Hyundai ਨੇ ਲਾਂਚ ਕੀਤੀ ਸਭ ਤੋਂ ਸਸਤੀ SUV Bayon

ਰੋਨਾਲਟ ਦੀ kwid ਦਾ ਸਭ ਤੋਂ ਛੋਟੀ SUV ਮਾਰਕੀਟ ਤੇ ਕਬਜਾ ਹੈ ਹਾਲਾਂਕਿ ਮਾਰੂਤੀ ਵਲੋਂ ਵੀ ਇਸ ਸੈਗਮੇਂਟ ਵਿਚ ਆਪਣੀ ਸਭ ਤੋਂ ਛੋਟੀ SUV Spresso ਲਾਂਚ ਕੀਤੀ ਗਈ ਸੀ ਜੋ ਕੇ kwid ਨੂੰ ਪੂਰਾ ਮੁਕਾਬਲਾ ਦੇ ਰਹੀ ਸੀ ਹੁਣ ਇਸੇ ਸੈਗਮੇਂਟ ਵਿਚ Hyundai ਕੰਪਨੀ ਦੀ ਸਭ ਤੋਂ ਸਸਤੀ ਐਸਯੂਵੀ Bayon ਨੂੰ 2 ਮਾਰਚ ਨੂੰ ਲਾਂਚ ਹੋ ਗਈ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਕੰਪਨੀ ਦਾ ਦਾਅਵਾ ਹੈ ਕਿ Bayon SUV ਬੀ ਸੈਗਮੋਂਟ ‘ਚ ਸਭ ਤੋਂ ਸਸਤੀ ਹੈ।Hyundai Bayon ਦਾ ਇੰਜਣ- ਇਸ ਦੇ ਇੰਜਨ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਿੱਚ 1.2 ਲੀਟਰ ਸਮਰੱਥਾ ਵਾਲਾ ਇੱਕ ਪੈਟਰੋਲ ਇੰਜਨ ਦਿੱਤਾ ਹੈ ਜੋ 84PS ਦੀ ਪਾਵਰ ਦਾ 122Nm ਦਾ ਟਾਰਕ ਜਨਰੇਟ ਕਰਦਾ ਹੈ।

ਇਸ ਦੇ ਨਾਲ ਹੀ ਇਸ ਐਸਯੂਵੀ ਨੂੰ 1.0-ਲਿਟਰ ਸਮਰੱਥਾ ਵਾਲੇ ਟਰਬੋ ਪੈਟਰੋਲ ਇੰਜਨ ਦੇ ਨਾਲ ਬਾਜ਼ਾਰ ਵਿੱਚ ਵੀ ਲਾਂਚ ਕੀਤਾ ਜਾ ਸਕਦਾ ਹੈ ਜੋ 100 PS ਦੀ ਪਾਵਰ ਅਤੇ 172Nm ਦਾ ਟਾਰਕ ਜਨਰੇਟ ਕਰਦਾ ਹੈ।

ਇਹ 7 ਤੇ ਸਪੀਡ ਡਿਊਲ ਕਲੱਚ ਟ੍ਰਾਂਸਮਿਸ਼ਨ ਗਿਅਰਬਾਕਸ ਦੇ ਨਾਲ 5 ਤੇ 6 ਸਪੀਡ ਮੈਨੂਅਲਸ ਦੇ ਨਾਲ ਆਉਂਦੀ ਹੈ ਤੇ ਨਾਲ ਹੀ ਇਹ ਆਟੋਮੈਟਿਕ ਵੀ ਲਾਂਚ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਐਸਯੂਵੀ ਦੇ ਭਾਰਤ ਵਿੱਚ ਲਾਂਚ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਫੀਚਰਸ ਦੀ ਗੱਲ ਕਰਿਏ ਤਾਂ ਹੁੰਡਾਈ ਨੇ ਇਸ ਦੇ ਪੋਰਸ਼ਨ ‘ਤੇ ਇੰਡੀਕੇਟਰ ਦਿੱਤੇ ਹਨ ਤੇ ਨਾਲ ਹੀ ਵਰਟੀਕਲ ਸਪਲਿਟ ਹੈੱਡਲੈਂਪਸ ਅਤੇ LED ਡੇਅ ਟਾਈਮ ਰਨਿੰਗ ਲਾਈਟਾਂ ਦਾ ਵੀ ਇਸਤੇਮਾਲ ਕੀਤਾ ਹੈ। ਇਸ ਦੇ ਨਾਲ ਹੀ ਇਸ ਐਸਯੂਵੀ ਵਿਚ ਪਿਛਲੇ ਪਾਸੇ ਤੋਂ ਬੂਮਰੈਂਗ ਸ਼ੈਪ ਦੀ ਐਲਈਡੀ ਦੀ ਵਰਤੋਂ ਕੀਤੀ ਗਈ ਹੈ।

ਇਸ ਦੀਆਂ ਕੁਝ ਤਸਵੀਰਾਂ ਬਾਜ਼ਾਰ ਵਿਚ ਆਉਣ ਤੋਂ ਬਾਅਦ ਮਾਹਰਾਂ ਨੇ ਕਿਹਾ ਕਿ ਇਸ ਵਿਚ ਰੂਫ ਰੇਲ ਅਤੇ ਬਲੈਕ ਪਲਾਸਟਿਕ ਕਲੈਡਿੰਗ ਵੀ ਉਪਲਬਧ ਹੋਵੇਗੀ।

ਇਸ ਦੇ ਪਿਛਲੇ ਬੰਪਰਾਂ ‘ਤੇ ਰਿਅਰ ਟਰਨ ਇੰਡੀਕੇਟਰ ਅਤੇ ਰਿਵਰਸ ਪਾਰਕਿੰਗ ਲਾਈਟਾਂ ਹੋਣਗੀਆਂ। ਨਵੀਂ ਐਸਯੂਵੀ ਵਿੱਚ ਬੈਯੋਨ ਗਲੋਬਲ i20 ਹੈਚਬੈਕ ਦੇ ਡਿਜ਼ਾਈਨ ਮਾਡਲ ਨੂੰ ਸਾਂਝਾ ਕਰਦੀ ਹੈ, ਜੋ ਕਿ ਯੂਰਪੀਅਨ ਮਾਰਕੀਟ ਲਈ ਹੁੰਡਈ ਵਾਨਿਊ ਦੇ ਬਰਾਬਰ ਹੈ।

ਕੀਮਤ ਦੀ ਗੱਲ ਕਰੀਏ ਤਾਂ ਇਸਦੀ ਕੀਮਤ 5 ਲੱਖ ਤੋਂ ਸ਼ੁਰੂ ਹੋਵੇਗੀ ਤੇ 8 ਲੱਖ ਤਕ ਜਾਵੇਗੀ ਜੇਕਰ ਤੁਸੀਂ ਵੀ ਕੋਈ ਕਾਰ ਖਰੀਦਣ ਦੀ ਸੋਚ ਰਹੇ ਹੋ ਤਾਂ ਤਹਾਨੂੰ ਥੋੜਾ ਇੰਤਜ਼ਾਰ ਕਰਨ ਦੀ ਲੋੜ ਹੈ ਕਿਓਂਕਿ ਬਹੁਤ ਜਲਦ ਇਹ ਮਿੰਨੀ SUV ਭਾਰਤ ਦੀ ਮਾਰਕੀਟ ਵਿੱਚ ਲਾਂਚ ਹੋ ਜਾਵੇਗੀ