ਕੋਰੋਨਾ ਦੀ ਕਾਲਰ-ਟਿਊਨ ਤੋਂ ਪਾਉਣਾ ਹੈ ਛੁਟਕਾਰਾ ਤਾਂ ਕਰਨਾ ਹੋਵੇਗਾ ਇਹ ਕੰਮ

ਭਾਰਤ ਸਰਕਾਰ ਵੱਲੋਂ ਕੋਰੋਨਾਵਾਇਰਸ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਇਸ ਮਹਾਂਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਹਰ ਫੋਨ ਵਿੱਚ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਦੀ ਕਾਲਰ ਟਿਊਨ ਸੁਣਾਈ ਦੇ ਰਹੀ ਹੈ। ਪਰ ਹੁਣ ਲੋਕ ਇਸਤੋਂ ਪਰੇਸ਼ਾਨ ਵੀ ਨਜ਼ਰ ਆ ਰਹੇ ਹਨ। ਇਸ ਕਾਲਰ ਟਿਊਨ ਨੇ ਦੋ ਸਾਲ ਤੋਂ ਲੋਕਾਂ ਦਾ ਪਿੱਛਾ ਨਹੀਂ ਛੱਡਿਆ, ਪਰ ਹੁਣ ਤੁਸੀਂ ਇਸਤੋਂ ਪਿੱਛਾ ਛੁਡਾ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਇਸ ਮਹਾਮਾਰੀ ਦੇ ਆਉਣ ਤੋਂ ਦੋ ਸਾਲਾਂ ਬਾਅਦ ਹੁਣ ਸਰਕਾਰ ਕਾਲ ਤੋਂ ਪਹਿਲਾਂ ਕੋਰੋਨਾ ਦੇ ਸੰਦੇਸ਼ਾਂ ਨੂੰ ਹਟਾਉਣ ‘ਤੇ ਵਿਚਾਰ ਕਰ ਰਹੀ ਹੈ। ਜਾਣਕਾਰੀ ਦੇ ਅਨੁਸਾਰ ਦੂਰਸੰਚਾਰ ਵਿਭਾਗ ਵੱਲੋਂ ਕੇਂਦਰੀ ਸਿਹਤ ਮੰਤਰਾਲੇ ਨੂੰ ਲਿਖੇ ਇੱਕ ਪੱਤਰ ਵਿੱਚ ਇਨ੍ਹਾਂ ਪ੍ਰੀ-ਕਾਲ ਘੋਸ਼ਣਾਵਾਂ ਅਤੇ ਕਾਲਰ ਟਿਊਨਜ਼ ਨੂੰ ਹਟਾਉਣ ਦੀ ਬੇਨਤੀ ਕੀਤੀ ਗਈ ਹੈ।

ਇਸ ਪੱਤਰ ਵਿੱਚ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਨਾਲ-ਨਾਲ ਮੋਬਾਈਲ ਗਾਹਕਾਂ ਤੋਂ ਪ੍ਰਾਪਤ ਅਰਜ਼ੀਆਂ ਦਾ ਹਵਾਲਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸਰਕਾਰ ਨੂੰ ਅਜਿਹੀਆਂ ਕਈ ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ‘ਚ ਇਹ ਕਿਹਾ ਗਿਆ ਹੈ ਕਿ ਇਨ੍ਹਾਂ ਸੰਦੇਸ਼ਾਂ ਨੂੰ ਹਟਾਇਆ ਜਾਵੇ। ਕਿਉਂਕਿ ਜਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਐਮਰਜੈਂਸੀ ਦੌਰਾਨ ਮਹੱਤਵਪੂਰਨ ਕਾਲਾਂ ਵਿੱਚ ਇਸ ਕਾਲਰ ਟਿਓਂਨ ਕਰਕੇ ਦੇਰੀ ਹੋ ਜਾਂਦੀ ਹੈ।

ਇਸੇ ਕਾਰਨ ਹੁਣ ਦੂਰਸੰਚਾਰ ਵਿਭਾਗ ਵੱਲੋਂ ਕੇਂਦਰੀ ਸਿਹਤ ਮੰਤਰਾਲੇ ਇੱਕ ਚਿੱਠੀ ਲਿਖਕੇ ਇਨ੍ਹਾਂ ਪ੍ਰੀ-ਕਾਲ ਘੋਸ਼ਣਾਵਾਂ ਅਤੇ ਕਾਲਰ ਟਿਊਨਜ਼ ਨੂੰ ਹਟਾਉਣ ਦੀ ਬੇਨਤੀ ਕੀਤੀ ਹੈ। ਇਸ ਲਈ ਜੇਕਰ ਹੁਣ ਤੁਸੀਂ ਵੀ ਇਸਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਮੋਬਾਈਲ ਗਾਹਕਾਂ ਨੂੰ ਫੋਨ ਕੰਪਨੀਆਂ ਨੂੰ ਅਰਜ਼ੀਆਂ ਲਿਖਣੀਆਂ ਪੈਣਗੀਆਂ।