ਜਾਣੋ CNG ਪੰਪ ਖੋਲ੍ਹਣ ਬਾਰੇ ਪੂਰੀ ਜਾਣਕਾਰੀ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਕਾਰਨ CNG ਗੈਸ ‘ਤੇ ਚੱਲਣ ਵਾਲੇ ਵਾਹਨਾਂ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਅਜਿਹੇ ਵਿੱਚ ਤੁਸੀ ਇਸਦਾ ਫਾਇਦਾ ਲੈ ਸਕਦੇ ਹੋ। ਜੇਕਰ ਤੁਸੀ ਕੋਈ ਬਿਜਨੇਸ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੋਲ CNG pump ਖੋਲ੍ਹਣ ਦਾ ਇਹ ਸਭਤੋਂ ਵਧੀਆ ਮੌਕਾ ਹੈ। ਤੁਸੀ ਆਪਣੇ ਪਿੰਡ ਜਾਂ ਸ਼ਹਿਰ ਕਿਤੇ ਵੀ CNG ਪੰਪ ਖੋਲ ਸਕਦੇ ਹੋ। ਅੱਜ ਅਸੀ ਤੁਹਾਨੂੰ CNG ਪੰਪ ਖੋਲ੍ਹਣ ਬਾਰੇ ਪੂਰੀ ਜਾਣਕਾਰੀ ਦੇਵਾਂਗੇ।

ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ CNG ਪੰਪ ਖੋਲ੍ਹਣ ਲਈ ਤੁਹਾਡਾ ਭਾਰਤੀ ਨਾਗਰਿਕ ਹੋਣਾ ਜਰੂਰੀ ਹੈ। ਤੁਹਾਡੀ ਉਮਰ 21 ਤੋਂ 55 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਅਤੇ ਘੱਟ ਤੋਂ ਘੱਟ 10ਵੀ ਤੱਕ ਪੜਾਈ ਕੀਤੀ ਹੋਣੀ ਜਰੂਰੀ ਹੈ। ਨਾਲ ਹੀ ਤੁਹਾਡੇ ਕੋਲ ਆਪਣੀ ਜ਼ਮੀਨ ਹੋਣੀ ਜਰੂਰੀ ਹੈ। ਜੇਕਰ ਤੁਹਾਡੇ ਕੋਲ ਆਪਣੀ ਜ਼ਮੀਨ ਨਹੀਂ ਹੈ ਤਾਂ ਤੁਹਾਨੂੰ ਜ਼ਮੀਨ ਮਾਲਿਕ ਤੋਂ ਨੋ ਆਬਜੇਕਸ਼ਨ ਸਰਟਿਫਿਕੇਟ (NOC) ਲੈਣਾ ਹੋਵੇਗਾ। ਜੇਕਰ ਤੁਹਾਡੇ ਪਰਵਾਰ ਦੇ ਕਿਸੇ ਮੈਂਬਰ ਦੀ ਜ਼ਮੀਨ ਹੈ ਤਾਂ ਤੁਸੀ ਉਸ ਉੱਤੇ ਵੀ CNG ਪੰਪ ਖੋਲ ਸਕਦੇ ਹੋ।

CNG ਪੰਪ ਖੋਲ੍ਹਣ ਲਈ ਆਉਣ ਵਾਲੀ ਲਾਗਤ ਦੀ ਗੱਲ ਕਰੀਏ ਤਾਂ ਇਹ ਵੱਖ ਵੱਖ ਕੰਪਨੀਆਂ ਉੱਤੇ ਨਿਰਭਰ ਕਰਦੀ ਹੈ। ਇੱਕ ਅਨੁਮਾਨ ਦੇ ਅਨੁਸਾਰ CNG ਪੰਪ ਖੋਲ੍ਹਣ ਲਈ 30 ਤੋਂ 50 ਲੱਖ ਰੁਪਏ ਤੱਕ ਦੀ ਲਾਗਤ ਆਉਂਦੀ ਹੈ। ਜੇਕਰ ਤੁਸੀ ਪੰਪ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਘੱਟ ਤੋਂ ਘੱਟ 15 ਤੋਂ 16 ਹਜਾਰ ਵਰਗ ਫੁੱਟ ਜਗ੍ਹਾ ਹੋਣੀ ਚਾਹੀਦੀ ਹੈ।

ਕੰਪਨੀਆਂ CNG ਪੰਪ ਖੋਲ੍ਹਣ ਲਈ ਅਖਬਾਰ ਅਤੇ ਵੈਬਸਾਈਟ ਉੱਤੇ ਇਸ਼ਤਿਹਾਰ ਦਿੰਦੀਆਂ ਹਨ ਜਿਸ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਸ ਜਗ੍ਹਾ ਉੱਤੇ CNG ਪੰਪ ਖੋਲ੍ਹਣਾ ਹੈ। ਜੇਕਰ ਤੁਹਾਡੀ ਜ਼ਮੀਨ ਆਸਪਾਸ ਹੈ, ਤਾਂ ਤੁਸੀ ਕੰਪਨੀ ਦੀ ਵੈਬਸਾਈਟ ਉੱਤੇ ਅਪਲਾਈ ਕਰ ਸਕਦੇ ਹੋ। ਪੈਟਰੋਲ ਡੀਜ਼ਲ ਦੇ ਮੁਕਾਬਲੇ CNG ਬਹੁਤ ਸਸਤੀ ਹੈ ਜਿਸ ਕਰਕੇ ਤੁਸੀ ਸਾਰਾ ਸਾਲ ਲਗਾਤਾਰ ਲੱਖਾਂ ਰੁਪਏ ਕਮਾ ਸਕਦੇ ਹੋ। ਵੱਖ ਵੱਖ ਕੰਪਨੀਆਂ ਦੇ cng ਪੰਪ ਖੋਲ੍ਹਣ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com