ਬਿਜਲੀ ਬਿੱਲ 2020, ਦੋ ਮੱਝਾਂ ਰੱਖਣ ਤੇ ਲਾਉਣਾ ਪਵੇਗਾ ਕਮਰਸ਼ਲ ਬਿਜਲੀ ਮੀਟਰ, ਜਾਣੋ ਬਿੱਲ ਦੀ ਪੂਰੀ ਜਾਣਕਾਰੀ

ਖੇਤੀ ਬਿੱਲਾਂ ਦਾ ਵਿਰੋਧ ਅਜੇ ਤੱਕ ਖਤਮ ਨਹੀਂ ਹੋਇਆ ਕੇਂਦਰ ਸਰਕਾਰ ਹੁਣ ਨਵੇਂ ਬਿਜਲੀ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਹੁਣ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਅਤੇ ਖਾਸਕਰ ਪਿੰਡਾਂ ਵਾਲਿਆਂ ਦੀ ਜੇਬ੍ਹ ‘ਤੇ ਸਭਤੋਂ ਜਿਆਦਾ ਅਸਰ ਪਵੇਗਾ। ਕੇਂਦਰ ਦੇ ਇਸ ਨਵੇਂ ਬਿਜਲੀ ਬਿੱਲ ਵਿੱਚ ਬਿਜਲੀ ਦਾ ਸਾਰਾ ਕੰਮ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜਿਸਤੋਂ ਬਾਅਦ ਕਿਸਾਨਾਂ ਨੂੰ ਹੋਰ ਵੀ ਵੱਡੇ ਝਟਕੇ ਲੱਗ ਸਕਦੇ ਹਨ।

ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਕੇਂਦਰ ਦੇ ਨਵੇਂ ਬਿਜਲੀ ਬਿੱਲ ਦੇ ਅਨੁਸਾਰ ਕੀ ਕੁਝ ਬਦਲ ਸਕਦਾ ਹੈ ਅਤੇ ਇਸਦਾ ਲੋਕਾਂ ਉੱਤੇ ਕੀ ਅਸਰ ਹੋਵੇਗਾ। ਨਵੇਂ ਬਿਜਲੀ ਬਿੱਲ ਦੇ ਅਨੁਸਾਰ ਮੀਟਰ ਕਾਰਡ ਵਾਲੇ ਯਾਨੀ ਕਿ ਪ੍ਰੀਪੇਡ ਹੋਣਗੇ ਅਤੇ ਪਹਿਲਾਂ ਰੀਚਾਰਜ ਕਰਵਾਉਣ ਤੋਂ ਬਾਅਦ ਵੀ ਬਿਜਲੀ ਚੱਲੇਗੀ।

ਦੋ ਮੱਝਾ ਜਾਂ ਗਾਵਾਂ ਰੱਖਣ ਤੇ ਕਮਰਸੀਅਲ ਮੀਟਰ ਲੈਣਾ ਹੋਵੇਗਾ ਨਹੀਂ ਤਾਂ 50 ਹਜਾਰ ਜੁਰਮਾਨਾ ਲੱਗੇਗਾ। ਇਸੇ ਤਰਾਂ ਕਾਰ, ਟਰੈਕਟਰ ਜਾਂ ਮੋਟਰਸਾਈਕਲ ਘਰੇ ਨਹੀਂ ਧੋਅ ਸਕਦੇ, ਬਿਜਲੀ ਵਰਤਦੇ ਤੇ ਪਾਣੀ ਵੇਸਟ ਕਰਦੇ ਫੜੇ ਗਏ ਤਾਂ ਜੁਰਮਾਨਾ ਭਰਨਾ ਪਵੇਗਾ। ਬਿਜਲੀ ਦਾ ਸਾਰਾ ਕੰਮ ਮੀਟਰ ਰੀਡਿੰਗ ਤੋਂ ਲੈਕੇ ਬਿੱਲ ਤੱਕ ਪ੍ਰਾਈਵੇਟ ਹੱਥ ਹੋਵੇਗਾ।

ਕਿਸਾਨਾਂ ਦੀਆਂ ਖੇਤੀ ਮੋਟਰਾਂ ਤੇ ਵੀ ਪੂਰਾ ਬਿੱਲ ਲਗੇਗਾ। ਇਸ ਵਿੱਚ ਐਸ ਸੀ, ਬੀ ਸੀ ਨੂੰ ਵੀ ਕੋਈ ਛੋਟ ਨਹੀਂ ਹੋਵੇਗੀ। ਦਫਤਰਾਂ ਵਿੱਚ ਸਾਰਾ ਸਟਾਫ ਪ੍ਰਾਈਵੇਟ ਹੋਵੇਗਾ ਅਤੇ ਸਰਕਾਰੀ ਭਰਤੀ ਨੂੰ ਬੰਦ ਕਰ ਦਿੱਤਾ ਜਾਵੇਗਾ। ਪਿੰਡ ਵਿੱਚ ਦੁਕਾਨਾਂ ਚਲਾਉਣ ਵਾਲਿਆਂ ਨੂੰ ਵੀ ਕਮਰਸੀਅਲ ਮੀਟਰ ਲਗਵਾਉਣਾ ਪਵੇਗਾ।

ਕਿਸੇ ਵੀ ਕੇਸ ਦਾ ਨਿਪਟਾਰਾ ਸਿਰਫ ਕੰਪਨੀ ਦੇ ਅਧਿਕਾਰੀਆਂ ਵੱਲੋਂ ਹੀ ਕੀਤਾ ਜਾ ਸਕੇਗਾ ਅਤੇ ਤੁਸੀਂ ਕੰਪਨੀ ਖਿਲਾਫ ਨਾ ਥਾਣੇ ਤੇ ਨਾ ਕੋਰਟ ਜਾ ਸਕਦੇ ਹੋ। ਤੁਸੀਂ ਕਿਸੇ ਵੀ ਕੰਪਨੀ ਤੋਂ ਬਿਜਲੀ ਲੈ ਸਕੋਗੇ। ਕੰਪਨੀ ਦੇ ਅਧਿਕਾਰੀ ਤੁਹਾਡੇ ਘਰ ਦਾ ਲੋਡ ਦੱਸਣਗੇ ਕਿਨੇ ਲੋਡ ਦਾ ਮੀਟਰ ਲਗਵਾਉਣਾ ਹੈ।