ਡੀਜ਼ਲ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਇੱਕ ਹੋਰ ਝਟਕਾ

ਦੇਸ਼ ਦੇ ਕਿਸਾਨ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੇਲ ਰਹੇ ਹਨ ਅਤੇ ਇਸ ਵਿਚਕਾਰ ਕਿਸਾਨਾਂ ਲਈ ਇੱਕ ਹੋਰ ਬੁਰੀ ਖਬਰ ਆ ਰਹੀ ਹੈ। ਪਹਿਲਾਂ ਤੋਂ ਹੀ ਕਿਸਾਨ ਲਗਾਤਾਰ ਵੱਧ ਰਹੀਆਂ ਡੀਜਲ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ ਅਤੇ ਹੁਣ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਪ੍ਰਮੁੱਖ ਸਹਾਕਰੀ ਸੰਸਥਾ IFFCO ਦੁਆਰਾ ਡਾਏ ਅਮੋਨਿਅਮ ਫਾਸਫੇਟ ਅਤੇ ਐਨਪੀਕੇ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸਭਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀਆਂ ਖਾਦਾਂ ਵਿੱਚੋਂ ਇੱਕ DAP ਦੀਆਂ ਕੀਮਤਾਂ ਵਿੱਚ ਵੀ 150 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਯਾਨੀ ਕਿਸਾਨਾਂ ਨੂੰ ਹੁਣ ਡੀਜ਼ਲ ਦੇ ਨਾਲ ਨਾਲ ਖਾਦਾਂ ਵੀ ਵੱਧ ਕੀਮਤਾਂ ‘ਤੇ ਖਰੀਦਣੀਆਂ ਪੈਣਗੀਆਂ।

ਜਿਸ ਨਾਲ ਖੇਤੀਬਾੜੀ ਲਾਗਤ ਕਈ ਗੁਣਾ ਤੱਕ ਵੱਧ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸਤੋਂ ਪਹਿਲਾਂ ਵੀ ਇਫਕੋ ਦੇ ਨਾਲ ਨਾਲ ਕਈ ਖਾਦ ਬਣਾਉਣ ਵਾਲੀਆਂ ਕੰਪਨੀਆਂ ਨੇ ਖਾਦਾਂ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਸੀ। ਪਰ ਉਸ ਸਮੇਂ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਫੈਸਲਾ ਲਿਆ ਸੀ ਅਤੇ ਸਬਸਿਡੀ ਦੀ ਰਾਸ਼ੀ ਵਧਾ ਦਿੱਤੀ ਸੀ। ਜਿਸਤੋਂ ਬਾਅਦ ਕਿਸਾਨਾਂ ਉੱਤੇ ਵਧੀਆਂ ਹੋਈਆਂ ਕੀਮਤਾਂ ਦਾ ਬੋਝ ਨਹੀਂ ਪਿਆ।

ਜਾਣਕਾਰੀ ਦੇ ਅਨੁਸਾਰ ਪਿਛਲੇ ਕੁੱਝ ਸਮੇਂ ਤੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਖਾਦ ਅਤੇ ਖਾਦ ਲਈ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ ਕਾਫ਼ੀ ਜ਼ਿਆਦਾ ਤੇਜ਼ੀ ਨਾਲ ਵੱਧ ਰਹੀਆਂ ਹਨ। ਇਸਦਾ ਸਭਤੋਂ ਵੱਡਾ ਕਾਰਨ ਰੂਸ ਅਤੇ ਯੂਕਰੇਨ ਦੇ ਵਿੱਚ ਚੱਲ ਰਿਹਾ ਯੁੱਧ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਤੋਂ ਵੱਡੀ ਮਾਤਰਾ ਵਿੱਚ ਖਾਦ ਦਾ ਕੱਚਾ ਮਾਲ ਆਉਂਦਾ ਹੈ,

ਪਰ ਪੱਛਮੀਂ ਦੇਸ਼ਾਂ ਵੱਲੋਂ ਰੂਸ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਅਤੇ ਸਪਲਾਈ ਚੇਨ ਪ੍ਰਭਾਵਿਤ ਹੋਣ ਦੇ ਕਾਰਨ ਕੀਮਤ ਪਹਿਲਾਂ ਦੇ ਮੁਕਾਬਲੇ ਕਾਫ਼ੀ ਵਧੀ ਹੈ। ਇਫਕੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਵਧੀਆਂ ਕੀਮਤਾਂ ਦੇ ਕਾਰਨ ਹੀ ਖਾਦ ਦੀਆਂ ਕੀਮਤਾਂ ਨੂੰ ਵਧਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਪਹਿਲਾਂ ਪੈਕ ਹੋ ਚੁੱਕੀ ਖਾਦ ਪੁਰਾਣੀ ਕੀਮਤ ਉੱਤੇ ਹੀ ਮਿਲੇਗੀ। ਪਰ ਨਵੀਂ ਪੈਕਿੰਗ ਲਈ ਕਿਸਾਨਾਂ ਨੂੰ ਵਧਿਆ ਹੋਇਆ ਮੁੱਲ ਦੇਣਾ ਪਵੇਗਾ।