ਚੰਨੀ ਸਰਕਾਰ ਵਲੋਂ ਡਿਫਾਲਟਰਾਂ ਡਿਫਾਲਟਰਾਂ ਵਾਸਤੇ ਇਕ ਹੋਰ ਵੱਡੀ ਖੁਸ਼ਖਬਰੀ

ਮੁੱਖ ਮੰਤਰੀ ਬਣਨ ਤੋਂ ਬਾਅਦ ਸ: ਚਰਨਜੀਤ ਸਿੰਘ ਚੰਨੀ ਲੋਕਾਂ ਨੂੰ ਖੁਸ਼ ਕਰਨ ਲਈ ਰੋਜਾਨਾ ਨਵੇਂ ਨਵੇਂ ਐਲਾਨ ਕੀਤੇ ਜਾ ਰਹੇ ਹਨ ਇਸੇ ਤਹਿਤ ਚੰਨੀ ਸਾਹਿਬ ਨੇ ਇਕ ਅਜਿਹਾ ਐਲਾਨ ਕੀਤਾ ਹੈ ਜਿਸ ਨਾਲ ਹਰ ਵਰਗ ਖੁਸ਼ ਹੋ ਜਾਵੇਗਾ ਤੇ ਹਰ ਵਰਗ ਨੂੰ ਇਸਦਾ ਫਾਇਦਾ ਮਿਲੇਗਾ |

ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵਲੋਂ ਰਾਜ ‘ਚ 2 ਕਿੱਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਨੂੰ ਉਨ੍ਹਾਂ ਦੀ ਬਕਾਇਆ ਬਿੱਲ ਮੁਆਫ਼ ਕਰਕੇ ਵੱਡੀ ਰਾਹਤ ਦਿੱਤੀ ਸੀ ਜਿਸ ਨਾਲ ਇਹ ਐਲਾਨ ਕੀਤਾ ਗਿਆ ਸੀ ਕਿ ਬਿੱਲ ਜਮ੍ਹਾਂ ਨਾ ਹੋਣ ‘ਤੇ ਜਿਹੜੇ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਗਏ ਸਨ ਤਾਂ ਉਨ੍ਹਾਂ ਦੇ ਕੁਨੈਕਸ਼ਨ ਦੁਬਾਰਾ ਜੋੜ ਦਿੱਤੇ ਜਾਣਗੇ |

ਪੰਜਾਬ ਸਰਕਾਰ ਵਲੋਂ ਤਾਂ ਇਕ ਹਫ਼ਤਾ ਪਹਿਲਾਂ ਇਸ ਮੁਆਫ਼ੀ ਅਤੇ ਬਿਜਲੀ ਕੁਨੈਕਸ਼ਨ ਜੋੜਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਬਾਰੇ ਅਜੇ ਤੱਕ ਪਾਵਰਕਾਮ ਵਲੋਂ ਰਾਜ ਭਰ ਦੇ ਬਿਜਲੀ ਦਫ਼ਤਰਾਂ ਨੂੰ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ |

ਸਰਕਾਰ ਨੇ ਜਿਹੜੀ ਰਕਮ ਮੁਆਫ਼ ਕਰਨ ਦਾ ਐਲਾਨ ਕੀਤਾ ਹੈ ਉਸ ਦੀ ਬਣਦੀ ਸਾਰੀ ਨਕਦ ਰਕਮ ਪੰਜਾਬ ਸਰਕਾਰ ਵਲੋਂ 1200 ਕਰੋੜ ਰੁਪਏ ਪਾਵਰਕਾਮ ਨੂੰ ਦਿੱਤੀ ਜਾਣੀ ਹੈ |

ਉਂਜ ਕੁਝ ਸਮਾਂ ਪਹਿਲਾਂ ਦੀ 2 ਕਿੱਲੋਵਾਟ ਦੇ ਡਿਫਾਲਟਰਾਂ ਦੀ ਜਿਹੜੀ ਸੂਚੀ ਪਾਵਰਕਾਮ ਨੇ ਤਿਆਰ ਕੀਤੀ ਸੀ, ਉਹ 1064 ਕਰੋੜ ਦੀ ਸੀ ਜਿਹੜੀ ਕਿ ਖ਼ਰਚੇ ਤੇ ਹੋਰ ਰਕਮ ਪੈ ਕੇ 1200 ਕਰੋੜ ਰੁਪਏ ਤੱਕ ਪੁੱਜ ਗਈ ਸੀ | ਮੁਕਤਸਰ ਅਤੇ ਜਲੰਧਰ ਵਿਚ 2 ਕਿੱਲੋਵਾਟ ਦੇ ਡਿਫਾਲਟਰਾਂ ਵਲ ਸਭ ਤੋਂ ਜ਼ਿਆਦਾ ਰਕਮ ਖੜੀ ਸੀ |

Leave a Reply

Your email address will not be published. Required fields are marked *