੀ ਕਾਰਨ ਹੈ ਕਿ ਖਾਦਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਜਾਣਕਾਰੀ ਦੇ ਅਨੁਸਾਰ ਰੂਸ ਦੁਨੀਆ ਦੇ ਸਭਤੋਂ ਜ਼ਿਆਦਾ ਖਾਦ ਸਪਲਾਈ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਪਰ ਯੂਕਰੇਨ ਦੇ ਨਾਲ ਯੁੱਧ ਦੇ ਕਾਰਨ ਰੂਸ ਉੱਤੇ ਬਹੁਤ ਸਾਰੇ ਦੇਸ਼ ਆਰਥਕ ਰੋਕ ਲਗਾ ਰਹੇ ਹਨ ਜਿਸ ਕਾਰਨ ਖਾਦ ਦੀ ਸਪਲਾਈ ਰੁਕੀ ਹੋਈ ਹੈ।ਯੁੱਧ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਖਾਦਾਂ ਦੀਆਂ ਕੀਮਤਾਂ ਵਿੱਚ 10 ਫ਼ੀਸਦੀ ਤੋਂ ਜ਼ਿਆਦਾ ਦਾ ਉਛਾਲ ਆ ਚੁੱਕਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਖਾਦਾਂ ਦੇ ਉਤਪਾਦਨ ਵਿੱਚ ਪੁਟਾਸ਼ ਦੀ ਇੱਕ ਵੱਡੀ ਭੂਮਿਕਾ ਹੁੰਦੀ ਹੈ। ਕੁੱਝ ਦਿਨ ਪਹਿਲਾਂ ਪੁਟਾਸ਼ ਖਾਦ ਦੀ ਕੀਮਤ 1100 ਰੁਪਏ ਸੀ ਜੋ ਕਿ ਹੁਣ ਵਧਕੇ 1700 ਰੁਪਏ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ। ਅਨੁਮਾਨ ਹੈ ਕਿ ਇਸਦੀ ਕੀਮਤ ਆਉਣ ਵਾਲੇ ਦਿਨਾਂ ਵਿੱਚ 2000 ਰੁਪਏ ਤੋਂ ਵੀ ਉੱਤੇ ਜਾ ਸਕਦੀ ਹੈ। ਇਸੇ ਤਰ੍ਹਾਂ DAP ਖਾਦ ਦੀ ਗੱਲ ਕਰੀਏ ਤਾਂ DAP ਕਿਸਾਨਾਂ ਨੂੰ 1200 ਰੁਪਏ ਵਿੱਚ ਮਿਲਦੀ ਸੀ , ਪਰ ਹੁਣ ਇਸਦਾ ਰੇਟ 1900 ਰੁਪਏ ਤੋਂ ਉੱਤੇ ਚਲਾ ਜਾਵੇਗਾ।

ਯੂਰਿਆ ਖਾਦ ਦੀ ਗੱਲ ਕਰੀਏ ਤਾਂ ਇਹ ਹੁਣ ਤੱਕ ਕਿਸਾਨਾਂ ਨੂੰ 266 ਰੁਪਏ ਵਿੱਚ ਮਿਲ ਰਹੀ ਸੀ, ਪਰ ਹੁਣ ਇਸਦਾ ਰੇਟ 300 ਰੁਪਏ ਤੋਂ ਉੱਤੇ ਜਾਣ ਦੀ ਸੰਭਾਵਨਾ ਹੈ। ਜੇਕਰ ਯੂਕਰੇਨ ਅਤੇ ਰੂਸ ਦੇ ਵਿਚਕਾਰ ਜੰਗ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਖਾਦਾਂ ਦੇ ਰੇਟ ਹੋਰ ਵੀ ਵਧ ਸਕਦੇ ਹਨ ਜਿਸ ਨਾਲ ਕਿਸਾਨਾਂ ਦੀ ਲਾਗਤ ਬਹੁਤ ਜ਼ਿਆਦਾ ਵਧੇਗੀ।