ਸਰਕਾਰ ਨੇ ਡਰਾਈਵਿੰਗ ਲਾਈਸੇਂਸ ਦੇ ਨਿਯਮਾਂ ਵਿੱਚ ਕੀਤਾ ਵੱਡਾ ਬਦਲਾਅ

ਜੇਕਰ ਤੁਸੀ ਡਰਾਇਵਿੰਗ ਲਾਇਸੇਂਸ ਬਣਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਪੁਰਾਣੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਜੇਕਰ ਤੁਸੀ ਡਰਾਇਵਿੰਗ ਲਾਈਸੇਂਸ ਬਣਵਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ ਹੁਣ ਤੁਹਾਨੂੰ ਰੀਜਨਲ ਟਰਾਂਸਪੋਰਟ ਆਫਿਸ ਦੇ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਲਾਈਸੇਂਸ ਬਣਾਉਣ ਦੀ ਪਰਿਕ੍ਰੀਆ ਨੂੰ ਬਹੁਤ ਹੀ ਆਸਾਨ ਬਣਾ ਦਿੱਤਾ ਗਿਆ ਹੈ।

ਅੱਜ ਅਸੀਂ ਤੁਹਾਨੂੰ ਨਵੇਂ ਨਿਯਮਾਂ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਤੁਹਾਨੂੰ ਦੱਸ ਦੇਈਏ ਕਿ ਏਜੇਂਸੀਆਂ ਇਹ ਸੁਨਿਸਚਿਤ ਕਰਨਗੀਆਂ ਕਿ ਦੋਪਹੀਆ, ਤਿੰਨ ਪਹੀਆ ਅਤੇ ਹਲਕੇ ਵਹੀਕਲਾਂ ਦੇ ਟ੍ਰੇਨਿੰਗ ਸੈਂਟਰ ਕੋਲ ਘੱਟ ਤੋਂ ਘੱਟ ਇੱਕ ਏਕੜ ਜ਼ਮੀਨ ਹੋਵੇ ਅਤੇ ਇਸੇ ਤਰਾਂ ਵਾਹਨਾਂ ਦੇ ਟ੍ਰੇਨਿੰਗ ਸੇਂਟਰ ਦੇ ਕੋਲ ਘੱਟ ਤੋਂ ਘੱਟ ਦੋ ਏਕੜ ਜ਼ਮੀਨ ਹੋਵੇ।

ਇਸਦੇ ਨਾਲ ਹੀ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਟਰੇਨਰ ਘੱਟ ਤੋਂ ਘੱਟ 12ਵੀ ਪਾਸ ਹੋਵੇ ਅਤੇ ਉਸਦੇ ਕੋਲ ਘੱਟ ਤੋਂ ਘੱਟ ਪੰਜ ਸਾਲਾਂ ਦਾ ਡਰਾਇਵਿੰਗ ਅਨੁਭਵ ਹੋਵੇ। ਇਸਦੇ ਨਾਲ ਹੀ ਉਸਨੂੰ ਭਾਰਤ ਦੇ ਸਾਰੇ ਟ੍ਰੈਫਿਕ ਨਿਯਮਾਂ ਬਾਰੇ ਪਤਾ ਹੋਣਾ ਜਰੂਰੀ ਹੈ। ਮੰਤਰਾਲੈ ਨੇ ਇੱਕ ਕੋਰਸ ਵੀ ਨਿਰਧਾਰਤ ਕੀਤਾ ਹੈ।

ਇਸ ਦੇ ਨਾਲ ਹੀ ਡਰਾਇਵਿੰਗ ਲਾਇਸੇਂਸ ਬਣਾਉਣ ਦੀ ਪਰਿਕ੍ਰੀਆ ਨੂੰ ਸਰਕਾਰ ਨੇ ਆਸਾਨ ਕਰਨ ਦਾ ਕੰਮ ਕੀਤਾ ਹੈ। ਹੁਣ ਲਾਈਸੇਂਸ ਬਣਾਉਣ ਅਤੇ ਉਸਦੇ ਲਈ ਟੈਸਟ ਦੇਣ ਲਈ ਤੁਹਾਨੂੰ RTO ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਨੇ ਇਨ੍ਹਾਂ ਨਿਯਮਾਂ ਦੀ ਨੋਟਿਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ ਅਤੇ ਇਹ ਨਿਯਮ ਦਿਸੰਬਰ 2021 ਤੋਂ ਲਾਗੂ ਵੀ ਹੋ ਗਏ ਹਨ।

ਉਹ ਲੋਕ ਜੋ ਲਾਈਸੇਂਸ ਬਣਾਉਣ ਲਈ ਆਰਟੀਓ ਦੇ ਚੱਕਰ ਲਗਾਉਂਦੇ ਹਨ ਉਨ੍ਹਾਂ ਦੇ ਲਈ ਹੁਣ ਪ੍ਰਕਿਆ ਆਸਾਨ ਹੋ ਗਈ ਹੈ ਅਤੇ ਉਨ੍ਹਾਂ ਨੂੰ ਸੁੱਖ ਦਾ ਸਾਹ ਮਿਲੇਗਾ। ਹੁਣ ਉਨ੍ਹਾਂਨੂੰ ਡਰਾਇਵਿੰਗ ਲਾਇਸੇਂਸ ਬਣਾਉਣ ਲਈ ਡਰਾਇਵਿੰਗ ਸਕੂਲ ਜਾਕੇ ਟ੍ਰੇਨਿੰਗ ਲੈਣੀ ਹੋਵਗੀ।।