ਇਸ ਕਿਸਾਨ ਨੇ 50HP ਦੇ Tractor ਤੋਂ ਬਣਾ ਦਿੱਤਾ 75HP, ਆਰਾਮ ਨਾਲ ਖਿੱਚਦਾ ਹੈ 600 ਕੁਇੰਟਲ ਵਜ਼ਨ

ਖੇਤੀ ਲਈ ਟ੍ਰੈਕਟਰ ਸਭਤੋਂ ਜਰੂਰੀ ਹੁੰਦਾ ਹੈ, ਪਰ ਕਈ ਕੰਮ ਖੇਤੀ ਵਿੱਚ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਲਈ ਕਿਸਾਨਾਂ ਨੂੰ ਵੱਡੇ ਯਾਨੀ ਜਿਆਦਾ HP ਦੇ ਟਰੈਕਟਰਾਂ ਦੀ ਲੋੜ ਪੈਂਦੀ ਹੈ। ਪਰ ਵੱਡੇ ਟ੍ਰੈਕਟਰ ਮਹਿੰਗੇ ਹੋਣ ਦੇ ਕਾਰਨ ਕਈ ਕਿਸਾਨ ਇਹ ਟ੍ਰੈਕਟਰ ਨਹੀਂ ਖਰੀਦ ਸਕਦੇ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ 50 HP ਦੇ ਟ੍ਰੈਕਟਰ ਤੋਂ ਹੀ 75 HP ਦਾ ਕੰਮ ਲੈ ਰਿਹਾ ਹੈ।

ਇਸ ਕਿਸਾਨ ਨੇ ਟ੍ਰੈਕਟਰ ਵਿੱਚ ਅਜਿਹਾ ਜੁਗਾੜ ਲਗਾ ਦਿੱਤਾ ਹੈ ਜਿਸ ਨਾਲ ਇਸਦਾ 50 Hp ਵਾਲਾ ਟ੍ਰੈਕਟਰ ਆਰਾਮ ਨਾਲ 75 hp ਦੇ ਟ੍ਰੈਕਟਰ ਵਾਲੇ ਕੰਮ ਕਰ ਦਿੰਦਾ ਹੈ। ਇਸ ਕਿਸਾਨ ਦਾ ਟ੍ਰੈਕਟਰ ਬਹੁਤ ਮਸ਼ਹੂਰ ਵੀ ਹੈ ਅਤੇ ਇਹ 300 ਕੁਇੰਟਲ ਵਜ਼ਨ ਤਾਂ ਖਾਲੀ ਦੀ ਤਰਾਂ ਹੀ ਖਿੱਚ ਲੈਂਦਾ ਹੈ ਯਾਨੀ ਬਿਲਕੁਲ ਵੀ ਦਬਦਾ ਨਹੀਂ ਅਤੇ 600 ਕੁਇੰਟਲ ਵਜ਼ਨ ਖਿੱਚ ਸਕਦਾ ਹੈ।

ਇਸ ਕਿਸਾਨ ਦਾ ਕਹਿਣਾ ਹੈ ਕਿ ਇਹ ਟ੍ਰੈਕਟਰ 2016 ਮਾਡਲ ਫਾਰਮਟਰੈਕ ਟ੍ਰੈਕਟਰ ਹੈ ਅਤੇ ਇਸਦੇ ਟ੍ਰੈਕਟਰ ਨੂੰ ਲੋਕ ਝੋਟਾ ਵੀ ਕਹਿੰਦਾ ਹਨ। ਇਸ ਟ੍ਰੈਕਟਰ ਦੇ ਪੰਪ ਦੀ ਸੈਟਿੰਗ ਬਦਲ ਕੇ ਇਸਨੂੰ 50 ਤੋਂ 75 hp ਵਿੱਚ ਬਦਲਿਆ ਗਿਆ ਹੈ। ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਗੰਨੇ ਦੀ ਖੇਤੀ ਜਿਆਦਾ ਹੁੰਦੀ ਹੈ ਅਤੇ ਇਨ੍ਹਾਂ ਦਾ ਟ੍ਰੈਕਟਰ 600 ਕੁਇੰਟਲ ਤੱਕ ਗੰਨਾ ਆਰਾਮ ਨਾਲ ਖਿੱਚ ਲੈਂਦਾ ਹੈ।

ਜੇਕਰ ਟਰਾਲੀ ਕਿਤੇ ਖੁਭ ਵੀ ਜਾਂਦੀ ਹੈ ਤਾਂ ਇਸ ਟ੍ਰੈਕਟਰ ਨੂੰ ਟੋਚਨ ਪਾਉਣ ਦੀ ਲੋੜ ਨਹੀਂ ਪੈਂਦੀ ਅਤੇ ਇਸਦੇ ਅੱਗੇ ਲੱਗੇ ਹੋਏ ਇੱਕ ਸਿਸਟਮ ਨਾਲ ਟਰੈਲੀ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ। ਸਪੀਡ ਦੀ ਗੱਲ ਕਰੀਏ ਤਾਂ ਇਹ ਟ੍ਰੈਕਟਰ ਅਰਾਮ ਨਾਲ 80 ਦੀ ਸਪੀਡ ‘ਤੇ ਚੱਲ ਸਕਦਾ ਹੈ। ਇਸ ਜੁਗਾੜ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com