ਲੱਭ ਗਿਆ ਕੈਂਸਰ ਦਾ ਇਲਾਜ਼, ਸਿਰਫ 6 ਮਹੀਨੇ ਦੀ ਦਵਾਈ ਨਾਲ ਠੀਕ ਹੋਵੇਗਾ ਕੈਂਸਰ

ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਕਾਰਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਬਿਮਾਰੀ ਹੈ ਕੈਂਸਰ। ਇਸ ਬਿਮਾਰੀ ਦੀ ਸਹੀ ਦਵਾਈ ਅੱਜ ਵੀ ਵਿਗਿਆਨ ਲੱਭ ਰਿਹਾ ਹੈ। ਪਰ ਹੁਣ ਤੁਹਾਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਹੁਣ ਕੈਂਸਰ ਦਾ ਇਲਾਜ ਲੱਭ ਲਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਪਰ ਗੁਦੇ ਦੇ ਕੈਂਸਰ ਨਾਲ ਲੜ ਰਹੇ ਇੱਕ ਸਮੂਹ ਨਾਲ ਇੱਕ ਚਮਤਕਾਰ ਹੋਇਆ ਹੈ।

ਇੱਕ ਇਲਾਜ ਵਿਚ ਇਨ੍ਹਾਂ ਮਰੀਜ਼ਾਂ ਦਾ ਕੈਂਸਰ ਪੂਰੀ ਤਰ੍ਹਾਂ ਠੀਕ ਹੋ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲੀ। ਦੱਸ ਦੇਈਏ ਕਿ ਇਸ ਛੋਟੇ ਜਿਹੇ ਕਲੀਨਿਕਲ ਟ੍ਰਾਇਲ ਵਿੱਚ 18 ਮਰੀਜ਼ ਸ਼ਾਮਲ ਸਨ ਅਤੇ ਇਨ੍ਹਾਂ ਨੂੰ ਛੇ ਮਹੀਨਿਆਂ ਲਈ Dostarlimab ਨਾਮ ਦੀ ਦਵਾਈ ਦਿੱਤੀ ਗਈ। 6 ਮਹੀਨੇ ਵਿੱਚ ਇਨ੍ਹਾਂ ਸਾਰਿਆਂ ਦਾ ਕੈਂਸਰ ਪੂਰੀ ਤਰ੍ਹਾਂ ਠੀਕ ਹੋ ਗਿਆ। ਇਸਨੂੰ ਇਤਿਹਾਸ ਦੀ ਸਭਤੋਂ ਵੱਡੀ ਖੋਜ ਮੰਨਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਇਹ ਅਧਿਐਨ ਅਮਰੀਕਾ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਗੁਦੇ ਦੇ ਕੈਂਸਰ ਵਾਲੇ ਸਾਰੇ 18 ਮਰੀਜ਼ ਇੱਕ ਨਵੀਂ ਇਮਯੂਨੋਥੈਰੇਪੀ ਦਵਾਈ ਦੁਆਰਾ ਪੂਰੀ ਤਰ੍ਹਾਂ ਠੀਕ ਹੋ ਗਏ ਸਨ। ਇਹ Dostarlimab  ਨਾਮ ਦੀ ਦਵਾਈ ਇੱਕ ਪ੍ਰਯੋਗਸ਼ਾਲਾ ਵਿੱਚ ਬਣੇ ਅਣੂਆਂ ਤੋਂ ਬਣੀ ਹੈ। ਇਹ ਦਵਾਈ ਸਰੀਰ ਵਿੱਚ ਇੱਕ ਬਦਲ ਐਂਟੀਬਾਡੀ ਦੇ ਤੌਰ ‘ਤੇ ਕੰਮ ਕਰਦੀ ਹੈ।

ਕੈਂਸਰ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦਵਾਈ ਨਾਲ ਸਿਰਫ 6 ਮਹੀਨੇ ਵਿੱਚ ਮਰੀਜਾਂ ਦਾ ਕੈਂਸਰ ਬਿਲਕੁਲ ਠੀਕ ਹੋ ਗਿਆ। ਰਿਪੋਰਟ ਦੇ ਅਨੁਸਾਰ ਇਹ ਸਾਰੇ ਮਰੀਜ਼ ਪਹਿਲਾਂ ਕੈਂਸਰ ਤੋਂ ਛੁਟਕਾਰਾ ਪਾਉਣ ਲਈ ਕੀਮੋਥੈਰੇਪੀ, ਰੇਡੀਏਸ਼ਨ ਅਤੇ ਸਰਜਰੀ ਵਰਗੇ ਲੰਬੇ ਅਤੇ ਦਰਦਨਾਕ ਇਲਾਕੇ ਕਰਵਾ ਰਹੇ ਸਨ।

ਦੱਸ ਦੇਈਏ ਕਿ ਇਸ ਟ੍ਰਾਇਲ ਦੌਰਾਨ ਮਰੀਜ਼ਾਂ ਨੂੰ ਛੇ ਮਹੀਨਿਆਂ ਲਈ ਹਰ ਤੀਜੇ ਹਫ਼ਤੇ ਦਵਾਈ ਦਿੱਤੀ ਗਈ। ਇਹ ਸਾਰੇ ਮਰੀਜ਼ ਕੈਂਸਰ ਦੀ ਇੱਕੋ ਸਟੇਜ ਵਿੱਚ ਸਨ। ਸਿਰਫ 6 ਮਹੀਨੇ ਦਵਾਈ ਦੇਣ ਨਾਲ ਇਹ ਸਾਰੇ ਮਰੀਜ਼ ਬਿਲਕੁਲ ਠੀਕ ਹੋ ਗਏ ਅਤੇ ਇਨ੍ਹਾਂ ਦੇ ਸਰੀਰ ਵਿੱਚੋਂ ਕੈਂਸਰ ਬਿਲਕੁਲ ਖਤਮ ਹੋ ਗਿਆ।

ਇਸ ਦਵਾਈ ਦੀ ਕੀਮਤ ਦੀ ਗੱਲ ਕਰੀਏ ਤਾਂ ਅਮਰੀਕਾ ਵਿਚ Dostarlimab ਦਵਾਈ ਦੀ 500mg ਖੁਰਾਕ ਦੀ ਕੀਮਤ ਲਗਭਗ 8 ਲੱਖ ਰੁਪਏ (11,000 ਡਾਲਰ) ਹੈ। ਜਦੋਂ ਕਿ, ਯੂਕੇ ਵਿੱਚ ਇਸਦੀ ਕੀਮਤ 5,887 ਪੋਂਡ ਪ੍ਰਤੀ ਖੁਰਾਕ ਹੈ। ਹੁਣ ਦੇਖਣਾ ਇਹ ਹੈ ਕਿ ਇਹ ਦਵਾਈ ਭਾਰਤ ਵਿੱਚ ਕਦੋਂ ਤੱਕ ਆਵੇਗੀ ਅਤੇ ਇਸਦੀ ਭਾਰਤ ਵਿੱਚ ਕੀ ਕੀਮਤ ਹੋਵੇਗੀ।