ਦੁਨੀਆ ਦਾ ਸਭ ਤੋਂ ਸਸਤਾ ਅਤੇ ਐਡਵਾਂਸ ਲੈਂਡ ਲੈਵਲਰ ਸਿਸਟਮ, ਜਾਣੋ ਖਾਸੀਅਤ

ਅੱਜ ਦੇ ਸਮੇਂ ਵਿੱਚ ਕਿਸਾਨਾਂ ਕੋਲ ਆਧੁਨਿਕ ਖੇਤੀਬਾੜੀ ਸੰਦਾਂ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਖੇਤੀ ਬਹੁਤ ਬਦਲ ਚੁੱਕੀ ਹੈ ਅਤੇ ਆਧੁਨਿਕ ਯੰਤਰਾਂ ਦੇ ਬਿਨਾਂ ਖੇਤੀ ਕਰਨਾ ਮੁਸ਼ਕਿਲ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਆਧੁਨਿਕ ਤਕਨੀਕ ਦੇ ਲੈਂਡ ਲੈਵਲਰ ਸਿਸਟਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਤੁਸੀਂ ਅੱਜ ਤੱਕ ਨਹੀਂ ਦੇਖਿਆ ਹੋਵੇਗਾ।

ਤੁਹਾਨੂੰ ਦੱਸ ਦੇਈਏ ਕੀ ਇਹ ਦੁਨੀਆ ਦਾ ਸਭਤੋਂ ਸਸਤਾ ਅਤੇ ਐਡਵਾਂਸ ਲੈਵਲਰ ਸਿਸਟਮ ਹੈ। ਇਸ ਲੈਂਡ ਲੈਵਲਰ ਸਿਸਟਮ ਨੂੰ ਬਹੁਤ ਘੱਟ ਖਰਚੇ ਵਿੱਚ ਤਿਆਰ ਕੀਤਾ ਗਿਆ ਹੈ ਪਰ ਇਸ ਵਿੱਚ ਜੋ ਫੀਚਰਸ ਹਨ ਉਹ ਵੱਡੀਆਂ ਕੰਪਨੀਆਂ ਦੇ ਮਹਿੰਗੇ ਤੋਂ ਮਹਿੰਗੇ ਲੈਂਡ ਲੈਵਲਰ ਵਿੱਚ ਵੀ ਨਹੀਂ ਮਿਲਦੇ। ਇਸ ਸਿਸਟਮ ਦੇ ਫੀਚਰਸ ਬਾਰੇ ਜਾਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਇਹ ਲੈਂਡ ਲੈਵਲਰ GPS ਤਕਨੀਕ ਦੇ ਨਾਲ ਕੰਮ ਕਰਦਾ ਹੈ ਪਰ ਇਹ ਬਾਕੀ ਲੈਵਲਰ ਨਾਲੋਂ ਕਾਫੀ ਅਲੱਗ ਹੈ। ਇਹ AI ਤਕਨੀਕ ਦੇ ਨਾਮ ਕੰਮ ਕਰਦਾ ਹੈ ਅਤੇ ਇਸਨੂੰ ਭਾਰਤ ਦੇ ਇੱਕ ਕਿਸਾਨ ਵੱਲੋਂ ਹੀ ਤਿਆਰ ਕੀਤਾ ਗਿਆ ਹੈ। ਇਹ ਲੈਂਡ ਲੈਵਲਰ ਸਿਸਟਮ ਜ਼ਮੀਨ ਪੱਧਰ ਕਰਨ ਦੇ ਨਾਲ ਨਾਲ ਟ੍ਰੈਕਟਰ ਵੀ ਆਪ ਹੀ ਚਲਾਵੇਗਾ।

ਖਰਚੇ ਦੀ ਗੱਲ ਕਰੀਏ ਤਾਂ ਇਸ ਸਿਸਟਮ ਨੂੰ ਤਿਆਰ ਕਰਨ ਲਈ ਲਗਭਗ 5 ਤੋਂ 6 ਲੱਖ ਰੁਪਏ ਦਾ ਖਰਚਾ ਆਇਆ ਹੈ ਅਤੇ ਇਸਨੂੰ ਤਿਆਰ ਕਰਨ ਵਾਲੇ ਮਕੈਨਿਕ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਇਸਨੂੰ ਸਾਰੇ ਕਿਸਾਨਾਂ ਲਈ ਲੌਂਚ ਕਰ ਦੇਣਗੇ ਅਤੇ ਇਸਦੀ ਕੀਮਤ ਵੀ ਬਹੁਤ ਘੱਟ ਰੱਖੀ ਜਾਵੇਗੀ। ਇਸ ਐਡਵਾਂਸ ਲੈਂਡ ਲੈਵਲਰ ਦੇ ਫੀਚਰਸ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com