ਇੱਥੋਂ ਸਿਰਫ 915 ਰੁਪਏ ਦੇਕੇ ਮਿਲ ਰਿਹਾ 1 ਟਨ ਦਾ AC, ਘਰ ਬੈਠੇ ਇਸ ਤਰਾਂ ਕਰੋ ਬੁੱਕ

ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਵਾਰ ਮਾਰਚ ਦੇ ਮਹੀਨੇ ਵਿੱਚ ਹੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਆਉਣ ਵਾਲੇ ਮਹੀਨੀਆਂ ਵਿੱਚ ਕਿੰਨੀ ਗਰਮੀ ਹੋਵੇਗੀ, ਇਸਦਾ ਅਂਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਾਰਚ ਦੇ ਮਹੀਨੇ ਵਿੱਚ ਹੀ ਕਈ ਜਗ੍ਹਾ ਤਾਪਮਾਨ 40 ਡਿਗਰੀ ਦੇ ਪਾਰ ਹੋ ਚੁੱਕਿਆ ਹੈ।

ਯਾਨੀ ਕਿ ਹਰ ਕਿਸੇ ਨੂੰ AC ਦੀ ਜ਼ਰੂਰਤ ਪਵੇਗੀ। ਪਰ AC ਬਹੁਤ ਮਹਿੰਗੇ ਹੋਣ ਦੇ ਕਾਰਨ ਹਰ ਕੋਈ ਨਹੀਂ ਖਰੀਦ ਸਕਦਾ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹਾ ਤਰੀਕਾ ਦਸਾਂਗੇ ਜਿਸ ਨਾਲ ਤੁਸੀ ਸਿਰਫ 915 ਰੁਪਏ ਦੇਕੇ ਇੱਕ ਟਨ ਦਾ AC ਘਰ ਲਿਆ ਸਕਦੇ ਹੋ ਅਤੇ ਗਰਮੀ ਤੋਂ ਬਚ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਹੁਣ ਰੈਂਟ ਯਾਨੀ ਕਿਰਾਏ ਉੱਤੇ AC ਵੀ ਮਿਲਣ ਲੱਗੇ ਹਨ।

ਤੁਸੀ ਵੀ ਰੈਂਟ ਉੱਤੇ AC ਲੈ ਸਕਦੇ ਹੋ ਅਤੇ ਇਸ ਲਈ ਤੁਸੀਂ ਹਰ ਮਹੀਨੇ ਥੋੜੇ ਹੀ ਪੈਸੇ ਦੇਣੇ ਹੋਣਗੇ। ਖਾਸ ਗੱਲ ਇਹ ਹੈ ਕਿ ਤੁਸੀ ਘਰ ਬੈਠੇ ਹੀ AC ਬੁੱਕ ਕਰ ਸਕਦੇ ਹੋ। ਅੱਜ ਅਸੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਤੁਸੀ ਕਿਵੇਂ ਅਤੇ ਕਿੱਥੋਂ ਰੈਂਟ ਉੱਤੇ AC ਲੈ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਤੁਸੀ https://www.fairent.in/ ਨਾਮ ਦੀ ਵੈੱਬਸਾਈਟ ਉੱਤੇ ਜਾਕੇ ਆਪਣੀ ਪਸੰਦ ਦਾ AC ਕਿਰਾਏ ਉੱਤੇ ਲੈ ਸਕਦੇ ਹੋ।

ਇਸ ਵੈੱਬਸਾਈਟ ਤੋਂ ਤੁਸੀ ਵਿੰਡੋ ਅਤੇ ਸਪਲਿਟ, ਦੋਵੇਂ ਤਰਾਂ ਦੇ AC ਲੈ ਸਕਦੇ ਹੋ। ਇੱਥੇ ਤੁਹਾਨੂੰ 0.75 Ton ਤੋਂ ਲੈ ਕੇ 2 Ton ਤੱਕ ਦੇ AC ਮਿਲ ਜਾਣਗੇ। ਇੱਥੇ ਤੁਹਾਨੂੰ 0.75 ਟਨ ਦਾ ਵਿੰਡੋ AC ਸਿਰਫ 915 ਰੁਪਏ ਪ੍ਰਤੀ ਮਹੀਨਾ ਰੈਂਟ ਉੱਤੇ ਮਿਲ ਜਾਵੇਗਾ। ਜੇਕਰ AC ਲਗਵਾਉਣ ਤੋਂ ਬਾਅਦ ਇਸ ਵਿੱਚ ਕੋਈ ਖਰਾਬੀ ਆਉਂਦੀ ਹੈ ਤਾਂ ਉਸਨੂੰ 48 ਘੰਟੇ ਦੇ ਅੰਦਰ ਠੀਕ ਕਰ ਦਿੱਤਾ ਜਾਂਦਾ ਹੈ।

ਇਸੇ ਤਰ੍ਹਾਂ ਤੁਸੀ https://www.rentomojo.com/ ਨਾਮ ਦੀ ਇੱਕ ਹੋਰ ਵੈਬਸਾਈਟ ਤੋਂ ਵੀ ਕਿਰਾਏ ਉੱਤੇ AC ਲੈ ਸਕਦੇ ਹੋ। ਇਸ ਕੰਪਨੀ ਕੋਲ 1 ਟਨ ਅਤੇ 1.5 ਟਨ ਦੇ AC ਉਪਲਬਧ ਹਨ। ਇਸ ਵੇਬਸਾਈਟ ਤੋਂ ਤੁਸੀ 1 ਟਨ ਵਾਲਾ ਸਪਲਿਟ AC ਸਿਰਫ 1219 ਰੁਪਏ ਪ੍ਰਤੀ ਮਹੀਨਾ ਕਿਰਾਏ ਉੱਤੇ ਲੈ ਸਕਦੇ ਹੋ। ਇਸਦੇ ਨਾਲ ਹੀ ਤੁਹਾਨੂੰ 1,949 ਰੁਪਏ ਦੀ ਸਿਕਿਓਰਿਟੀ ਅਮਾਉਂਟ ਦੇਣੀ ਪਵੇਗੀ ਜੋ ਬਾਅਦ ਵਿੱਚ ਵਾਪਸ ਮਿਲ ਜਾਵੇਗੀ।