ਕਣਕ ਦੀ ਫਸਲ ਵਿਕਣ ਤੋਂ ਪਹਿਲਾਂ ਹੀ ਕਿਸਾਨਾਂ ਵਾਸਤੇ ਬੁਰੀ ਖਬਰ, ਹੋਵੇਗਾ ਭਾਰੀ ਨੁਕਸਾਨ

ਦੇਸ਼ ਦੇ ਕਿਸਾਨਾਂ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਅਤੇ ਇਸ ਇਸੇ ਵਿਚਕਾਰ ਹੁਣ ਕਣਕ ਦੀ ਫਸਲ ਵਿਕਣ ਤੋਂ ਪਹਿਲਾਂ ਹੀ ਕਿਸਾਨਾਂ ਲਈ ਇੱਕ ਬੁਰੀ ਖਬਰ ਆ ਰਹੀ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਵੇਗਾ। ਇਸ ਵਾਰ ਮਾਰਚ ਦੇ ਮਹੀਨੇ ਵਿੱਚ ਹੀ ਮਈ ਵਾਲੀ ਗਰਮੀ ਪੈ ਰਹੀ ਹੈ ਅਤੇ ਜਿਆਦਾਤਰ ਸ਼ਹਿਰਾਂ ਦਾ ਤਾਪਮਾਨ 37 ਡਿਗਰੀ ਤੱਕ ਪਹੁੰਚ ਗਿਆ ਹੈ।

ਕਈ ਇਲਾਕਿਆਂ ਵਿੱਚ ਤਾਂ ਪਾਰਾ 40 ਤੋਂ ਪਾਰ ਵੀ ਜਾ ਰਿਹਾ ਹੈ ਅਤੇ ਇਸ ਕਾਰਨ ਇਸ ਵਾਰ ਕਣਕ ਦੀ ਫਸਲ ਸਮੇਂ ਤੋਂ ਪਹਿਲਾਂ ਪੱਕਣ ਦੀ ਸੰਭਾਵਨਾ ਹੈ। ਜਿਆਦਾ ਗਰਮੀ ਕਾਰਨ ਖੇਤਾਂ ਵਿੱਚ ਨਮੀ ਘੱਟ ਹੋਣ ਦੇ ਕਾਰਨ ਕਣਕ ਦਾ ਦਾਣਾ ਸੁੰਗੜ ਸਕਦਾ ਹੈ ਅਤੇ ਉਤਪਾਦਨ ਵੀ ਘਟ ਸਕਦਾ ਹੈ।

ਇਸ ਵਜ੍ਹਾ ਨਾਲ ਕਿਸਾਨ ਚਿੰਤਾ ਵਿੱਚ ਹਨ। ਖੇਤੀਬਾੜੀ ਮਾਹਿਰਾਂ ਦਾ ਵੀ ਇਹੀ ਕਹਿਣਾ ਹੈ ਕਿ ਇਸ ਵਾਰ ਸਮੇਂ ਤੋਂ ਪਹਿਲਾਂ ਇੰਨੀ ਜ਼ਿਆਦਾ ਗਰਮੀ ਪੇਂ ਦੇ ਕਾਰਨ ਕਣਕ ਦਾ ਦਾਣਾ ਸੁੰਗੜ ਸਕਦਾ ਹੈ। ਪੰਜਾਬ ਵਿੱਚ ਵੀ ਇਸ ਸਾਲ ਮਾਰਚ ਵਿੱਚ ਹੀ ਤੇਜ ਗਰਮੀ ਪੈਣ ਨਾਲ ਕਣਕ ਦੀ ਫਸਲ ਮੁਰਝਾ ਗਈ ਹੈ। ਕਣਕ ਲਈ ਇੰਨੀ ਜਿਆਦਾ ਗਰਮੀ ਬਹੁਤ ਨੁਕਸਾਨਦਾਇਕ ਹੈ।

ਮੌਸਮ ਦੀ ਇਸ ਮਾਰ ਤੋਂ ਕਿਸਾਨ ਕਾਫ਼ੀ ਨਿਰਾਸ਼ ਹਨ ਅਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਉਚਿਤ ਮੁਆਵਜੇ ਦੀ ਮੰਗ ਕੀਤੀ ਗਈ ਹੈ। ਦੱਸ ਦੇਈਏ ਕਿ ਗਰਮੀ ਦੇ ਕਾਰਨ ਮਿੱਟੀ ਦੀ ਨਮੀ ਸੁੱਕ ਚੁੱਕੀ ਹੈ। ਫਸਲ ਜਲਦੀ ਪੱਕਣ ਨਾਲ ਦਾਣੇ ਦਾ ਵਿਕਾਸ ਨਹੀਂ ਹੋ ਪਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਇਸਦੀ ਰਿਪੋਰਟ ਬਣਾਕੇ ਸਰਕਾਰ ਨੂੰ ਭੇਜਣਗੇ ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਛੇਤੀ ਮੁਆਵਜਾ ਮਿਲ ਸਕੇ।

ਇਨ੍ਹਾਂ ਦਿਨਾਂ ਵਿੱਚ ਆਮਤੌਰ ਉੱਤੇ 30 ਡਿਗਰੀ ਤੱਕ ਤਾਪਮਾਨ ਜਾਂਦਾ ਹੈ। ਜਿਸ ਵਿੱਚ ਕਣਕ ਦਾ ਦਾਣਾ ਆਮ ਤਰੀਕੇ ਨਾਲ ਪਕਦਾ ਹੈ, ਪਰ ਤਾਪਮਾਨ ਵਧਣ ਦੇ ਕਾਰਨ ਕਣਕ ਦਾ ਦਾਨਾ ਚੰਗੀ ਤਰ੍ਹਾਂ ਨਹੀਂ ਫੁੱਲਦਾ ਅਤੇ ਨਾ ਹੀ ਪਕਦਾ ਹੈ। ਇਸ ਵਜ੍ਹਾ ਨਾਲ ਦਾਣਾ ਕਾਫ਼ੀ ਸਖ਼ਤ ਹੋ ਜਾਂਦਾ ਹੈ ਅਤੇ ਸਵਾਦ ਦੇ ਨਾਲ ਨਾਲ ਪੌਸ਼ਟਿਕਤਾ ਵਿੱਚ ਵੀ ਕਮੀ ਆ ਸਕਦੀ ਹੈ।

ਇਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਤੇਜ ਗਰਮੀ ਨਾਲ ਕਣਕ ਦੀ ਫਸਲ 10 ਫੀਸਦੀ ਤੱਕ ਘੱਟ ਰਹਿਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਵੇਗਾ।