ਮਾੜੇ , ਸੇਮ ਤੇ ਕਲਰਾਠੇ ਖੇਤ ਲਈ ਕਣਕ ਦੀ ਸਭ ਤੋਂ ਚੰਗੀ ਕਿਸਮ, ਦੇਵੇਗੀ 70 ਮਣ ਝਾੜ

ਝੋਨੇ ਦੀ ਵਾਢੀ ਦਾ ਕੰਮ ਪੂਰੇ ਜੋਰਾਂ ਉੱਤੇ ਚੱਲ ਰਿਹਾ ਹੈ ਅਤੇ ਹਰ ਕਿਸਾਨ ਇਹੀ ਚਾਹੁੰਦਾ ਹੈ ਕਿ ਉਸਦੀ ਫਸਲ ਸਹੀ ਸਲਾਮਤ ਮੰਡੀ ਤੱਕ ਪਹੁੰਚ ਸਕੇ ਅਤੇ ਉਸਨੂੰ ਆਪਣੀ ਮੇਹਨਤ ਦਾ ਚੰਗਾ ਮੁੱਲ ਮਿਲੇ ਯਾਨੀ ਉਸਦੀ ਫਸਲ ਚੰਗੇ ਭਾਅ ‘ਤੇ ਵਿਕੇ। ਇਸ ਵਾਰ ਝੋਨੇ ਦੀਆਂ ਕਈ ਕਿਸਮਾਂ ਦਾ ਝਾੜ ਦੇਖਕੇ ਤਾਂ ਕਿਸਾਨ ਖੁਦ ਹੈਰਾਨ ਹਨ ਅਤੇ ਬਹੁਤੀਆਂ ਕਿਸਮਾਂ ਇਸ ਵਾਰ ਝਾੜ ਦੇ ਮਾਮਲੇ ਵਿੱਚ ਕਮਾਲ ਕਰ ਰਹੀਆਂ ਹਨ।

ਝੋਨੇ ਦੀ ਵਾਢੀ ਤੋਂ ਬਾਅਦ ਹੁਣ ਅਗੇਤੀ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਅਤੇ ਕਿਸਾਨ ਹਮੇਸ਼ਾ ਕਣਕ ਦੀਆਂ ਨਵੀਂਆਂ ਕਿਸਮਾਂ ਦੀ ਤਲਾਸ਼ ਵਿੱਚ ਰਹਿੰਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਮਿਲ ਸਕੇ। ਕਣਕ ਦੀ ਅਗੇਤੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਅਤੇ ਲਗਭਗ ਇੱਕ ਮਹੀਨਾ ਬਾਅਦ ਯਾਨੀ 25 ਤੋਂ 28 ਨਵੰਬਰ ਤੋਂ ਕਣਕ ਦੀਆਂ ਪਿਛੇਤੀਆਂ ਕਿਸਮਾਂ ਦੀ ਬਿਜਾਈ ਦਾ ਸਮਾਂ ਸ਼ੁਰੂ ਹੋ ਜਾਵੇਗਾ।

ਇਸ ਲਈ ਅੱਜ ਅਸੀਂ ਤੁਹਾਨੂੰ ਕਣਕ ਦੀ ਸਭਤੋਂ ਚੰਗੀ ਕਿਸਮ ਬਾਰੇ ਜਾਣਕਾਰੀ ਦੇਵਾਂਗੇ ਜਿਸ ਤੋਂ ਕਿਸਾਨ ਲਗਭਗ 70 ਮਣ ਝਾੜ ਲੈ ਸਕਦੇ ਹਨ। ਇਸਦੇ ਨਾਲ ਹੀ ਅਸੀਂ ਤੁਹਾਨੂੰ ਕਣਕ ਦੀਆਂ ਟਾਪ 4 ਕਿਸਮਾਂ ਬਾਰੇ ਵੀ ਜਾਣਕਾਰੀ ਦੇਵਾਂਗੇ। ਇਹ ਕਿਸਮਾਂ ਸੇਮ ਕਲਰਾਠੇ ਅਤੇ ਮਾੜੇ ਖੇਤ ਵਿੱਚ ਵੀ ਸਭ ਤੋਂ ਵੱਧ ਝਾੜ ਦੇਣਗੀਆਂ ਅਤੇ ਕਿਸਾਨਾਂ ਨੂੰ ਮਾਲਾਮਾਲ ਕਰ ਦੇਣਗੀਆਂ।

ਕਿਸਾਨ ਵੀਰੋ ਜੇਕਰ ਤੁਹਾਡੀ ਜ਼ਮੀਨ ਮਾੜੀ ਹੈ ਜਾਂ ਫਿਰ ਸੇਮ ਵਾਲੀ ਜਾਂ ਕਲਰਾਠੀ ਹੈ ਤਾਂ ਤੁਸੀਂ ਕਣਕ ਦੀ KRL 210 ਕਿਸਮ ਦੀ ਬਿਜਾਈ ਕਰ ਸਕਦੇ ਹੋ। ਇਸ ਕਿਸਮ ਨੂੰ ਖਾਸ ਤੌਰ ‘ਤੇ ਸੇਮ ਵਾਲਿਆਂ ਅਤੇ ਕਲਰਾਠੀਆਂ ਜ਼ਮੀਨਾਂ ਲਈ ਤਿਆਰ ਕੀਤਾ ਗਿਆ ਹੈ। ਜੇਕਰ ਤੁਹਾਡੀ ਜ਼ਮੀਨ ਚੰਗੀ ਹੈ ਤਾਂ ਵੀ ਤੁਸੀਂ ਇਸ ਕਿਸਮ ਨੂੰ ਲਗਾ ਸਕਦੇ ਹੋ ਅਤੇ ਇਹ ਤੁਹਾਨੂੰ ਬਹੁਤ ਚੰਗਾ ਝਾੜ ਦੇਵੇਗੀ।

ਅੱਜ ਤੋਂ 2 ਸਾਲ ਪਹਿਲਾਂ ਯਾਨੀ 2020 ਵਿੱਚ ਵੀ ਇਸ ਕਿਸਮ ਦਾ ਲਗਭਗ 70 ਮਣ ਪ੍ਰਤੀ ਕਿੱਲਾ ਝਾੜ ਦੇਖਣ ਨੂੰ ਮਿਲਿਆ ਸੀ। ਇਸੇ ਲਈ ਇਹ ਸੇਮ ਵਾਲੇ ਇਲਾਕਿਆਂ ਲਈ ਸਭਤੋਂ ਬੈਸਟ ਕਣਕ ਦੀ ਕਿਸਮ ਹੈ। ਇਸੇ ਤਾਂ ਕਣਕ ਦੀਆਂ ਬਾਕੀ ਚੰਗੀਆਂ ਕਿਸਮਾਂ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com