ਆਸਟ੍ਰੇਲੀਆ ਵਿਚ ਰਿਵਰਲੈਂਡ ਦਾ ਕਿਸਾਨ ਮੇਲਾ ਕਾਫੀ ਮਸ਼ਹੂਰ ਹੈ

ਕਿਸਾਨ ਮੇਲਾ ਕਿਸਾਨਾਂ ਨੂੰ ਖੇਤੀਬਾੜੀ ਨਾਲ ਸੰਬੰਧਤ ਨਵੀਨਤਮ ਤਕਨਾਲੋਜੀ ਤੋਂ ਜਾਣੂ ਕਰਵਾਉਣ ਲਈ ਲਾਇਆ ਜਾਂਦਾ ਹੈ ਜਿਸ ਦਾ ਆਯੋਜਨ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਮਹਿਕਮਾ ਜਾਂ ਪ੍ਰਾਇਵੇਟ ਕੰਪਨੀਆਂ ਕਰਦੀਆਂ ਹਨ।ਕਿਸਾਨ ਮੇਲਿਆਂ ਦਾ ਮੁੱਖ ਮੰਤਵ ਖੇਤੀਬਾੜੀ ਨੂੰ ਸੁਖਾਲਾ ਅਤੇ ਲਾਹੇਵੰਦ ਬਣਾਉਣ ਲਈ ਖੋਜੀਆਂ ਗਈਆਂ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣਾ ਹੈ।

ਤੁਸੀਂ ਪੰਜਾਬ ਦੇ ਕਿਸਾਨ ਮੇਲੇ ਤਾਂ ਬਹੁਤ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਸਟ੍ਰੇਲੀਆ ਦਾ ਕਿਸਾਨ ਮੇਲਾ। ਇਹ ਕਿਸਾਨ ਮੇਲਾ ਰਿਵਰਲੈਂਡ, ਆਸਟ੍ਰੇਲੀਆ ਵਿਚ ਤਕਰੀਬਨ ਪਿਛਲੇ 40 ਸਾਲਾਂ ਤੋਂ ਲਗਾਇਆ ਜਾਂਦਾ ਹੈ। ਪੰਜਾਬ ਵਿਚ ਤੁਸੀਂ ਬਹੁਤ ਕਿਸਾਨ ਮੇਲੇ ਦੇਖੇ ਹੋਣਗੇ, ਇਹਨਾਂ ਵਿਚੋਂ ਹੁਸ਼ਿਆਰਪੁਰ, ਲੁਧਿਆਣਾ ਅਤੇ ਬਠਿੰਡਾ ਦਾ ਕਿਸਾਨ ਮੇਲਾ ਬਹੁਤ ਮਸ਼ਹੂਰ ਹਨ।

ਇਸੇ ਤਰਾਂ ਹੀ ਆਸਟ੍ਰੇਲੀਆ ਵਿਚ ਰਿਵਰਲੈਂਡ ਦਾ ਕਿਸਾਨ ਮੇਲਾ ਕਾਫੀ ਮਸ਼ਹੂਰ ਹੈ। ਇਹ ਕਿਸਾਨ ਮੇਲਾ 2 ਦਿਨ ਤੱਕ ਚਲਦਾ ਹੈ ਅਤੇ ਇਹਨਾਂ 2 ਦਿਨਾਂ ਦੌਰਾਨ ਇਥੇ ਬਹੁਤ ਇਕੱਠ ਦੇਖਣ ਨੂੰ ਮਿਲਦਾ ਹੈ।

ਆਸਟ੍ਰੇਲੀਆ ਦੇ ਮੇਲੇ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ , ਇਸਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਕਿਸਾਨ ਮੇਲੇ ਅਤੇ ਆਸਟ੍ਰੇਲੀਆ ਦੇ ਕਿਸਾਨ ਮੇਲੇ ਵਿਚ ਕੀ ਫਰਕ ਹੈ।