ਇਸ ਜਗ੍ਹਾ 5675 ਰੁਪਏ ਕੁਇੰਟਲ ਵਿਕੀ ਕਣਕ, ਜਾਣੋ ਕਣਕ ਦੇ ਤਾਜ਼ਾ ਰੇਟ

ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਪੁਰੇ ਸੰਸਾਰ ਦੇ ਨਾਲ ਨਾਲ ਭਾਰਤ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਣਕ ਦੇ ਭਾਅ ਵੀ ਇਸ ਜੰਗ ਦੇ ਕਾਰਨ ਕਾਫ਼ੀ ਜ਼ਿਆਦਾ ਵਧ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਕਣਕ ਦੇ ਰੇਟਾਂ ਵਿੱਚ ਪੁਰੇ ਦੇਸ਼ ਵਿੱਚ ਤੇਜ਼ੀ ਦਿਖਾਈ ਦੇ ਰਹੀ ਹੈ। ਇਸਦਾ ਸਭਤੋਂ ਵੱਡਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਣਕ ਦਾ ਭਾਅ ਵਧਣਾ ਹੈ।

ਕਈ ਮੰਡੀਆਂ ਵਿੱਚ ਤਾਂ ਕਣਕ ਦੀ ਫਸਲ ਬਾਸਮਤੀ ਨਾਲੋਂ ਵੀ ਮਹਿੰਗੀ ਵਿਕ ਰਹੀ ਹੈ। ਜੇਕਰ ਇਸੇ ਤਰ੍ਹਾਂ ਕਣਕ ਦਾ ਨਿਰਿਆਤ ਵਧਦਾ ਰਿਹਾ ਤਾਂ ਕਣਕ ਦੇ ਭਾਅ ਹੋਰ ਵੀ ਵਧਣਗੇ ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਕਈ ਥਾਵਾਂ ਤੇ ਤਾਂ ਕਿਸਾਨਾਂ ਨੂੰ ਕਣਕ ਦੀ ਫਸਲ ਦਾ ਰੇਟ 5 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੋਂ ਵੀ ਜ਼ਿਆਦਾ ਮਿਲ ਰਿਹਾ ਹੈ।

ਅਕਸਰ ਕਿਸਾਨਾਂ ਨੂੰ ਹਰ ਸਾਲ MSP ਜਾਂ ਇਸਤੋਂ ਘੱਟ ਭਾਅ ਹੀ ਮਿਲਦਾ ਹੈ ਪਰ ਇਸ ਵਾਰ ਕਿਸਾਨਾਂ ਨੂੰ ਬਹੁਤ ਚੰਗੇ ਭਾਅ ਮਿਲ ਰਹੇ ਹਨ। ਇਸਦਾ ਸਭਤੋਂ ਵੱਡਾ ਕਾਰਨ ਹੈ ਰੂਸ-ਯੂਕਰੇਨ ਦੀ ਜੰਗ। ਜੰਗ ਦੇ ਕਾਰਨ ਇਨ੍ਹਾਂ ਦੇਸ਼ਾਂ ਦਾ ਸਾਰਾ ਆਯਾਤ ਨਿਰਿਆਤ ਠੱਪ ਹੈ ਜਿਸ ਕਾਰਨ ਇਨ੍ਹਾਂ ਦੇਸ਼ਾਂ ਤੋਂ ਕਣਕ ਦਾ ਆਯਾਤ ਕਰਨ ਵਾਲੇ ਦੇਸ਼ ਹੁਣ ਭਾਰਤ ਵੱਲ ਦੇਖ ਰਹੇ ਹਨ।

ਇਸ ਕਾਰਨ ਨਿਰਿਆਤ ਕਰਨ ਵਾਲੇ ਵਪਾਰੀ ਬਹੁਤ ਚੰਗੇ ਭਾਅ ਵਿੱਚ ਕਣਕ ਖਰੀਦ ਰਹੇ ਹਨ। ਤਾਜ਼ਾ ਰੇਟਾਂ ਦੀ ਗੱਲ ਕਰੀਏ ਤਾਂ ਜਿਆਦਾਤਰ ਮੰਡੀਆਂ ਵਿੱਚ ਕਣਕ ਦੀ ਫਸਲ 2400 ਤੋਂ 2600 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਹੀ ਹੈ। ਸਭਤੋਂ ਜ਼ਿਆਦਾ ਭਾਅ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਦੇ ਸੀਹੋਰ ਜਿਲ੍ਹੇ ਦੀ ਇੱਕ ਮੰਡੀ ਵਿੱਚ 54 ਸਾਲ ਦੇ ਇਤਹਾਸ ਵਿੱਚ ਪਹਿਲੀ ਵਾਰ ਸ਼ਰਬਤੀ ਕਣਕ ਦੀ ਫਸਲ 5675 ਰੁਪਏ ਪ੍ਰਤੀ ਕੁਇੰਟਲ ਦੇ ਭਾਵ ਵਿੱਚ ਵਿਕੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com