ਕਣਕ ਦੀ ਬਿਜਾਈ ਸਮੇਂ ਕਦੇ ਨਾ ਕਰੋ ਇਹ ਗਲਤੀ, ਘਟ ਜਾਵੇਗਾ 10 ਕੁਇੰਟਲ ਝਾੜ

ਝੋਨੇ ਦਾ ਸੀਜ਼ਨ ਲਗਭਗ ਖਤਮ ਹੋ ਗਿਆ ਹੈ ਅਤੇ ਹੁਣ ਕਣਕ ਦੀ ਬਿਜਾਈ ਦਾ ਸਮਾਂ ਬਿਲਕੁਲ ਸਿਰ ‘ਤੇ ਹੈ। ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਸਾਹਮਣੇ ਕਾਫੀ ਚੁਣੌਤੀਆਂ ਹੁੰਦੀਆਂ ਹਨ। ਜਿਵੇਂ ਕਿ ਕਣਕ ਦੀ ਕਿਹੜੀ ਕਿਸਮ ਦੀ ਚੋਣ ਕਰੀਏ, ਕਣਕ ਕਿਸ ਤਰੀਕੇ ਨਾਲ ਬੀਜੀ ਜਾਵੇ ਤਾਂ ਜੋ ਚੰਗਾ ਝਾੜ ਲਿਆ ਜਾ ਸਕੇ।

ਕਣਕ ਬੀਜਣ ਸਮੇਂ ਕਿਸਾਨ ਵੀਰ ਕਈ ਗਲਤੀਆਂ ਕਰ ਦਿੰਦੇ ਹਨ। ਜਿਸ ਕਾਰਨ ਝਾੜ ਚੰਗਾ ਨਹੀਂ ਮਿਲਦਾ ਅਤੇ ਕਣਕ ਦੀ ਕੁਆਲਿਟੀ ‘ਤੇ ਵੀ ਅਸਰ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਗਲਤੀ ਬਾਰੇ ਦੱਸਾਂਗੇ ਜੋ ਕਿ ਕਿਸਾਨ ਅਕਸਰ ਹੀ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਕਣਕ ਪੂਰੀ ਤਰਾਂ ਨਾਲ ਫੇਲ੍ਹ ਹੋ ਜਾਂਦੀ ਹੈ ਅਤੇ ਝਾੜ ਵੀ ਅੱਧਾ ਰਹਿ ਜਾਂਦਾ ਹੈ।

ਕਿਸਾਨ ਫੁਕਰਪੁਣੇ ਦੇ ਚੱਕਰਾਂ ‘ਚ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ ਜਿਨ੍ਹਾਂ ਨਾਲ ਘੱਟ ਤੋਂ ਘੱਟ 10 ਕੁਇੰਟਲ ਝਾੜ ਘਟ ਜਾਂਦਾ ਹੈ। ਕਣਕ ਦੀ ਬਿਜਾਈ ਦੇ ਸਮੇਂ ਜਿਆਦਾਤਰ ਕਿਸਾਨ ਡਾਈ ਪਾ ਦਿੰਦੇ ਹਨ ਅਤੇ ਬੀਜ ਪਾ ਦਿੰਦੇ ਹਨ ਅਤੇ ਜ਼ਮੀਨ ਨੂੰ ਜਿਵੇਂ ਵੀ ਵਾਹ ਦਿੰਦੇ ਹਨ। ਪਰ ਬਿਜਾਈ ਸਮੇਂ ਕਿਸਾਨ ਇਨ੍ਹਾਂ ਗਲਤੀਆਂ ‘ਤੇ ਧਿਆਨ ਹੀ ਨਹੀਂ ਦਿੰਦੇ ਜਿਸ ਦਾ ਨਤੀਜਾ ਬਾਅਦ ਵਿੱਚ ਭੁਗਤਣਾ ਪੈਂਦਾ ਹੈ।

ਕਿਸਾਨ ਬੱਸ ਇਹ ਦੇਖਦੇ ਹਨ ਕਿ ਕਿਸੇ ਤਰੀਕੇ ਕਣਕ ਦਾ ਬੀਜ ਹਰਾ ਹੋ ਜਾਵੇ ਅਤੇ ਉੱਘ ਜਾਵੇ। ਪਰ ਕਣਕ ਦੇ ਝਾੜ ਲਈ ਸਿਰਫ ਇਹੀ ਚੀਜ ਜਰੂਰੀ ਨਹੀਂ ਹੁੰਦੀ। ਕਿਸਾਨ ਕਣਕ ਦੀ ਬਿਜਾਈ ਨੂੰ ਇੱਕ ਕੰਪੀਟੀਸ਼ਨ ਸਮਝਦੇ ਹਨ ਕਿ ਪਹਿਲਾਂ ਕੌਣ ਬੀਜਦਾ ਹੈ। ਪਰ ਇਸੇ ਗਲਤੀ ਦੇ ਕਾਰਨ ਕਿਸਾਨ ਆਪਣਾ ਨੁਕਸਾਨ ਕਰਾ ਬਹਿੰਦੇ ਹਨ।

ਕਿਸਾਨ ਜ਼ਮੀਨ ਨੂੰ ਜਿਆਦਾ ਡੂੰਘਾ ਪੁੱਟ ਕੇ ਕਣਕ ਬੀਜਦੇ ਹਨ ਅਤੇ ਸੋਚਦੇ ਹਨ ਕਿ ਇਸ ਤਰੀਕੇ ਨਾਲ ਝਾੜ ਚੰਗਾ ਮਿਲੇਗਾ। ਪਰ ਤੁਹਾਨੂੰ ਦੱਸ ਦੇਈਏ ਕਿ ਕਣਕ ਦੇ ਬੀਜ ਨੂੰ ਕੋਈ ਜਿਆਦਾ ਡੂੰਘਾਈ ਦੀ ਜਰੂਰਤ ਨਹੀਂ ਹੁੰਦੀ। ਤੁਹਾਨੂੰ ਦੱਸ ਦੇਈਏ ਕਿ ਘੱਟ ਸਮਾਂ ਖੜਨ ਵਾਲੀਆਂ ਕਿਸਮਾਂ ਦੇ ਬੀਜ ਨੂੰ ਸਿਰਫ 4 ਸੈਂਟੀਮੀਟਰ ਡੂੰਘਾਈ ਦੀ ਜਰੂਰਤ ਹੋਵੇਗੀ ਅਤੇ ਜਿਆਦਾ ਸਮਾਂ ਖੜਨ ਵਾਲੀਆਂ ਕਿਸਮਾਂ ਦੀ ਡੂੰਘਾਈ ਜਿਆਦਾ ਤੋਂ ਜਿਆਦਾ 6 ਸੈਂਟੀਮੀਟਰ ਹੋਣੀ ਚਾਹੀਦੀ ਹੈ।

ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com