ਇਹ ਖ਼ਬਰ ਪੜ੍ਹਨ ਤੋਂ ਬਾਅਦ ਤੁਸੀਂ ਝੋਨੇ ਦੀ ਥਾਂ ਕਰੋਗੇ ਨਰਮੇ ਦੀ ਖੇਤੀ

ਅੱਜ ਅਸੀ ਤੁਹਾਨੂੰ ਇੱਕ ਅਜਿਹੀ ਖਬਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਪੜ੍ਹਨ ਤੋਂ ਬਾਅਦ ਤੁਸੀ ਝੋਨੇ ਦੀ ਜਗ੍ਹਾ ਨਰਮੇ ਦੀ ਖੇਤੀ ਸ਼ੁਰੂ ਕਰ ਦੇਵੋਗੇ। ਕਿਉਂਕਿ ਇਸ ਵਾਰ ਨਰਮੇ ਦੇ ਭਾਅ ਇੰਨੇ ਜ਼ਿਆਦਾ ਵਧ ਚੁੱਕੇ ਹਨ ਕਿ ਸਾਰੇ ਰਿਕਾਰਡ ਟੁੱਟ ਚੁੱਕੇ ਹਨ ਅਤੇ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਹੁਤ ਵਧੀਆ ਮੁਨਾਫਾ ਮਿਲ ਰਿਹਾ ਹੈ।

ਦੇਸ਼ ਦੀਆਂ ਜਿਆਦਾਤਰ ਮੰਡੀਆਂ ਵਿੱਚ ਨਰਮੇ ਦੇ ਭਾਅ ਸਿਖਰਾਂ ‘ਤੇ ਪਹੁੰਚ ਚੁੱਕੇ ਹਨ। ਮੱਧ ਪ੍ਰਦੇਸ਼ ਦੇ ਮੋਠਾਪੁਰਾ ਵਿੱਚ ਇੱਕ ਕਿਸਾਨ ਨੂੰ ਨਰਮੇ ਦਾ ਸਭਤੋਂ ਜ਼ਿਆਦਾ ਭਾਅ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਨੂੰ 12 ਹਜਾਰ 600 ਰੁਪਏ ਪ੍ਰਤੀ ਕੁਇੰਟਲ ਭਾਅ ਮਿਲਿਆ ਹੈ। ਇਸੇ ਤਰ੍ਹਾਂ ਬਾਕੀ ਮੰਡੀਆਂ ਵਿੱਚ ਵੀ ਕਿਸਾਨਾਂ ਨੂੰ ਲਗਭਗ 12 ਹਜਾਰ 300 ਰੁਪਏ ਪ੍ਰਤੀ ਕਵਿੰਟਲ ਦਾ ਭਾਅ ਮਿਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਰੇਟ ਇਨ੍ਹੇ ਜ਼ਿਆਦਾ ਵਧਣ ਦਾ ਸਭਤੋਂ ਵੱਡਾ ਕਾਰਨ ਨਰਮੇ ਦਾ ਮੰਡੀਆਂ ਵਿੱਚ ਘੱਟ ਹੋਣਾ ਅਤੇ ਲੋਕਲ ਦੇ ਨਾਲ ਨਾਲ ਬਾਹਰੀ ਮੰਗ ਕਾਫ਼ੀ ਜ਼ਿਆਦਾ ਵਧਣਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਨਰਮੇ ਦੀ ਆਮਦ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਅਤੇ ਮੰਗ ਜ਼ਿਆਦਾ ਹੈ , ਇਸੇ ਕਾਰਨ ਭਾਅ ਇਨ੍ਹੇ ਜ਼ਿਆਦਾ ਮਿਲ ਰਹੇ ਹਨ।

ਇਸ ਨਾਲ ਉਨ੍ਹਾਂ ਕਿਸਾਨਾਂ ਨੂੰ ਕਾਫ਼ੀ ਫਾਇਦਾ ਮਿਲ ਰਿਹਾ ਹੈ ਜਿਨ੍ਹਾਂ ਨੇ ਨਰਮੇ ਦੀ ਫਸਲ ਨੂੰ ਕਾਫ਼ੀ ਸਮੇਂ ਤੋਂ ਸਟੋਰ ਕਰਕੇ ਰੱਖਿਆ ਹੋਇਆ ਸੀ ਅਤੇ ਹੁਣ ਬਹੁਤ ਚੰਗੇ ਭਾਅ ਵਿੱਚ ਉਨ੍ਹਾਂ ਦੀ ਫਸਲ ਵਿਕ ਰਹੀ ਹੈ। ਨਰਮੇ ਦੀ ਫਸਲ ਅੱਜ ਤੱਕ ਕਦੇ ਵੀ ਇਨ੍ਹੇ ਜ਼ਿਆਦਾ ਭਾਅ ਵਿੱਚ ਨਹੀਂ ਵਿਕੀ ਜਿੰਨੇ ਜਿਆਦਾ ਭਾਅ ਵਿੱਚ ਇਸ ਵਾਰ ਵਿਕ ਰਹੀ ਹੈ। ਇਸ ਵਾਰ ਨਰਮੇ ਦੇ ਭਾਅ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਪਿਛਲੇ ਸਾਲ ਨਰਮੇ ਦੇ ਭਾਅ 1700 ਤੋਂ ਲੈ ਕੇ 7000 ਰੁਪਏ ਪ੍ਰਤੀ ਕੁਇੰਟਲ ਤੱਕ ਰਹੇ ਸੀ। ਪਰ ਇਸ ਵਾਰ ਇਹ ਭਾਅ 12600 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਚੁੱਕੇ ਹਨ। ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਭਾਅ ਇਸਤੋਂ ਵੀ ਉੱਤੇ ਜਾ ਸਕਦੇ ਹਨ ਅਤੇ ਨਰਮ ਕਿਸਾਨਾਂ ਦਾ ਫਾਇਦਾ ਹੋਵੇਗਾ।