70 ਤੋ 90 ਦੀ ਕਣਕ ‘ਚ ਝਾੜ ਵਧਾਓਣ ਲਈ ਫਾਰਮੂਲਾ

ਕਿਸਾਨ ਵੀਰ ਹਮੇਸ਼ਾ ਕਣਕ ਦਾ ਝਾੜ ਵਧਾਉਣ ਲਈ ਨਵੇਂ ਨਵੇਂ ਨੁਸਖਿਆਂ ਦੀ ਤਲਾਸ਼ ਵਿੱਚ ਰਹਿੰਦੇ ਹਨ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਸਪਰੇ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਨਾਲ ਤੁਸੀ ਕਣਕ ਤੋਂ ਰਿਕਾਰਡ ਤੋੜ ਪੈਦਾਵਾਰ ਲੈ ਸਕਦੇ ਹੋ ਅਤੇ ਬਹੁਤ ਚੰਗੀ ਕਮਾਈ ਕਰ ਸਕਦੇ ਹੋ।

ਦਰਅਸਲ ਕਿਸਾਨ ਚੰਗੀ ਫਸਲ ਲਈ ਕਣਕ ਬੀਜਣ ਦੇ ਸਮੇਂ ਅਤੇ ਪਹਿਲੀ ਸਿੰਚਾਈ ਦੇ ਸਮੇਂ ਉਸਦੇ ਪੋਸ਼ਕ ਤੱਤਾਂ ਦਾ ਪੂਰਾ ਧਿਆਨ ਰੱਖਦੇ ਹਨ।ਇਸ ਸਮੇਂ ਕਿਸਾਨ ਫਸਲ ਉੱਤੇ ਜ਼ਿਆਦਾ ਧਿਆਨ ਨਹੀਂ ਦਿੰਦੇ, ਜਿਸ ਕਾਰਨ ਉਤਪਾਦਨ ਵਿੱਚ ਗਿਰਾਵਟ ਦੇਖਣ ਨੂੰ ਮਿਲਦੀ ਹੈ।

ਦੋਸਤੋ ਇਸ ਸਮੇਂ ਕਣਕ 70 ਤੋਂ 90 ਦਿਨ ਦੇ ਵਿਚਕਾਰ ਹੋ ਚੁੱਕੀ ਹੈ। ਕੁਝ ਥਾਵਾਂ ਤੇ ਕਣਕ ਅਗੇਤੀ ਹੋਵੇਗੀ ਤੇ ਕੁਝ ਥਾਵਾਂ ਤੇ ਕਣਕ ਪਛੇਤੀ ਹੋਵੇਗੀ। ਹੁਣ ਸਵਾਲ ਉਠਦਾ ਹੈ ਕਿ 70 ਤੋਂ 90 ਦਿਨ ਦੀ ਕਣਕ ਦੇ ਉੱਪਰ ਕਿਹੜੀ ਸਪਰੇ ਕਰੀਏ ਜਿਸ ਦੇ ਨਾਲ ਕਣਕ ਦਾ ਝਾੜ ਵਧਾਉਣ ਵਿਚ ਮਦਦ ਮਿਲੇ।

ਦੋਸਤੋ ਗੋਭ ਅਵਸਥਾ ਵਿੱਚ ਹਰ ਇਕ ਫਸਲ ਨੂੰ ਜ਼ਿਆਦਾ ਖ਼ੁਰਾਕ ਦੀ ਲੋੜ ਪੈਂਦੀ ਹੈ।ਅਜਿਹੇ ਵਿਚ ਕੁਝ ਜ਼ਰੂਰੀ ਅਤੇ ਪੌਸ਼ਟਿਕ ਤੱਤਾਂ ਦੀ ਸਪਰੇਅ ਕਰਨੀ ਜ਼ਰੂਰੀ ਹੁੰਦੀ ਹੈ ਤਾਂ ਜੋ ਖ਼ੁਰਾਕ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।

ਦੋਸਤੋ ਇਸ ਸਮੇਂ ਕਿਸਾਨਾਂ ਦੇ ਦਿਮਾਗ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਹੋਣਾ 13:00:45 ਦੀ ਸਪਰੇ ਕਰੀਏ ਜਾਂ ਫਿਰ 00:52:34 ਦੀ ਕਰੀਏ? ਪਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਦੇ ਨਾਲ ਨਾਲ ਬਾਕੀ ਤੱਤਾਂ ਦੀ ਕਮੀ ਜਿਵੇਂ ਮੈਗਨੀਸ਼ੀਅਮ ਮੈਂਗਨੀਜ਼ ਜਿੰਕ ਤੱਤਾਂ ਦੀ ਕਮੀ ਵੀ ਜਰੂਰ ਪੂਰੀ ਕਰੋ ।

ਸਭ ਤੋਂ ਵਧੀਆ ਫਾਰਮੂਲਾ ਜੋ ਅਸੀਂ ਅੱਜ ਦੱਸਣ ਜਾ ਰਹੇ ਹਾਂ ਉਹ ਹੈ ਜੋ ਹੈ 13:00:45 ਦੀ ਸਪ੍ਰੇਅ ਦੇ ਨਾਲ ਸੌ ਤੋਂ ਡੇੜ ਸੌ ਗਰਾਮ ਬਰੋਨ ਇਸ ਸ਼ੋਅ ਤੋਂ ਡੇਢ ਸੌ ਗ੍ਰਾਮ ਜ਼ਿੰਕ ਦੀ ਵਰਤੋਂ ਵੱਖ ਵੱਖ ਘੋਲ ਬਣਾ ਕੇ ਕੀਤੀ ਜਾ ਸਕਦੀ ਹੈ। ਹੋਰ ਜ਼ਿਆਦਾ ਜਾਣਕਾਰੀ ਦੇ ਲਈ Agri advice ਯੂਟਿਊਬ ਚੈਨਲ ਦੀ ਦਿੱਤੀ ਹੋਈ ਵੀਡੀਓ ਦੇਖੋ।

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com