ਕੈਪਟਨ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਕਾਂਗਰਸੀ ਵੀ ਹੈਰਾਨ

ਅਕਸਰ ਭਾਰਤ ਵਿੱਚ ਇਕ ਗੱਲ ਬੜੀ ਮਸ਼ਹੂਰ ਹੈ ਭਾਰਤ ਦੇ ਲੀਡਰ ਜੇਕਰ ਇਕ ਵਾਰ ਕੁਰਸੀ ਤੇ ਬੈਠ ਜਾਣ ਤਾਂ ਉਹਨਾਂ ਨੂੰ ਉਠਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਅਜੇਹੀ ਹੀ ਉਦਾਹਰਣ ਪੰਜਾਬ ਦੇ ਮੁਖ ਮੰਤਰੀ ਨੇ ਪੇਸ਼ ਕੀਤੀ ਹੈ ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣ 2022 ਲਈ ਵੱਡਾ ਖੁਲਾਸਾ ਕੀਤਾ ਹੈ। ਜਿਸ ਬਾਰੇ ਸੁਣਕੇ ਪੰਜਾਬ ਦੇ ਲੋਕਾਂ ਸਮੇਤ ਸਾਰੇ ਲੋਕ ਹੈਰਾਨ ਪ੍ਰੇਸ਼ਾਨ ਹੋ ਗਏ ਹਨ ਦਰਅਸਲ ਕੈਪਟਨ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀ ਚੋਣ ਲੜਨਗੇ।

ਕੈਪਟਨ ਦੇ ਇਸ ਐਲਾਨ ਤੋਂ ਕੁਝ ਕਾਂਗਰਸ ਦੇ ਅਜਿਹੇ ਲੀਡਰ ਵੀ ਹੈਰਾਨ-ਪ੍ਰੇਸ਼ਾਨ ਹਨ ਜਿਹੜੇ ਆਪਣੀਆਂ ਗਿਣਤੀਆਂ-ਮਿਣਤੀਆਂ ਸੈੱਟ ਕਰਨ ਵਿੱਚ ਲੱਗੇ ਹੋਏ ਸੀ।ਦਰਅਸਲ 2017 ਦੀਆਂ ਚੋਣਾਂ ਦੌਰਾਨ ਉਨ੍ਹਾਂ ਬਿਆਨ ਦਿੱਤਾ ਸੀ ਕਿ ਇਹ ਉਨ੍ਹਾਂ ਦਾ ਅੰਤਿਮ ਕਾਰਜਕਾਲ ਹੋਏਗਾ।

ਹੁਣ 80 ਸਾਲਾ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਪੰਜਾਬ ਨੂੰ ਸੰਕਟ ਵਿੱਚੋਂ ਕੱਢਣ ਲਈ ਉਹ ਚੋਣ ਮੈਦਾਨ ਵਿੱਚ ਉਤਰਨਗੇ।ਕੈਪਟਨ ਨੇ ਕਿਹਾ ਉਨ੍ਹਾਂ ਦਾ ਉਦੇਸ਼ ਪੰਜਾਬ ਨੂੰ ਨੰਬਰ ਵਨ ਸੂਬਾ ਬਣਾਉਣ ਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜ਼ੀ ਦੇ ਅਖ਼ਬਾਰ the Indian express ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, “ਮੈਂ ਦੋ ਵਾਰ ਸੰਸਦ ਤੋਂ ਅਸਤੀਫਾ ਦਿੱਤਾ, ਤਾਂ ਜੋ ਮੈਂ ਆਪਣੇ ਰਾਜ ਨਾਲ ਰਹਿ ਸਕਾਂ। ਮੇਰੀ ਜ਼ਿੰਮੇਵਾਰੀ ਪੰਜਾਬ ਦੀ ਮਦਦ ਕਰਨਾ ਹੈ। ਮੈਂ ਪਿਛਲੇ 52 ਸਾਲਾਂ ਤੋਂ ਰਾਜਨੀਤੀ ਵਿੱਚ ਰਿਹਾ ਹਾਂ। ਹੁਣ ਮੇਰੀ ਜ਼ਿੰਮੇਵਾਰੀ ਬਣ ਗਈ ਹੈ ਕਿ ਪੰਜਾਬ ਨੂੰ ਖੇਤੀਬਾੜੀ ਤੇ ਉਦਯੋਗ ਦੇ ਸੰਕਟ ਤੋਂ ਬਾਹਰ ਕੱਢਾਂ। ਇਸ ਲਈ ਮੈਂ ਅਗਲੀਆਂ ਚੋਣਾਂ ਲੜਾਂਗਾ ਤੇ ਜਿੱਤਾਂਗਾ।”

ਮੁੱਖ ਮੰਤਰੀ ਨੇ ਅਗੇ ਕਿਹਾ , “ਜਦੋਂ ਅਸੀਂ ਸੱਤਾ ਵਿੱਚ ਆਇਆ ਸੀ ਤਾਂ ਸਾਨੂੰ ਬੇਹੱਦ ਮਾੜੇ ਹਲਾਤ ਮਿਲੇ ਸੀ। ਪਿਛਲੀ ਸਰਕਾਰ ਕਾਰਨ ਆਰਥਿਕ ਹਲਾਤ ਮਾੜੇ ਸੀ। ਜਦੋਂ ਕੇਂਦਰ ਸਰਕਾਰ ਨੂੰ ਖੁਰਾਕ ਬਿੱਲਾਂ ਦੇ ਰੂਪ ਵਿੱਚ ਸਹਾਇਤਾ ਕਰਨੀ ਚਾਹੀਦੀ ਸੀ, ਤਾਂ ਉਨ੍ਹਾਂ ਨੇ 31 ਹਜ਼ਾਰ ਕਰੋੜ ਜੋੜ ਲਏ। ਪਿਛਲੀ ਸਰਕਾਰ ਨੇ ਵੀ ਵਿਰੋਧ ਕਰਨ ਦੀ ਬਜਾਏ ਇਸ ਨੂੰ ਕਰਜ਼ੇ ਵਜੋਂ ਸਵੀਕਾਰ ਕਰ ਲਿਆ। ਇਹੀ ਸਥਿਤੀ ਉਦਯੋਗ ਸੈਕਟਰ ਦੀ ਵੀ ਸੀ। ਮੈਂ ਇੱਥੇ 71 ਹਜ਼ਾਰ ਕਰੋੜ ਦਾ ਕਾਰੋਬਾਰ ਲਿਆਇਆ।”

ਅਮਰਿੰਦਰ ਸਿੰਘ ਨੇ ਕਿਹਾ ਕਿ, “ਜਦੋਂ ਤੱਕ ਹੁਣ ਸਾਰੀਆਂ ਚੀਜ਼ਾਂ ਠੀਕ ਨਹੀਂ ਹੋ ਜਾਂਦੀਆਂ। ਮੈਂ ਸੂਬੇ ਨੂੰ ਸੰਕਟ ਦੀ ਇਸ ਘੜੀ ਵਿੱਚੋਂ ਬਾਹਰ ਨਹੀਂ ਕੱਢ ਲੈਂਦਾ, ਉਦੋਂ ਤੱਕ ਮੈਂ ਰਾਜਨੀਤੀ ਤੋਂ ਰਿਟਾਇਰਮੈਂਟ ਨਹੀਂ ਲਵਾਂਗਾ।”

Leave a Reply

Your email address will not be published. Required fields are marked *