ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਕਣਕ ਦੇ ਬੀਜ ਉੱਤੇ ਇਸ ਤਰ੍ਹਾਂ ਮਿਲੇਗੀ 1000 ਰੁ ਦੀ ਸਬਸਿਡੀ

ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਫ਼ਸਲ ਕੱਟ ਲਈ ਹੈ ਤੇ ਉਹ ਉਸੇ ਗਿੱਲ (ਵੱਤਰ) ਵਿਚ ਕਣਕ ਬੀਜਣ ਲਈ ਕਾਹਲੇ ਹਨ ਪਰ ਮਹਿਕਮੇ ਵੱਲੋਂ ਇਸ ਵਾਰ ਸਬਸਿਡੀ ਵਾਲੇ ਬੀਜ ਵਿਚ ਕੀਤੀ ਜਾ ਰਹੀ ਦੇਰੀ ਤੋਂ ਕਿਸਾਨ ਨਿਰਾਸ਼ ਹਨ।ਇਸ ਸੰਬੰਧੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਜ ਦੀ ਵੰਡ ਕਰਨ ਦੀ ਪਾਲਿਸੀ ਤਿਆਰ ਹੈ ਤੇ ਇਸ ਸੰਬੰਧੀ ਅੱਜ-ਭਲਕ ਵਿਚ ਜ਼ਿਲ੍ਹਿਆਂ ਨੂੰ ਹਦਾਇਤਾਂ ਭੇਜੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਸਰਕਾਰ ਤੇ ਮਹਿਕਮਾ ਖੇਤੀਬਾੜੀ ਵਿਭਾਗ ਵੱਖ-ਵੱਖ ਏਜੰਸੀਆਂ ਰਾਹੀਂ ਕਿਸਾਨਾਂ ਨੂੰ ਸੋਧਿਆ ਹੋਇਆ ਬੀਜ ਮੁਹੱਈਆ ਕਰਵਾ ਰਹੇ ਹਨ ,ਜਿਸ ‘ਤੇ ਪ੍ਰਤੀ ਕੁਇੰਟਲ ਹਰੇਕ ਕਿਸਾਨ ਨੂੰ ਇੱਕ ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਬਸਿਡੀ ਲੈਣ ਲਈ ਕਿਸਾਨ ਬੀਜ ਖ਼ਰੀਦ ਕੇ ਉਸ ਦੇ ਬਿਲ ਮਹਿਕਮੇ ਦੇ ਦਫ਼ਤਰਾਂ ਵਿਚ ਜਮ੍ਹਾ ਕਰਵਾਉਣ ਤਾਂ ਕਿ ਸਬਸਿਡੀ ਉਨ੍ਹਾਂ ਦੇ ਖਾਤਿਆਂ ਵਿਚ ਭੇਜੀ ਜਾ ਸਕੇ।

ਪਿਛਲੇ ਸਾਲ ਕਣਕ ਦੀ ਬਿਜਾਈ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਲਈ ਦਿੱਤੇ ਜਾਣ ਵਾਲੇ ਬੀਜ ਲਈ ਖੱਜਲ ਖੁਆਰ ਹੋਣਾ ਪਿਆ ਸੀ ਅਤੇ ਉਹਨਾਂ ਨੂੰ ਕਾਗਜ਼ੀ ਕਾਰਵਾਈ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਿਛਲੇ ਸਾਲ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਬੀਜ ਦੇਣ ਤੋਂ ਪਹਿਲਾਂ ਉਹਨਾਂ ਕੋਲੋਂ ਸ਼ਨਾਖਤੀ ਕਾਰਡ, ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ, ਸਰਪੰਚ ਦੀ ਗਵਾਹੀ ਅਤੇ ਇੱਕ ਫਾਰਮ ਭਰਨ ਨੂੰ ਕਿਹਾ ਗਿਆ ਸੀ । ਇਹ ਸਭ ਕੁਝ ਸਬਸਿਡੀ ਵਾਲੇ ਬੀਜ ਨੂੰ ਪਾਰਦਰਸ਼ੀ ਢੰਗ ਨਾਲ ਤਕਸੀਮ ਕਰਨ ਲਈ ਕੀਤਾ ਗਿਆ ਸੀ ਅਤੇ ਏਨਾ ਕਰਨ ਦੇ ਬਾਵਜੂਦ ਵੀ ਬਹੁਤ ਸਾਰੇ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਸਬਸਿਡੀ ਨਹੀਂ ਮਿਲੀ ਸੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ । ਇਸ ਵਾਰ ਕਿਸਾਨਾਂ ਨੂੰ ਸਬਸਿਡੀ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਫਾਰਮ ਭਰਨੇ ਪੈਣਗੇ ਅਤੇ ਕਿ ਇਸ ਵਾਰ ਸੱਚਮੁੱਚ ਕਿਸਾਨਾਂ ਨੂੰ ਸਬਸਿਡੀ ਮਿਲ ਜਾਵੇਗੀ