ਬਾਸਮਤੀ ਚੌਲ ਲਾਉਣ ਵਾਲੇ ਕਿਸਾਨਾਂ ਵਾਸਤੇ ਵੱਡੀ ਖੁਸ਼ਖਬਰੀ!

ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਬਾਸਮਤੀ ਅਤੇ ਗੈਰ ਬਾਸਮਤੀ ਚੌਲਾਂ ਨਿਰਯਾਤ ਦੀਆਂ ਸ਼ਰਤਾਂ ਵਿਚ ਢਿੱਲ ਦੇ ਦਿੱਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਇਹ ਛੋਟ ਯੂਰਪੀਅਨ ਦੇਸ਼ਾਂ ਵਿਚ ਨਿਰਯਾਤ ਲਈ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਚੌਲ ਬਰਾਮਦ ਕਰਨ ਵਿੱਚ ਭਾਰਤ ਦੀ 25% ਗਲੋਬਲ ਹਿੱਸੇਦਾਰੀ ਹੈ ਅਤੇ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਚੌਲ ਬਰਾਮਦ ਕਰਨ ਵਾਲਾ ਦੇਸ਼ ਹੈ।

ਏਪੀਡਾ ਦੇ ਅੰਕੜਿਆਂ ਅਨੁਸਾਰ ਅਪ੍ਰੈਲ 2019-20 ਅਪਰੈਲ ਤੋਂ ਫਰਵਰੀ ਦੌਰਾਨ ਭਾਰਤ ਨੇ 38.36 ਲੱਖ ਟਨ ਬਾਸਮਤੀ ਦਾ ਨਿਰਯਾਤ ਕੀਤਾ ਹੈ, ਜੋ ਕਿ ਪਿਛਲੇ ਵਿੱਤੀ ਸਾਲ ਨਾਲੋਂ ਥੋੜੀ ਘੱਟ ਹੈ। ਪੈਸਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਵਿੱਤੀ ਸਾਲ 2019-20 ਦੇ ਅਪ੍ਰੈਲ-ਫਰਵਰੀ ਦੌਰਾਨ 27,427 ਕਰੋੜ ਰੁਪਏ ਦੇ ਬਾਸਮਤੀ ਚੌਲਾਂ ਦਾ ਨਿਰਯਾਤ ਕੀਤਾ ਹੈ।

ਚੌਲਾਂ ਦਾ ਨਿਰਯਾਤ ਕਰਨ ਵਾਲੀ ਕੰਪਨੀ ਕੇਆਰਬੀਐਲ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨਿਲ ਕੁਮਾਰ ਮਿੱਤਲ ਦਾ ਕਹਿਣਾ ਹੈ ਕਿ ਸਾਊਦੀ ਅਰਬ, ਯਮਨ, ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਵਿਚ ਬਾਸਮਤੀ ਚੌਲਾਂ ਦੀ ਮੰਗ ਲਗਾਤਾਰ ਚੰਗੀ ਬਣੀ ਹੋਈ ਹੈ। ਇਸ ਲਈ ਇਸ ਵਾਰ ਪੂਰੀ ਉਮੀਦ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਕਿਸਾਨਾਂ ਨੂੰ ਬਾਸਮਤੀ ਦੇ ਚੰਗੇ ਭਾਅ ਮਿਲ ਜਾਣਗੇ।

ਮਹਾਮਾਰੀ ਅਤੇ ਮੰਦੀ ਦੇ ਇਸ ਦੌਰ ਵਿੱਚ ਵੀ ਇਨ੍ਹਾਂ ਦੇਸ਼ਾਂ ਦੀ ਮੰਗ ਚੰਗੀ ਹੀ ਰਹੀ ਹੈ, ਜਿਸਦੇ ਨਾਲ ਘਰੇਲੂ ਬਜ਼ਾਰ ਵਿੱਚ ਚੌਲਾਂ ਅਤੇ ਝੋਨੇ ਦੀਆਂ ਕੀਮਤਾਂ ਵਿੱਚ ਸੁਧਾਰ ਹੋਇਆ ਹੈ। ਆਲ-ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਵਿਨੋਦ ਕੌਲ ਦੇ ਦੱਸਣ ਦੇ ਅਨੁਸਾਰ ਸਾਲ 2018-19 ਵਿੱਚ ਭਾਰਤ ਨੇ 14.5 ਲੱਖ ਟਨ ਬਾਸਮਤੀ ਚਾਵਲ ਈਰਾਨ ਨੂੰ ਨਿਰਯਾਤ ਕੀਤਾ ਸੀ।

ਉਸਤੋਂ ਬਾਅਦ ਮਾਰਚ ਵਿੱਚ ਵੀ ਕੋਰੋਨਾ ਕਾਰਨ ਇਰਾਨ ਜਾਣ ਵਾਲੇ ਚਾਵਲ ‘ਤੇ ਜਿਆਦਾ ਨਹੀਂ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਬਾਸਮਤੀ ਚਾਵਲ ਦੀ ਬਰਾਮਦ ਖਾੜੀ ਦੇਸ਼ਾਂ ਵਿੱਚ ਸਭ ਤੋਂ ਵੱਧ ਹੈ, ਪਰ 75 ਤੋਂ 8 ਮਿਲੀਅਨ ਟਨ ਗੈਰ-ਬਾਸਮਤੀ ਚਾਵਲ ਦੂਜੇ ਦੇਸ਼ਾਂ ਨੂੰ ਵੀ ਨਿਰਯਾਤ ਕੀਤਾ ਜਾਂਦਾ ਹੈ। ਹੁਣ ਸਰਕਾਰ ਦੇ ਇਸ ਫੈਸਲੇ ਨਾਲ ਨਿਰਯਾਤ ਹੋਰ ਵੀ ਵੱਧ ਸਕਦਾ ਹੈ ਅਤੇ ਕਿਸਾਨਾਂ ਨੂੰ ਇਸਦਾ ਲਾਭ ਮਿਲੇਗਾ।