ਕੈਨੇਡਾ ਵਿੱਚ ਆ ਰਹੇ ਹਨ ਇਹ ਨਵੇਂ ਨਿਯਮ, ਵਿਦੇਸ਼ ਜਾਣਾ ਹੋਇਆ ਹੋਰ ਆਸਾਨ

ਅੱਜ ਦੇ ਸਮੇਂ ਵਿਚ ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ ਜਾਕੇ ਪੜ੍ਹਾਈ ਜਾਂ ਕੰਮ ਕਰਨਾ ਚਾਹੁੰਦੇ ਹਨ। ਕਈ ਨੌਜਵਾਨ ਪੜ੍ਹਾਈ ਲਈ ਸਟਡੀ ਵੀਜ਼ਾ ਲਗਵਾ ਕੇ ਖਾਸਕਰ ਕੈਨੇਡਾ ਜਾਂਦੇ ਹਨ। ਪਰ ਵਰਕ ਪਰਮਿਟ ਦੇ ਨਾਮ ਤੇ ਕਈ ਵਾਰ ਬਹੁਤ ਸਾਰੇ ਨੌਜਵਾਨ ਬਿਨ੍ਹਾਂ ਸੋਚੇ ਸਮਝੇ ਟ੍ਰੈਵਲ ਏਜੰਟਾਂ ਨੂੰ ਮੂੰਹ ਮੰਗੇ ਪੈਸੇ ਦੇ ਦਿੰਦੇ ਹਨ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਇਸੇ ਕਾਰਨ ਧੋਖਾਧੜੀ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਨੌਜਵਾਨਾਂ ਦੀ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ।

ਪਰ ਹੁਣ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ ਕਿਉਂਕਿ ਹੁਣ ਕੈਨੇਡਾ ਸਰਕਾਰ ਕੈਨੇਡਾ ਆਉਣ ਵਾਲੇ ਨੌਜਵਾਨਾਂ ਤੇ ਮਹਿਰਬਾਨ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 1 ਮਾਰਚ ਤੋਂ ਕੈਨੇਡਾ ਸਰਕਾਰ ਵਰਕ ਪਰਮਿਟ ਵੀਜ਼ਾ ਵੇਚਣ ਦਾ ਪਲਾਨ ਬਣਾ ਰਹੀ ਹੈ। ਖਾਸ ਗੱਲ ਇਹ ਹੈ ਕਿ ਵਰਕ ਪਰਮਿਟ ਦੀਆਂ ਸ਼ਰਤਾਂ ’ਚ ਵੀ ਹੁਣ ਢਿੱਲ ਦਿੱਤੀ ਜਾਵੇਗੀ। ਨਾਲ ਹੀ ਜਿਸ ਤਰ੍ਹਾਂ ਦਾ ਕੰਮ ਹੋਵੇਗਾ ਉਸੇ ਅਨੁਸਾਰ ਹੀ ਫੀਸ ਲਗੇਗੀ।

ਅਲਗ ਅਲਗ ਕੰਮ ਦੇ ਹਿਸਾਬ ਨਾਲ ਲੱਗਣ ਵਾਲੀ ਫੀਸ ਵੀ 4 ਤੋਂ 16 ਲੱਖ ਦੇ ਵਿਚਕਾਰ ਹੋਵੇਗੀ। ਵੱਡੀ ਗੱਲ ਇਹ ਹੈ ਕਿ ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਏਜੰਟਾਂ ਦੀ ਭੂਮਿਕਾ ਬਿਲਕੁਲ ਖਤਮ ਹੋ ਜਾਵੇਗੀ। ਜਿਸ ਨਾਲ ਨੌਜਵਾਨਾਂ ਦਾ ਧੋਖਾਧੜੀ ਦਾ ਸ਼ਿਕਾਰ ਹੋ ਜਾਣ ਦੇ ਮਾਮਲੇ ਘੱਟ ਹੋ ਜਾਣਗੇ ਅਤੇ ਨੌਜਵਾਨ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ ਹਾਸਿਲ ਕਰ ਸਕਣਗੇ।

ਵਰਕ ਪਰਮਿਟ ਦੀ ਇਹ ਨਵੀਂ ਨੀਤੀ ਇੱਕ ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਹਾਲਾਂਕਿ ਨਵੇਂ ਨਿਯਮਾਂ ਅਨੁਸਾਰ ਹੁਣ ਵੀਜ਼ਾ ਲੈਣ ਲਈ ਆਈਲੇਟਸ ਵੀ ਜਰੂਰੀ ਹੋਵੇਗਾ। ਸਾਲ ਵਿਚ ਇਕ ਵਿਦਿਆਰਥੀ ਦਾ ਖਰਚਾ ਘੱਟੋ ਘੱਟ 20 ਤੋਂ 30 ਲੱਖ ਰੁਪਏ ਤੱਕ ਹੋਵੇਗਾ। ਉਸਤੋਂ ਬਾਦ ਇਹ ਖਰਚਾ 2 ਸਾਲਾਂ ਦੇ ਕੋਰਸ ਦੌਰਾਨ ਦੋਗੁਣਾ ਤੇ 3 ਸਾਲਾ ਦੇ ਕੋਰਸ ਦੌਰਾਨ ਤਿਗੁਣਾ ਹੋ ਜਾਂਦਾ ਹੈ।

ਕੈਨੇਡਾ ਦਾ ਵਰਕ ਪਰਮਿਟ ਲੈਣ ਲਈ ਨੌਜਵਾਨ ਸਿੱਧਾ ਕੈਨੇਡਾ ਸਰਕਾਰ ਦੇ ਪੋਰਟਲ ਤੇ ਅਪਲਾਈ ਕਰ ਸਕਣਗੇ। ਨੌਜਵਾਨਾਂ ਨੂੰ ਉਨ੍ਹਾਂ ਦੀ ਸਿੱਖਿਆ ਅਤੇ ਭਾਰਤ ਵਿਚ ਉਨ੍ਹਾਂ ਦੇਣ ਕੰਮ ਦੇ ਤਜ਼ੁਰਬੇ ਤੇ ਕੈਨੇਡਾ ਚ ਉਸ ਕੰਮ ਨੂੰ ਲੈਕੇ ਕੰਮਕਾਰਾਂ ਦੀ ਲੋੜ ਨੂੰ ਦੇਖ ਕੇ ਵੀਜ਼ਾ ਦਿੱਤਾ ਜਾਵੇਗਾ। ਨੌਜਵਾਨਾਂ ਤੋਂ ਲਈ ਜਾਣ ਵਾਲੀ ਫੀਸ 4 ਤੋਂ 16 ਲੱਖ ਰੁਪਏ ਤੱਕ ਹੋਵੇਗੀ ਜੋ ਕਿ ਫਾਰਮ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਲਈ ਜਾਵੇਗੀ।