AC ਖਰੀਦਣ ਦਾ ਸਭਤੋਂ ਵਧੀਆ ਮੌਕਾ, ਅੱਧੀ ਕੀਮਤ ‘ਤੇ ਮਿਲ ਰਿਹਾ 1.5 ਟਨ ਦਾ ਇਨਵਰਟਰ AC

ਹਰ ਸਾਲ ਗਰਮੀ ਵਧਦੀ ਜਾ ਰਹੀ ਹੈ ਅਤੇ ਇਸ ਸਥਿਤੀ ਵਿੱਚ ਹਰ ਕਿਸਾਨ ਨੂੰ AC ਦੀ ਜ਼ਰੂਰਤ ਹੁੰਦੀ ਹੈ। ਪਰ ਗਰਮੀ ਦੇ ਸ਼ੁਰੂਆਤੀ ਦਿਨਾਂ ਵਿੱਚ ਮਾਰਕੇਟ ਵਿੱਚ AC ਦੀ ਮੰਗ ਵਧਣ ਦੇ ਕਾਰਨ AC ਬਹੁਤ ਮਹਿੰਗੇ ਹੋ ਜਾਂਦੇ ਹਨ ਜਿਸ ਕਾਰਨ ਹਰ ਕੋਈ ਨਹੀਂ ਖਰੀਦ ਸਕਦਾ। ਇਸ ਲਈ ਜੇਕਰ ਤੁਸੀਂ ਸਪਲਿਟ AC ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਸਭਤੋਂ ਵਧੀਆ ਸਮਾਂ ਹੈ।

ਕਿਉਂਕਿ ਗਰਮੀ ਘਟਦੀ ਜਾ ਰਹੀ ਹੈ ਅਤੇ 1.5 ਟਨ ਸਪਲਿਟ ਏਸੀ ਦੀ ਕੀਮਤ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਆਮ ਤੌਰ ‘ਤੇ ਕੰਪਨੀਆਂ ਹਰ ਸਾਲ ਅਜਿਹਾ ਕਰਦੀਆਂ ਹਨ ਕਿਉਂਕਿ ਇਸ ਸਮੇਂ AC ਦੀ ਮੰਗ ਤੇਜ਼ੀ ਨਾਲ ਘੱਟ ਜਾਂਦੀ ਹੈ। ਵਿਕਰੀ ਨੂੰ ਵਧਾਉਣ ਲਈ ਕੰਪਨੀਆਂ ਕਈ ਡਿਸਕਾਊਂਟ ਆਫਰਾਂ ਲੈਕੇ ਆਉਂਦੀਆਂ ਹਨ।

ਅੱਜ ਅਸੀਂ ਤੁਹਾਨੂੰ ਅਜਿਹੇ ਹੀ AC ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਡਿਸਕਾਊਂਟ ਦੇ ਨਾਲ ਬਹੁਤ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ। ਸਭਤੋਂ ਪਹਿਲਾਂ Panasonic 1.5 ਟਨ 3 ਸਟਾਰ ਸਪਲਿਟ ਇਨਵਰਟਰ AC ਦੀ ਗੱਲ ਕਰੀਏ ਤਾਂ ਇਸ ਏਸੀ ਦੀ MRP 55,400 ਰੁਪਏ ਹੈ ਅਤੇ ਤੁਸੀਂ ਇਸਨੂੰ 33% ਦੀ ਛੋਟ ਨਾਲ ਸਿਰਫ 36,990 ਰੁਪਏ ਵਿੱਚ ਖਰੀਦ ਸਕਦੇ ਹੋ।

ਇਸ ਦੇ ਨਾਲ ਹੀ ਇਸ ‘ਤੇ ਕਈ ਬੈਂਕ ਆਫਰ ਵੀ ਚੱਲ ਰਹੇ ਹਨ। ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ‘ਤੇ ਤੁਸੀਂ 1 ਹਜ਼ਾਰ ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਇਸੇ ਤਰਾਂ SBI ਮਾਸਟਰ ਕਾਰਡ ਡੈਬਿਟ ਕਾਰਡ ਨਾਲ ਪੇਮੈਂਟ ਕਰਨ ‘ਤੇ 10% ਦੀ ਤੁਰੰਤ ਛੂਟ ਮਿਲੇਗੀ।

ਇਸੇ ਤਰਾਂ Voltas 1.5 ਟਨ 3 ਸਟਾਰ ਸਪਲਿਟ ਇਨਵਰਟਰ AC ਦੀ ਗੱਲ ਕੀਤੀ ਜਾਵੇ ਤਾਂ ਇਸਦੀ ਮਾਰਕੀਟ ਵਿੱਚ ਕੀਮਤ 61,990 ਰੁਪਏ ਹੈ। ਪਰ ਇਸ ਏਸੀ ਨੂੰ ਤੁਸੀਂ 45% ਦੀ ਛੋਟ ਨਾਲ ਸਿਰਫ 33,990 ਰੁਪਏ ਵਿੱਚ ਖਰੀਦ ਸਕਦੇ ਹੋ। SBI ਮਾਸਟਰ ਕਾਰਡ ਨਾਲ ਭੁਗਤਾਨ ਕਰਨ ‘ਤੇ 10% ਦੀ ਹੋਰ ਛੂਟ ਮਿਲਦੀ ਹੈ। ਤੁਸੀਂ ਫਲਿੱਪਕਾਰਟ ਐਕਸਿਸ ਬੈਂਕ ਕਾਰਡ ਨਾਲ ਭੁਗਤਾਨ ਕਰਨ ‘ਤੇ 5% ਕੈਸ਼ਬੈਕ ਵੀ ਪ੍ਰਾਪਤ ਕਰ ਸਕਦੇ ਹੋ।

LG ਸੁਪਰ ਕਨਵਰਟੀਬਲ 5-ਇਨ-1 ਕੂਲਿੰਗ 1.5 ਟਨ 3 ਸਟਾਰ ਸਪਲਿਟ AC ਦੀ MRP 68,990 ਰੁਪਏ ਹੈ ਅਤੇ ਤੁਸੀਂ ਇਸਨੂੰ 48% ਦੀ ਛੋਟ ਨਾਲ ਸਿਰਫ 35,490 ਰੁਪਏ ਵਿੱਚ ਖਰੀਦ ਸਕਦੇ ਹੋ। ਬੈਂਕ ਅਫਰਾਂ ਦੀ ਗੱਲ ਕਰੀਏ ਤਾਂ ਤੁਸੀਂ ਡੈਬਿਟ ਕਾਰਡ ਨਾਲ ਭੁਗਤਾਨ ਕਰਨ ‘ਤੇ 1,500 ਰੁਪਏ ਦੀ ਹੋਰ ਛੋਟ ਲੈ ਸਕਦੇ ਹੋ ਅਤੇ SBI ਮਾਸਟਰ ਕਾਰਡ ਨਾਲ ਭੁਗਤਾਨ ਕਰਨ ‘ਤੇ 10% ਤਤਕਾਲ ਛੂਟ ਮਿਲੇਗੀ।