ਇਹ ਕਿਸਾਨ ਚਿੱਬੜਾਂ ਦੀ ਖੇਤੀ ਤੋਂ ਕਮਾ ਰਿਹਾ ਲੱਖਾਂ ਰੁਪਏ, ਜਾਣੋ ਤਰੀਕਾ

ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਕਣਕ ਝੋਨੇ ਦੀ ਰਵਾਇਤੀ ਖੇਤੀ ਵਿੱਚ ਜ਼ਿਆਦਾ ਕਮਾਈ ਨਾ ਹੋਣ ਦੇ ਕਾਰਨ ਇਸਦਾ ਦਾ ਕੋਈ ਬਦਲ ਖੋਜ ਰਹੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂਨੂੰ ਕਿਸੇ ਅਜਿਹੀ ਫਸਲ ਬਾਰੇ ਜਾਣਕਾਰੀ ਮਿਲੇ ਜਿਸ ਨਾਲ ਉਹ ਘੱਟ ਤੋਂ ਘੱਟ ਲਾਗਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕਣ।

ਬਹੁਤ ਸਾਰੇ ਕਿਸਾਨ ਆਲੂ ਦੀ ਖੇਤੀ ਵੀ ਕਰਦੇ ਹਨ ਪਰ ਆਲੂ ਦੀ ਫਸਲ ਦਾ ਚੰਗਾ ਭਾਅ ਨਾ ਮਿਲਣ ਕਾਰਨ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਕਈ ਵਾਰ ਤਾਂ ਖਰਚਾ ਵੀ ਪੂਰਾ ਨਹੀਂ ਹੁੰਦਾ। ਇਸ ਲਈ ਹੁਣ ਆਲੂ ਦੀ ਖੇਤੀ ਵੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਇਸ ਸਥਿਤੀ ਵਿੱਚ ਕਿਸ ਚਿੱਬੜਾਂ ਦੀ ਖੇਤੀ ਵੀ ਕਰ ਸਕਦੇ ਹਨ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸ ਬਾਰੇ ਜਾਣਕਾਰੀ ਦੇਵਾਂਗੇ ਜੋ ਚਿੱਬੜਾਂ ਦੀ ਫਸਲ ਤੋਂ ਆਲੂਆਂ ਨਾਲੋਂ ਕੀਤੇ ਜਿਆਦਾ ਕਮਾਈ ਕਰ ਰਿਹਾ ਹੈ। ਚਿੱਬੜ ਨੂੰ ਅਕਸਰ ਨਦੀਨ ਸਮਝਿਆ ਜਾਂਦਾ ਹੈ ਅਤੇ ਇਹ ਫਸਲਾਂ ਦੇ ਨਾਲ ਆਪਣੇ ਆਪ ਹੀ ਉੱਘ ਜਾਂਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਚਿੱਬੜ ਯੂਰਿਕ ਐਸਿਡ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰ ਦਿੰਦੇ ਹਨ।

ਚਿੱਬੜਾਂ ਦੀ ਡਿਮਾਂਡ ਜਿਆਦਾ ਅਤੇ ਖੇਤੀ ਘੱਟ ਹੋਣ ਦੇ ਕਾਰਨ ਸਾਲ ਦੇ ਜਿਆਦਾਤਰ ਸਮੇਂ ਵਿੱਚ ਇਨ੍ਹਾਂ ਦੇ ਭਾਅ ਬਹੁਤ ਚੰਗੇ ਮਿਲਦੇ ਹਨ ਅਤੇ ਕਿਸਾਨ ਚਿੱਬੜਾਂ ਦੀ ਖੇਤੀ ਤੋਂ ਚੰਗੀ ਕਮਾਈ ਕਰ ਸਕਦੇ ਹਨ। ਇਸ ਕਿਸਾਨ ਦਾ ਕਹਿਣਾ ਹੈ ਕਿ ਇਹ ਪਹਿਲਾਂ ਸਬਜ਼ੀ ਦੀ ਖੇਤੀ ਕਰਦੇ ਸਨ ਅਤੇ ਉਸ ਵਿੱਚ ਆਪਣੇ ਆਪ ਚਿੱਬੜ ਉੱਘ ਜਾਂਦੇ ਸੀ।

ਹੌਲੀ ਹੌਲੀ ਸਬਜ਼ੀ ਦੀ ਖੇਤੀ ਦੇ ਨਾਲ ਨਾਲ ਚਿੱਬੜ ਦੀਆਂ ਵਾਲਾਂ ਇਨੀਆਂ ਜਿਆਦਾ ਹੋ ਗਈਆਂ ਕਿ ਉਨ੍ਹਾਂ ਨੇ ਸਬਜ਼ੀ ਦੀ ਖੇਤੀ ਛੱਡ ਦਿਤੀ ਅਤੇ ਹੁਣ ਸਿਰਫ ਚਿੱਬੜ ਦੀ ਖੇਤੀ ਕਰਦੇ ਹਨ। ਇਸ ਕਿਸਾਨ ਦਾ ਕਹਿਣਾ ਹੈ ਕਿ ਚਿੱਬੜ ਦਾ ਮੰਡੀ ਰੇਟ 25 ਰੁਪਏ ਕਿੱਲੋ ਤੋਂ ਘੱਟ ਕਦੇ ਵੀ ਨਹੀਂ ਮਿਲਦਾ ਅਤੇ ਕਦੇ ਕਦੇ ਤਾਂ ਉਨ੍ਹਾਂ ਦੇ ਚਿੱਬੜ 60-65 ਰੁਪਏ ਕਿੱਲੋ ਵੀ ਵਿਕੇ ਹਨ। ਚਿੱਬੜਾਂ ਦੀ ਖੇਤੀ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com