ਕੈਨੇਡਾ ਏਅਰਪੋਰਟ ਤੋਂ ਇਸ ਕਾਰਨ ਵਾਪਸ ਮੋੜੇ ਪੰਜਾਬੀ ਵਿਦਿਆਰਥੀ, ਤੁਸੀਂ ਨਾ ਕਰਨਾ ਇਹ ਗ਼ਲਤੀ

ਪੰਜਾਬ ਵਿਚੋਂ ਵੱਡੀ ਗਿਣਤੀ ਚ ਨੌਜਵਾਨ ਮੁੰਡੇ ਅਤੇ ਕੁੜੀਆਂ ਵਧੀਆ ਪੜਾਈ ਅਤੇ ਵਧੀਆ ਭਵਿੱਖ ਲਈ ਹਰ ਸਾਲ ਕੈਨੇਡਾ ਜਾਂਦਾ ਹਨ। ਪਰ ਹੁਣ ਕੈਨੇਡਾ ਤੋਂ ਇੱਕ ਅਜਿਹੀ ਖਬਰ ਆਈ ਹੈ ਜਿਸ ਨੂੰ ਸੁਣਨ ਤੋਂ ਬਾਅਦ ਹੁਣ ਤੁਹਾਨੂੰ ਸਾਵਧਾਨ ਹੋ ਜਾਣਾ ਜਾਣਾ ਚਾਹੀਦਾ ਹੈ। ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਤੋਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਦੇ ਟਰਾਂਟੋ ਅਤੇ ਵੈਨਕੂਵਰ ਹਵਾਈ ਅੱਡਿਆਂ ‘ਤੇ ਪਹੁੰਚੇ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ।

ਮਾਰਚ 2020 ਤੋਂ ਫਲਾਈਟਾਂ ਬੰਦ ਹਨ ਜਿਸ ਕਰ ਪੰਜਾਬ ਤੋਂ ਆਉਣ ਵਾਲੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਮਿਲਣ ਤੋਂ ਬਾਅਦ ਵੀ ਕੈਨੇਡਾ ਨਹੀਂ ਪਹੁੰਚ। ਅਜਿਹੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਚਾਹੁੰਦੇ ਹਨ ਕਿ ਉਹ ਕਿਸੇ ਤਰਾਂ ਕੈਨੇਡਾ ਦਾਖਲ ਹੋ ਜਾਣ, ਉਨ੍ਹਾਂ ਵਲੋਂ ਭਰੀਆਂ ਫੀਸਾਂ ਜਾਂ ਏਜੰਟਾਂ ਨੂੰ ਦਿੱਤੇ ਪੈਸੇ ਬੇਕਾਰ ਨਾ ਜਾਣ ਪਰ ਅਜਿਹਾ ਸੰਭਵ ਨਹੀਂ ਹੋ ਰਿਹਾ। ਕੈਨੇਡਾ ਪੁੱਜੇ ਕੁਝ ਅਜਿਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਕੈਨੇਡਾ ਵਿਚ ਜਿਆਦਾਤਰ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ 2020 ਦੇ ਸਮਰ ਅਤੇ ਫਾਲ ਸਮੈਸਟਰ ਆਨਲਾਈਨ ਕਰ ਦਿੱਤੇ ਹਨ ਜਿਸ ਤੋਂ ਬਾਅਦ ਕੈਨੇਡਾ ਬੈਠੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਾਰੇ ਵਿਦਿਆਰਥੀ ਘਰ ਬੈਠੇ ਆਨਲਾਈਨ ਪੜ੍ਹਾਈ ਹੀ ਕਰ ਰਹੇ ਹਨ। ਇਸੇ ਕਾਰਨ ਕੈਨੇਡਾ ਸਰਕਾਰ ਨੇ ਬਾਹਰਲੇ ਮੁਲਕਾਂ ‘ਚ ਰਹਿੰਦੇ ਵਿਦਿਆਰਥੀਆਂ ਨੂੰ ਵੀ ਹੀ ਕਿਹਾ ਹੈ ਕਿ ਉਹ ਆਪਣੇ ਮੁਲਕ ਵਿੱਚ ਬੈਠੇ, ਉਨ੍ਹਾਂ ਕੈਨੇਡੀਅਨ ਕਾਲਜਾਂ-ਯੂਨੀਵਰਸਿਟੀਆਂ ਰਾਹੀਂ ਆਨਲਾਈਨ ਪੜ੍ਹਾਈ ਕਰਦੇ ਰਹਿਣ, ਜਿੱਥੇ-ਜਿੱਥੇ ਉਨ੍ਹਾਂ ਨੂੰ ਦਾਖਲਾ ਮਿਲਿਆ ਹੋਇਆ ਹੈ।

ਯਾਨੀ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਲੋੜ ਨਹੀਂ ਹੈ, ਉਨ੍ਹਾਂ ਵਲੋਂ ਕੀਤੀ ਪੜ੍ਹਾਈ ਪੱਕੇ ਹੋਣ ਸਮੇਂ ਵਿੱਚ ਹੀ ਗਿਣੀ ਜਾਵੇਗੀ। ਹਾਲਾਂਕਿ ਪੰਜਾਬ ਆਪਣੇ ਘਰ ਰਹਿ ਕੇ ਪੜ੍ਹਨਾ ਸਸਤਾ ਅਤੇ ਸੌਖਾ ਹੈ ਪਰ ਬਹੁਤੇ ਵਿਦਿਆਰਥੀ ਕੈਨੇਡਾ ਪੜ੍ਹਾਈ ਦੇ ਨਾਲ ਨਾਲ ਕੰਮ ਕਰਕੇ ਪੈਸਾ ਕਮਾਉਣਾ ਅਤੇ ਪੱਕੇ ਹੋਣ ਲਈ ਵੀ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕੈਨੇਡਾ ਸਰਕਾਰ ਵਲੋਂ ਕੀਤੀ ਤਾਕੀਦ ਦੀ ਪਾਲਣਾ ਕਰਨ ਵਰਨਾ ਉਨ੍ਹਾਂ ਵਲੋਂ ਟਿਕਟ ਵਾਸਤੇ ਖਰਚੀ ਗਈ ਰਕਮ ਵੀ ਖਰਾਬ ਹੋ ਸਕਦੀ ਹੈ।