ਆਪਣੇ ਖੇਤ ਵਿੱਚ ਕਰੋ ਇਸ ਆਸਟ੍ਰੇਲੀਆ ਦੇ ਪੌਦੇ ਦੀ ਖੇਤੀ, 5 ਸਾਲਾਂ ਵਿੱਚ ਹੋਵੇਗੀ 50 ਲੱਖ ਦੀ ਕਮਾਈ

ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਰਵਾਇਤੀ ਖੇਤੀ ਵਿੱਚ ਜ਼ਿਆਦਾ ਕਮਾਈ ਨਾ ਹੋਣ ਦੇ ਕਾਰਨ ਇਸ ਦੀ ਜਗ੍ਹਾ ਕੋਈ ਹੋਰ ਖੇਤੀ ਕਰਨਾ ਚਾਹੁੰਦੇ ਹਨ। ਕਿਸਾਨ ਵੀਰ ਕਿਸੇ ਅਜਿਹੀ ਫਸਲ ਦੀ ਖੋਜ ਵਿੱਚ ਰਹਿੰਦੇ ਹਨ ਜਿਸਤੋਂ ਉਹ ਘੱਟ ਲਾਗਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕਣ। ਜੇਕਰ ਤੁਸੀ ਵੀ ਰਵਾਇਤੀ ਖੇਤੀ ਦਾ ਕੋਈ ਬਦਲ ਖੋਜ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਬਹੁਤ ਹੀ ਜਿਆਦਾ ਮੁਨਾਫ਼ੇ ਵਾਲੀ ਖੇਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

ਕਿਸਾਨ ਵੀਰੋ ਅਸੀਂ ਗੱਲ ਕਰ ਰਹੇ ਹਾਂ ਅਸਟਰੇਲੀਅਨ ਦਰਖਤ ਯੂਕਲਿਪਟਸ ਦੀ ਖੇਤੀ ਬਾਰੇ। ਇਹ ਦਰਖਤ ਘੱਟ ਸਮੇਂ ਵਿੱਚ ਤੇਜੀ ਨਾਲ ਵਧਦਾ ਹੈ। ਇਸ ਦਰਖਤ ਨੂੰ ਸਫੈਦਾ ਅਤੇ ਨੀਲਗਿਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਰਖਤ ਦੀ ਲੱਕੜ ਦਾ ਇਸਤੇਮਾਲ ਪੇਟੀਆਂ, ਬਾਲਣ, ਹਾਰਡ ਬੋਰਡ, ਫਰਨੀਚਰ, ਪਾਰਟਿਕਲ ਬੋਰਡ ਅਤੇ ਇਮਾਰਤਾਂ ਨੂੰ ਬਣਾਉਣ ਵਿੱਚ ਕੀਤਾ ਜਾਂਦਾ ਹੈ।

ਕਿਸਾਨ ਇਸਦੀ ਖੇਤੀ ਬਹੁਤ ਘੱਟ ਖਰਚੇ ਵਿੱਚ ਕਰ ਸਕਦੇ ਹਨ। 1 ਹੈਕਟੇਅਰ ਇਹੀ ਲਗਭਗ ਢਾਈ ਏਕੜ ਜ਼ਮੀਨ ਵਿੱਚ ਇਸਦੇ 3000 ਹਜ਼ਾਰ ਪੌਦੇ ਲਗਾਏ ਜਾ ਸਕਦੇ ਹਨ। ਇਹ ਬੂਟੇ ਨਰਸੀ ਤੋਂ ਲਗਭਗ 7-8 ਰੁਪਏ ਦੀ ਕੀਮਤ ਵਿੱਚ ਮਿਲਦੇ ਹਨ। ਯਾਨੀ ਇੱਕ ਹੈਕਟੇਅਰ ਵਿੱਚ ਤੁਹਾਡਾ ਬੂਟਿਆਂ ਦਾ ਖਰਚਾ 21 ਹਜ਼ਾਰ ਰੁਪਏ ਆਵੇਗਾ ਅਤੇ ਕੁੱਲ ਖਰਚਾ 25 ਹਜ਼ਾਰ ਤੱਕ ਹੋਵੇਗਾ।

ਇਸਦੇ ਇੱਕ ਦਰਖਤ ਤੋਂ ਕਿਸਾਨ ਸਿਰਫ 4 ਤੋਂ 5 ਸਾਲ ਬਾਅਦ 400 ਕਿੱਲੋ ਤੱਕ ਲੱਕੜ ਲੈ ਸਕਦੇ ਹਨ। ਯਾਨੀ 3000 ਪੌਦਿਆਂ ਤੋਂ 12,00,000 ਕਿੱਲੋ ਲੱਕੜ ਮਿਲੇਗੀ। ਮਾਰਕਿਟ ਵਿੱਚ ਇਹ ਲੱਕੜ 6 ਰੁਪਏ ਪ੍ਰਤੀ ਕਿੱਲੋ ਦੇ ਰੇਟ ‘ਤੇ ਵਿਕਦੀ ਹੈ। ਯਾਨੀ ਕਿਸਾਨ ਇਸਨ੍ਹੂੰ ਵੇਚ ਕੇ ਲਗਭਗ 72 ਲੱਖ ਰੁਪਏ ਕਮਾ ਸਕਦੇ ਹਨ। ਸਾਰਾ ਖਰਚਾ ਕੱਢਕੇ ਵੀ ਕਿਸਾਨਾਂ ਨੂੰ 5 ਸਾਲ ਵਿੱਚ ਲਗਭਗ 60 ਲੱਖ ਰੁਪਏ ਦੀ ਬਹੁਤ ਹੋਵੇਗੀ।

ਸਭਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਬੂਟਿਆਂ ਨੂੰ ਕਿਸੇ ਵੀ ਜ਼ਮੀਨ ਵਿੱਚ ਅਤੇ ਹਰ ਮੌਸਮ ਵਿੱਚ ਲਗਾਇਆ ਜਾ ਸਕਦਾ ਹੈ। ਇਸ ਦਰਖਤ ਦੀ ਉਚਾਈ 30 ਤੋਂ 90 ਮੀਟਰ ਤੱਕ ਹੋ ਸਕਦੀ ਹੈ। ਇਸਨ੍ਹੂੰ ਲਗਾਉਣ ਲਈ ਖੇਤ ਦੀ ਡੂੰਘੀ ਜੁਤਾਈ ਕਰਨੀ ਜਰੂਰੀ ਹੈ ਅਤੇ ਫਿਰ ਖੇਤ ਨੂੰ ਪੱਧਰਾ ਕਰ ਦਿੱਤਾ ਜਾਂਦਾ ਹੈ। ਬੂਟੇ ਲਗਾਉਂਦੇ ਸਮੇਂ ਬੂਟੇ ਤੋਂ ਬੂਟੇ ਦੀ ਦੂਰੀ 5 ਫੁੱਟੀ ਰੱਖੀ ਜਾਂਦੀ ਹੈ। ਦੱਸ ਦੇਈਏ ਕਿ ਇਨ੍ਹਾਂ ਬੂਟਿਆਂ ਨੂੰ ਲਗਾਉਣ ਲਈ ਮੀਂਹ ਦਾ ਮੌਸਮ ਸਭਤੋਂ ਵਧੀਆ ਹੁੰਦਾ ਹੈ।