ਇਸ ਵਾਰ ਕਣਕ ਦੀ ਖਰੀਦ ਨੂੰ ਲੈਕੇ ਸਰਕਾਰ ਨੇ ਜਾਰੀ ਕੀਤੇ ਇਹ ਸਖਤ ਹੁਕਮ

ਕਣਕ ਦੀ ਫਸਲ ਲਗਭਗ ਤਿਆਰ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਫਸਲ ਤਿਆਰ ਹੋਣ ਤੋਂ ਬਾਅਦ ਜਲਦ ਤੋਂ ਜਲਦ ਇਸਦੀ ਵਾਢੀ ਅਤੇ ਮੰਡੀ ਵਿੱਚ ਲਿਜਾਣ ਦਾ ਇੰਤਜ਼ਾਰ ਲੱਗਿਆ ਰਹਿੰਦਾ ਹੈ। ਕਿਉਂਕਿ ਮੰਡੀ ਵਿੱਚ ਫਸਲ ਲਿਜਾ ਕੇ ਵੇਚਣ ਤੋਂ ਬਾਅਦ ਵੀ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਮਿਲਦਾ ਹੈ ਅਤੇ ਕਿਸਾਨਾਂ ਦੇ ਚਿਹਰਿਆਂ ‘ਤੇ ਖੁਸ਼ੀ ਆਉਂਦੀ ਹੈ।

ਪਰ ਕਿਸਾਨਾਂ ਨੂੰ ਹਰ ਵਰ ਮੰਡੀਆਂ ਵਿੱਚ ਖੱਜਲ ਹੋਣਾ ਪੈਂਦਾ ਹੈ ਅਤੇ ਕਈ ਵਾਰ ਤਾਂ ਕਿਸਾਨਾਂ ਦੀ ਫਸਲ ਵਿਕਣ ਵਿੱਚ ਬਹੁਤ ਦੇਰ ਹੋ ਜਾਂਦੀ ਹੈ। ਹੁਣ ਤੱਕ ਸਰਕਾਰਾਂ ਵੱਲੋਂ ਵੀ ਮੰਡੀ ਵਿੱਚ ਕਿਸਾਨਾਂ ਨੂੰ ਸਹੀ ਤਰਾਂ ਖਰੀਦ ਨਹੀਂ ਕੀਤੀ ਜਾਂਦੀ ਸੀ ਅਤੇ ਕਿਸਾਨਾਂ ਨੂੰ ਬਹੁਤ ਖੱਜਲ ਹੋਣਾ ਪੈਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਇੱਕ ਅਪ੍ਰੈਲ ਤੋਂ ਪੰਜਾਬ ਸਰਕਾਰ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਜਾ ਰਹੀ ਹੈ।

ਇਸ ਵਾਰ ਪੰਜਾਬ ਦੀ ਨਵੀਂ ਸਰਕਾਰ ਵੱਲੋਂ ਕਣਕ ਦੀ ਖਰੀਦ ਨੂੰ ਲੈਕੇ ਕਈ ਸਖਤ ਹੁਕਮ ਜਾਰੀ ਕੀਤੇ ਗਏ ਹਨ। ਇਹ ਹਦਾਇਤਾਂ ਕਿਸਾਨਾਂ, ਮੰਡੀ ਆੜ੍ਹਤੀਆਂ ਅਤੇ ਅਧਿਕਾਰੀਆਂ ਦੇ ਲਈ ਬਹੁਤ ਜਰੂਰੀ ਹਨ। ਹਰ ਵਾਰ ਕਿਸਾਨਾਂ ਨਾਲ ਫਸਲ ਖਰੀਦਣ ਦੇ ਸਮੇਂ ਬਹੁਤ ਠੱਗੀਆਂ ਹੁੰਦੀਆਂ ਹਨ ਅਤੇ ਤੋਲ ਵਿੱਚ ਵੀ ਕਈ ਵਾਰ ਬੇਈਮਾਨੀ ਕੀਤੀ ਜਾਂਦੀ ਹੈ।

ਪਰ ਇਸ ਵਾਰ ਪੰਜਾਬ ਸਰਕਾਰ ਨੇ ਹਰ ਇੱਕ ਜਿਲ੍ਹੇ ਦੇ DC ਨੂੰ ਹੁਕਮ ਦੇ ਦਿੱਤੇ ਹਨ ਕਿ ਜੇਕਰ ਮੰਡੀ ਵਿੱਚ ਕਿਸਾਨਾਂ ਦੇ ਨਾਲ ਕਿਸੇ ਵੀ ਤਰਾਂ ਦੀ ਹੇਰਾ ਫੇਰੀ ਹੁੰਦੀ ਹੈ ਤਾਂ ਤੁਰੰਤ ਸਬੰਧਿਤ ਆੜ੍ਹਤੀਆਂ ਅਤੇ ਅਧਿਕਾਰੀਆਂ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ। ਇਸਦੇ ਨਾਲ ਹੀ ਜੇਕਰ ਕੋਈ ਆੜ੍ਹਤੀ ਦਾਣੇ ਟੁੱਟੇ ਕਹਿ ਕੇ ਕਾਟ ਲਾਉਂਦਾ ਹੈ ਤਾਂ ਉਸਦਾ ਲਾਈਸੇਂਸ ਤੱਕ ਰੱਦ ਕੀਤਾ ਜਾ ਸਕਦਾ ਹੈ।

ਇਸ ਲਈ ਕਿਸਾਨਾਂ ਨੂੰ ਹੁਣ ਕਿਸੇ ਵੀ ਤਰਾਂ ਦੀ ਕਾਟ ਦੇਣ ਦੀ ਜਰੂਰਤ ਨਹੀਂ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਕਿਸਾਨ ਵੀਰ ਉਸਦੀ ਸ਼ਿਕਾਇਤ ਕਰ ਸਕਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com