ਢਾਈ ਕਿੱਲਿਆਂ ‘ਚੋਂ ਕਣਕ ਦਾ ਝਾੜ ਨਿਕਲਿਆ ਸਿਰਫ 15 ਕਿੱਲੋ, ਜਾਣੋ ਕਾਰਨ

ਕਿਸਾਨਾਂ ਨੂੰ ਇਨ੍ਹਾਂ ਦਿਨਾਂ ਵਿੱਚ ਫਸਲ ਦੇ ਪੱਕਣ ਦੀ ਉਡੀਕ ਰਹਿੰਦੀ ਹੈ ਕਿਉਂਕਿ ਫਸਲ ਪੱਕਣ ਤੋਂ ਬਾਅਦ ਕਿਸਾਨ ਜਦੋਂ ਇਸਨੂੰ ਵੱਢ ਕੇ ਮੰਡੀ ਵਿੱਚ ਲੈਕੇ ਜਾਂਦਾ ਹੈ ਤਾਂ ਹੀ ਉਸਨੂੰ ਉਸਦੀ ਕਈ ਮਹੀਨਿਆਂ ਦੀ ਮਿਨਤ ਦਾ ਮੁੱਲ ਮਿਲਦਾ ਹੈ। ਪਰ ਕਈ ਵਾਰ ਕੁਦਰਤੀ ਕਾਰਨਾਂ ਕਰਕੇ ਜਾਂ ਫਿਰ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਹੋ ਜਾਂਦਾ ਹੈ।

ਅੱਜ ਅਸੀਂ ਇੱਕ ਅਜਿਹੇ ਕਿਸਾਨ ਬਾਰੇ ਦੱਸਾਂਗੇ ਜਿਸਨੇ ਢਾਈ ਕਿੱਲਿਆਂ ਵਿੱਚ ਕਣਕ ਦੀ ਫਸਲ ਲਗਾਈ ਸੀ ਪਰ ਜਦੋਂ ਵਾਢੀ ਕੀਤੀ ਤਾਂ ਝਾੜ ਸਿਰਫ 15 ਕਿੱਲੋ ਨਿੱਕਲਿਆ। ਤੁਹਾਨੂੰ ਦੱਸ ਦੇਈਏ ਕਿ ਇਹ ਕਿਸਾਨ ਸੰਗਰੂਰ ਜਿਲ੍ਹੇ ਦੇ ਪਿੰਡ ਚੱਠਾ ਨਨਹੇੜਾ ਪਿੰਡ ਦਾ ਰਹਿਣ ਵਾਲਾ ਹੈ। ਇਸ ਕਿਸਾਨ ਦਾ ਨਾਮ ਬੇਅੰਤ ਸਿੰਘ ਹੈ ਅਤੇ ਇਸਨੇ ਆਪਣੀ ਢਾਈ ਕਿੱਲੇ ਜ਼ਮੀਨ ਵਿੱਚ ਕਣਕ ਦੀ ਫਸਲ ਬੀਜੀ ਸੀ।

ਇਸ ਕਿਸਾਨ ਦਾ ਕਹਿਣਾ ਹੈ ਕਿ ਢਾਈ ਕਿਲਿਆਂ ਵਿੱਚੋਂ 15 ਕਿੱਲੋ ਕਣਕ ਦਾ ਝਾੜ ਨਿਕਲਿਆ ਹੈ। ਬਹੁਤ ਹੈਰਾਨੀ ਦੀ ਗੱਲ ਹੈ ਕਿ ਢਾਈ ਕਿੱਲੇ ਜ਼ਮੀਨ ਵਿੱਚੋਂ ਸਿਰਫ 15 ਕਿੱਲੋ ਝਾੜ ਹੀ ਮਿਲਿਆ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਦੇਖਣ ਵਿੱਚ ਕਣਕ ਠੀਕ ਲਗਦੀ ਸੀ ਪਰ ਝਾੜ ਸਿਰਫ 15 ਕਿੱਲੋ ਹੀ ਮਿਲਿਆ ਹੈ।

ਇੰਨਾ ਘੱਟ ਝਾੜ ਮਿਲਣ ਦੇ ਨਾਲ ਨਾਲ ਕਣਕ ਦੇ ਦਾਣੇ ਦੀ ਕੁਆਲਿਟੀ ਵੀ ਬਹੁਤ ਹੀ ਖਰਾਬ ਹੈ ਅਤੇ ਬਿਲਕੁਲ ਛੋਟੇ ਛੋਟੇ ਦਾਣੇ ਨਿਕਲੇ ਹਨ। ਇਨ੍ਹਾਂ ਦੇ ਪਿੰਡ ਵਿੱਚ ਇੱਕ ਦੋ ਹੋਰ ਕਿਸਾਨਾਂ ਨਾਲ ਵੀ ਇਸੇ ਤਰਾਂ ਹੋਇਆ ਹੈ। ਇਸ ਕਿਸਾਨ ਦੇ ਆਸੇ ਪਾਸੇ ਦੀ ਜ਼ਮੀਨ ਵਿੱਚ ਵਧੀਆ ਝਾੜ ਨਿਕਲਿਆ ਹੈ। ਹੁਣ ਇਸਨੂੰ ਕੁਦਰਤ ਦੇ ਰੰਗ ਕਹਿ ਸਕਦੇ ਹਾਂ ਜਾਂ ਫਿਰ ਇਸ ਕਿਸਾਨ ਦੀ ਕਿਸਮਤ।

ਕੁੱਲ ਮਿਲਾ ਕੇ ਇੰਨੇ ਝਾੜ ਨਾਲ ਇਸ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੋਇਆ। ਪਰ ਇਸ ਕਿਸਾਨ ਨੇ ਫਿਰ ਵੀ ਹੌਂਸਲਾ ਨਹੀਂ ਹਾਰਿਆ ਹੈ ਅਤੇ ਨਾ ਹੀ ਇਸ ਕਿਸਾਨ ਨੇ ਸਰਕਾਰ ਜਾਂ ਹੋਰ ਕਿਸੇ ਤੋਂ ਕੋਈ ਮੰਗ ਕੀਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com