ਆ ਗਈ ਸਭਤੋਂ ਸਸਤੀ ਤੇ ਛੋਟੀ ਬਿਜਲੀ ਵਾਲੀ ਕਾਰ

ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਜਿਸ ਕਾਰਨ ਸਾਡਾ ਕਾਰ ਦਾ ਖਰਚਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਕਾਰਨ ਬਹੁਤ ਸਾਰੇ ਲੋਕ ਇਲੈਕਟ੍ਰਿਕ ਕਾਰ ਖਰੀਦਣਾ ਚਾਹੁੰਦੇ ਹਨ ਪਰ ਇਲੈਕਟ੍ਰਿਕ ਕਾਰਾਂ ਜਿਆਦਾ ਮਹਿੰਗੀਆਂ ਹੋਣ ਦੇ ਕਾਰਨ ਬਹੁਤ ਸਾਰੇ ਲੋਕ ਇਲੈਕਟ੍ਰਿਕ ਕਾਰ ਨਹੀਂ ਖਰੀਦ ਸਕਦੇ।

ਪਰ ਹੁਣ ਭਾਰਤ ਵਿੱਚ ਦੁਨੀਆ ਦੀ ਸਭਤੋਂ ਛੋਟੀ ਅਤੇ ਸਸਤੀ ਇਲੈਕਟ੍ਰਿਕ ਕਾਰ ਲਾਂਚ ਹੋਣ ਜਾ ਰਹੀ ਹੈ, ਜਿਸਦੀ ਕੀਮਤ ਜਾਣਕੇ ਤੁਸੀ ਹੈਰਾਨ ਰਹਿ ਜਾਓਗੇ। ਤੁਹਾਨੂੰ ਦੱਸ ਦੇਈਏ ਕਿ ਦੀ ਇਲੈਕਟ੍ਰਿਕ ਵਹੀਕਲ ਬਣਾਉਣ ਵਾਲੀ ਕੰਪਨੀ Eleksa ਨੇ ਹਾਲ ਹੀ ਵਿੱਚ ਆਪਣੀ ਨਵੀਂ Electric Car ਨੂੰ ਮਾਰਕੀਟ ਵਿੱਚ ਪੇਸ਼ ਕੀਤਾ ਹੈ।

ਕੰਪਨੀ ਨੇ ਇਸ ਨਵੀਂ ਇਲੇਕਟਰਿਕ ਕਾਰ ਨੂੰ Eleksa CityBug ਦੇ ਨਾਮ ਨਾਲ ਦੱਖਣੀ ਅਫਰੀਕਾ ਵਿੱਚ ਪੇਸ਼ ਕੀਤਾ ਹੈ ਅਤੇ ਜਲਦੀ ਹੀ ਇਸਨੂੰ ਭਾਰਤ ਵਿੱਚ ਵੀ ਲਿਆਇਆ ਜਾ ਸਕਦਾ ਹੈ। Eleksa CityBug ਨੂੰ ਹੁਣ ਤੱਕ ਦੀ ਸਭਤੋਂ ਸਸਤੀ ਇਲੈਕਟ੍ਰਿਕ ਕਾਰ ਕਿਹਾ ਜਾ ਰਿਹਾ ਹੈ। ਕੰਪਨੀ ਨੇ ਇਸ ਕਾਰ ਨੂੰ ਦੋ ਦਰਵਾਜਿਆਂ ਵਾਲੇ ਮਾਡਲ ਵਿੱਚ ਪੇਸ਼ ਕੀਤਾ ਹੈ, ਪਰ ਇਸ ਵਿੱਚ ਚਾਰ ਵਿਅਕਤੀ ਬਹੁਤ ਆਸਾਨੀ ਨਾਲ ਬੈਠ ਸਕਦੇ ਹਨ।

ਇਸ ਕਾਰ ਨੂੰ ਛੋਟੇ ਸਾਇਜ਼ ਵਿੱਚ ਪੇਸ਼ ਕਰਨ ਦੇ ਨਾਲ-ਨਾਲ ਇਸ ਵਿੱਚ ਬਹੁਤ ਸਾਰੇ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸ ਛੋਟੀ ਇਲੈਕਟ੍ਰਿਕ ਕਾਰ ਦੀ ਕੀਮਤ ਬਾਰੇ ਗੱਲ ਕਰੀਏ ਤਾਂ South African ਮਾਰਕਿਟ ਵਿੱਚ ਕੰਪਨੀ ਨੇ ਇਸ ਕਾਰ ਨੂੰ 2 ਲੱਖ 30 ਹਜ਼ਾਰ Rand ਦੀ ਕੀਮਤ ਵਿੱਚ ਪੇਸ਼ ਕੀਤਾ ਹੈ।

ਪਰ ਕੰਪਨੀ ਭਾਰਤੀ ਮਾਰਕਿਟ ਵਿੱਚ ਇਸ ਕਾਰ ਦਾ ਸਸਤਾ ਵੈਰੀਐਂਟ ਲਾਂਚ ਕਰ ਸਕਦੀ ਹੈ, ਜਿਸਦੀ ਕੀਮਤ ਸਿਰਫ 4 ਲੱਖ ਰੁਪਏ ਤੱਕ ਹੋਵੇਗੀ। ਇਸਦੇ ਨਾਲ ਹੀ Eleksa ਕੰਪਨੀ ਹੋਰ ਵੀ ਕਈ ਇਲੈਕਟ੍ਰਿਕ ਵਾਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਭਾਰਤੀ ਮਾਰਕਿਟ ਵਿੱਚ ਪੇਸ਼ ਕਰ ਸਕਦੀ ਹੈ।

ਕੰਪਨੀ ਦਾ ਕਹਿਣਾ ਹੈ ਕਿ CityBug ਕਾਰ ਵਿੱਚ 9kWh ਦੀ ਬੈਟਰੀ ਅਤੇ 4kW ਦੀ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ। ਇਸ ਕਾਰ ਨੂੰ ਇੱਕ ਵਾਰ ਫੁੱਲ ਚਾਰਜ ਕਰਨ ਉੱਤੇ 200km ਤੱਕ ਚਲਾਇਆ ਜਾ ਸਕਦਾ ਹੈ ਅਤੇ ਇਸਦੀ ਟੌਪ ਸਪੀਡ 60 ਕਿਲੋਮੀਟਰ ਪ੍ਰਤੀ ਘੰਟਾ ਹੈ।