Thar ਨੂੰ ਵੀ ਫੇਲ੍ਹ ਕਰੇਗੀ ਨਵੀਂ BOLERO, ਜਾਣੋ ਕੀਮਤ ਅਤੇ ਫੀਚਰਸ

ਮਹਿੰਦਰਾ ਬਲੈਰੋ ਗੱਡੀ ਦੇ ਬਹੁਤ ਲੋਕ ਦੀਵਾਨੇ ਹਨ ਅਤੇ ਇਸਦੇ ਨਵੇਂ ਵੈਰੀਐਂਟ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਮਹਿੰਦਰਾ ਆਪਣੀਆਂ ਸਭਤੋਂ ਜ਼ਿਆਦਾ ਵਿਕਣ ਵਾਲੀਆਂ ਗੱਡੀਆਂ ਵਿੱਚੋਂ ਇੱਕ ਬੋਲੇਰੋ ਦੇ ਨਿਊ ਜਨਰੇਸ਼ਨ ਮਾਡਲ ਨੂੰ ਹੁਣ ਜਲਦ ਹੀ ਮਾਰਕੇਟ ਵਿੱਚ ਪੇਸ਼ ਕਰਨ ਜਾ ਰਹੀ ਹੈ। ਨਵਾਂ ਮਾਡਲ ਪਹਿਲਾਂ ਨਾਲੋਂ ਸ਼ਾਨਦਾਰ ਅਤੇ ਦਮਦਾਰ ਫੀਚਰਸ ਦੇ ਨਾਲ ਆਵੇਗਾ।

ਜਾਣਕਾਰੀ ਦੇ ਅਨੁਸਾਰ ਕੰਪਨੀ ਇਸ ਮਹੀਨੇ ਦੇ ਅੰਤ ਤੱਕ ਜਾਂ ਫਿਰ ਅਗਲੇ ਮਹੀਨੇ ਤੱਕ ਇਸਨੂੰ ਬਾਜ਼ਾਰ ਵਿੱਚ ਉਤਾਰ ਸਕਦੀ ਹੈ। ਫੀਚਰਸ ਦੀ ਗੱਲ ਕਰੀਏ ਤਾਂ ਨਵੀਂ ਬੋਲੇਰੋ SUV ਵਿੱਚ ਡਿਊਲ – ਟੋਨ ਐਕਸਟੀਰਿਅਰ ਸ਼ੇਡਸ ਅਤੇ ਨਵੇਂ ਮੋਨੋਟੋਨ ਕਲਰ ਸਕੀਮ ਦੇ ਨਾਲ ਕਾਸਮੇਟਿਕ ਬਦਲਾਅ ਕੀਤੇ ਜਾ ਸਕਦੇ ਹਨ। 2022 ਮਹਿੰਦਰਾ ਬੋਲੇਰੋ ਵਿੱਚ ਇਸਦੇ ਪੁਰਾਣੇ ਡਿਜਾਇਨ ਅਤੇ ਸਟਾਇਲ ਨੂੰ ਨਹੀਂ ਬਦਲਿਆ ਜਾਵੇਗਾ।

ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਬੋਲੇਰੋ 2022 ਨੂੰ ਡੁਅਲ ਏਅਰਬੈਗ ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਵਿੱਚ ਰਿਅਰ ਪਾਰਕਿੰਗ ਸੈਂਸਰ ਦੇ ਨਾਲ EBD ਵੀ ਜੋੜਿਆ ਗਿਆ ਹੈ। ਇਸਦੇ ਨਾਲ ਹੀ ਨਵੀਂ ਬੋਲੈਰੋ ਵਿੱਚ ਐਂਟੀ- ਲਾਕ ਬਰੇਕਿੰਗ ਸਿਸਟਮ ਯਾਨੀ ABS ਅਤੇ ਸਪੀਡ ਅਲਰਟ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਵਿੱਚ ਸੈਮੀ ਡਿਜਿਟਲ ਇੰਸਟਰੂਮੇਂਟ ਕੰਸੋਲ ਦਿੱਤਾ ਹੋਇਆ ਹੋਵੇਗਾ।

ਔਵਰੇਜ ਦੀ ਗੱਲ ਕਰੀਏ ਤਾਂ ਨਵੀਂ ਬੋਲੈਰੋ ਦੀ ਵਰਜ 16.7 ਕਿਲੋਮੀਟਰ ਹੋਵੇਗੀ। ਕੰਪਨੀ ਵੱਲੋਂ ਬੋਲੇਰੋ ਦੇ ਨਾਲ ਨਾਲ ਮਹਿੰਦਰਾ ਸਕਾਰਪੀਓ ਨੂੰ ਵੀ ਅਪਡੇਟ ਕਰਨ ‘ਤੇ ਕੰਮ ਕੀਤਾ ਜਾ ਰਿਹਾ ਹੈ। ਤੁਹਾਨੂੰ ਜਲਦੀ ਹੀ ਸਕਾਰਪੀਓ ਦੀ ਅਪਡੇਟ ਵੀ ਦੇਖਣ ਨੂੰ ਮਿਲੇਗੀ।

Bolero ਦੀ ਕੀਮਤ ਦੀ ਗੱਲ ਕਰੀਏ ਤਾਂ ਨਵੀਂ ਮਹਿੰਦਰਾ ਬੋਲੈਰੋ 2022 ਮਾਡਲ ਦੀ ਕੀਮਤ ਨੂੰ ਮੌਜੂਦਾ ਮਾਡਲ ਨਾਲੋਂ ਲਗਭਗ 40 ਤੋਂ 50 ਹਜਾਰ ਰੁਪਏ ਵਧਾਇਆ ਜਾ ਸਕਦਾ ਹੈ। ਬੋਲੈਰੋ ਦੇ ਮੌਜੂਦਾ ਮਾਡਲ ਦੀ ਕੀਮਤ 8 ਤੋਂ 9 . 70 ਲੱਖ ਰੁਪਏ ਦੇ ਵਿਚਕਾਰ ਹੈ। ਯਾਨੀ ਨਵੀਂ ਬੋਲੈਰੋ ਦੀ ਕੀਮਤ 8 ਲੱਖ 40 ਹਜ਼ਾਰ ਤੋਂ ਲੈਕੇ 10 ਲੱਖ ਤੱਕ ਹੋ ਸਕਦੀ ਹੈ।