ਹੁਣ ਬੈਟਰੀ ‘ਤੇ ਚੱਲੇਗਾ ਤੁਹਾਡਾ ਪੁਰਾਣਾ ਮੋਟਰਸਾਈਕਲ, ਸਿਰਫ ਏਨੇ ਰੁਪਏ ਆਵੇਗਾ ਖਰਚਾ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਕਾਰਨ ਹੁਣ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਕਰੇਜ਼ ਕਾਫੀ ਜ਼ਿਆਦਾ ਵਧ ਰਿਹਾ ਹੈ। ਜਿਸਨੂੰ ਦੇਖਦੇ ਹੋਏ ਕਈ ਨਵੀਂਆਂ ਕੰਪਨੀਆਂ ਇਲੈਕਟ੍ਰਿਕ ਵਾਹਨ ਮਾਰਕੀਟ ਵਿੱਚ ਲਿਆ ਰਹੀਆਂ ਹਨ। ਬਹੁਤ ਸਾਰੇ ਲੋਕ ਇਲੈਕਟ੍ਰਿਕ ਵਾਹਨ ਖਰੀਦਣਾ ਚਾਹੁੰਦੇ ਹਨ ਪਰ ਇਲੈਕਟ੍ਰਿਕ ਵਾਹਨ ਕਾਫ਼ੀ ਮਹਿੰਗੇ ਹੋਣ ਦੇ ਕਾਰਨ ਹਰ ਕੋਈ ਇਨ੍ਹਾਂ ਨੂੰ ਨਹੀਂ ਖਰੀਦ ਪਾਉਂਦਾ।

ਪਰ ਤੁਹਾਨੂੰ ਦੱਸ ਦੇਈਏ ਕਿ ਇੱਕ ਅਜਿਹੀ ਤਕਨੀਕ ਵੀ ਹੈ ਜਿਸਦੇ ਨਾਲ ਤੁਸੀ ਆਪਣੇ ਪੁਰਾਣੇ ਵਾਹਨ ਨੂੰ ਹੀ ਇਲੈਕਟ੍ਰਿਕ ਵਾਹਨ ਬਣਾ ਸਕਦੇ ਹੋ। ਜੀ ਹਾਂ, ਤੁਹਾਨੂੰ ਆਪਣੇ ਵਾਹਨ ਨੂੰ ਇਲੈਕਟ੍ਰਿਕ ਬਣਾਉਣ ਲਈ ਸਿਰਫ EV ਕਿੱਟ ਦੀ ਜ਼ਰੂਰਤ ਹੋਵੇਗੀ। ਯਾਨੀ ਤੁਹਾਨੂੰ ਗੱਡੀ ਵਿੱਚ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਇੰਜਨ ਦੀ ਜਗ੍ਹਾ ਇਹ ਕਨਵਰਜ਼ਨ ਕਿੱਟ ਲਗਵਾਉਣੀ ਪਵੇਗੀ।

ਖਾਸ ਗੱਲ ਇਹ ਹੈ ਕਿ ਕਾਰਾਂ ਦੇ ਨਾਲ ਨਾਲ ਇਸ ਈਵੀ ਕਨਵਰਜਨ ਕਿੱਟ ਨੂੰ ਪਿਛਲੇ ਮਹੀਨੇ ਹੀ ਮੋਟਰਸਾਈਕਲ ਲਈ ਵੀ ਲਾਂਚ ਕਰ ਦਿੱਤਾ ਗਿਆ ਹੈ। ਯਾਨੀ ਹੁਣ ਤੁਸੀ ਆਪਣੇ ਮੋਟਰਸਾਈਕਲ ਨੂੰ ਵੀ ਇਲੈਕਟ੍ਰਿਕ ਬਣਾ ਸਕਦੇ ਹੋ। ਭਾਰਤ ਦੀ ਇੱਕ ਈਵੀ ਸਟਾਰਟਅਪ ਕੰਪਨੀ ਨੇ ਮੋਟਰਸਾਇਕਿਲ ਲਈ ਇਸ ਈਵੀ ਕਨਵਰਜਨ ਕਿੱਟ ਨੂੰ ਪੇਸ਼ ਕੀਤਾ ਹੈ ਅਤੇ ਇਸਨੂੰ RTO ਵੱਲੋਂ ਮਨਜੂਰੀ ਵੀ ਮਿਲ ਗਈ ਹੈ।

ਜੇਕਰ ਤੁਸੀ ਆਪਣੀ ਬਾਈਕ ਨੂੰ ਇਲੈਕਟ੍ਰਿਕ ਬਣਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਹਾਡਾ 35,000 ਰੁਪਏ ਦਾ ਖਰਚਾ ਹੋਵੇਗਾ ਅਤੇ 6,300 ਰੁਪਏ GST ਲੱਗੇਗਾ। ਕੰਪਨੀ ਇਸ ਕਿੱਟ ਦੀ 3 ਸਾਲ ਦੀ ਵਾਰੰਟੀ ਦੇਵੇਗੀ। ਜੇਕਰ ਤੁਸੀ ਆਪਣੀ ਬਾਇਕ ਦੀ ਰੇਂਜ 151 ਕਿਮੀ ਪ੍ਰਤੀ ਚਾਰਜ ਕਰਵਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ ਪੂਰੇ ਬੈਟਰੀ ਪੈਕ ਉੱਤੇ 95,000 ਰੁਪਏ ਦਾ ਖਰਚ ਆਵੇਗਾ।

ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਡੇ ਮੋਟਰਸਾਈਕਲ ਦਾ ਰਜਿਸਟਰੇਸ਼ਨ ਨੰਬਰ ਨਹੀਂ ਬਦਲੇਗਾ, ਅਤੇ ਤੁਹਾਨੂੰ ਗਰੀਨ ਨੰਬਰ ਪਲੇਟ ਵੀ ਮਿਲ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਫ਼ਿਲਹਾਲ ਇਸ ਕਿੱਟ ਨੂੰ ਹੀਰੋ ਸਪਲੈਂਡਰ ਬਾਇਕ ਉੱਤੇ ਲਗਾਇਆ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਇਸ ਇਲੈਕਟ੍ਰਿਕ ਸਪਲੈਂਡਰ ਦੀ ਟਾਪ ਸਪੀਡ 80 ਕਿਮੀ/ਘੰਟਾ ਦੱਸੀ ਜਾ ਰਹੀ ਹੈ ਅਤੇ ਇੱਕ ਵਾਰ ਚਾਰਜ ਕਰਨ ਉੱਤੇ ਇਸਨੂੰ 150 ਕਿਮੀ ਤੱਕ ਚਲਾਇਆ ਜਾ ਸਕਦਾ ਹੈ। ਇਸ ਵਿੱਚ ਰੀਜਨਰੇਟਿਵ ਬਰੇਕਿੰਗ ਤਕਨੀਕ ਵੀ ਦਿੱਤੀ ਗਈ ਹੈ ਜਿਸਦੇ ਨਾਲ ਇਸਦੀ ਬੈਟਰੀ 5-20 ਫ਼ੀਸਦੀ ਤੱਕ ਆਪਣੇ ਆਪ ਚਾਰਜ ਹੋ ਜਾਂਦੀ ਹੈ।