ਕਣਕ ਦੇ ਰੇਟਾ ਵਿੱਚ ਆਈ ਤੁਫਾਨੀ ਤੇਜ਼ੀ, ਜਾਣੋ ਨਵੇਂ ਰੇਟ

ਰੂਸ ਅਤੇ ਯੂਕਰੇਨ ਦੇ ਵਿੱਚ ਚੱਲ ਰਹੀ ਜੰਗ ਦਾ ਅਸਰ ਪੁਰੇ ਸੰਸਾਰ ਦੇ ਨਾਲ ਨਾਲ ਭਾਰਤ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕਣਕ ਦੇ ਭਾਅ ਵੀ ਇਸ ਜੰਗ ਦੇ ਕਾਰਨ ਕਾਫ਼ੀ ਜ਼ਿਆਦਾ ਵੱਧ ਰਹੇ ਹਨ ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਕਣਕ ਦੇ ਰੇਟ ਵਿੱਚ ਪੁਰੇ ਦੇਸ਼ ਵਿੱਚ ਤੇਜ਼ੀ ਦਿਖਾਈ ਦੇ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕਣਕ ਦਾ ਨਿਰਿਆਤ ਕਾਫੀ ਜਿਆਦਾ ਵਧੇਗਾ ਜਿਸ ਕਾਰਨ ਕਣਕ ਦੇ ਰੇਟ ਲਗਾਤਾਰ ਤੂਫ਼ਾਨੀ ਤੇਜ਼ੀ ਨਾਲ ਵੱਧ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਵਿੱਚ ਸਭਤੋਂ ਜਿਆਦਾ ਕਣਕ ਦਾ ਨਿਰਿਆਤ ਕਰਨ ਵਾਲੇ ਦੇਸ਼ਾਂ ਵਿੱਚੋਂ ਦੋ ਦੇਸ਼ ਯਾਨੀ ਰੂਸ ਅਤੇ ਯੂਕਰੇਨ ਦੇ ਵਿਚਕਾਰ ਇਸ ਸਮੇਂ ਜੰਗ ਜਾਰੀ ਹੈ ਅਤੇ ਕਣਕ ਦਾ ਨਿਰਿਆਤ ਇਸ ਕਾਰਨ ਬੁਰੀ ਤਰਾਂ ਨਾਲ ਪ੍ਰਭਾਵਿਤ ਹੋਇਆ ਹੈ।

ਹੁਣ ਇਨ੍ਹਾਂ ਦੇਸ਼ਾਂ ਤੋਂ ਕਣਕ ਦਾ ਆਯਾਤ ਕਰਨ ਵਾਲੇ ਦੇਸ਼ ਕਣਕ ਲਈ ਭਾਰਤ ਤੋਂ ਉਮੀਦ ਲਗਾ ਕੇ ਬੈਠੇ ਹਨ। ਪਿਛਲੇ ਕਰੀਬ ਇੱਕ ਮਹੀਨੇ ਤੋਂ ਇਸ ਦਾ ਅਸਰ ਕਣਕ ਦੀਆਂ ਕੀਮਤਾਂ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕਣਕ ਦੇ ਰੇਟ MSP ਤੋਂ ਕਾਫੀ ਜਿਆਦਾ ਵੱਧ ਚੁੱਕੇ ਹਨ ਅਤੇ ਕਿਸਾਨਾਂ ਨੂੰ ਇਸ ਵਾਰ ਸਰਕਾਰੀ ਰੇਟ ਤੋਂ ਕਿਤੇ ਜਿਆਦਾ ਕੀਮਤਾਂ ਪ੍ਰਾਈਵੇਟ ਕੰਪਨੀਆਂ ਤੋਂ ਮਿਲਣਗੀਆਂ।

ਖਾਸ ਕਰਕੇ ਮੱਧ ਪ੍ਰਦੇਸ਼ ਵਿੱਚ ਕਣਕ ਦੀ ਕੀਮਤ MSP ਤੋਂ ਲਗਭਗ 500 ਰੁਪਏ ਪ੍ਰਤੀ ਕਵਿੰਟਲ ਜਿਆਦਾ ਮਿਲ ਰਹੀ ਹੈ। ਯਾਨੀ ਪ੍ਰਾਈਵੇਟ ਕੰਪਨੀਆਂ ਬਹੁਤ ਜਿਆਦਾ ਉੱਚੇ ਰੇਟਾਂ ਵਿੱਚ ਕਣਕ ਖਰੀਦ ਰਹੀਆਂ ਹਨ। ਇਸੇ ਤਰਾਂ ਆਉਣ ਵਾਲੇ ਦਿਨਾਂ ਵਿੱਚ ਨਿਰਿਆਤ ਹੋਰ ਵੀ ਵਧੇਗਾ ਅਤੇ ਇਸਦਾ ਫਾਇਦਾ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਮਿਲੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com