ਸਿਰਫ ਦੋ ਪਾਣੀਆਂ ਨਾਲ ਹੀ ਤਿਆਰ ਹੋ ਜਾਵੇਗੀ ਇਹ ਕਣਕ

ਭਾਰਤੀ ਖੇਤੀਬਾੜੀ ਸੰਸਥਾ ( IARI) ਇੰਦੌਰ ਨੇ ਕਣਕ ਦੀ ਨਵੀਂ ਕਿਸਮ ਤਿਆਰ ਕੀਤੀ ਹੈ । ਜਿਸਦੀ ਖਾਸਿਅਤ ਇਹ ਹੈ ਕਿ ਇਹ ਦੋ ਪਾਣੀਆਂ ਨਾਲ ਤਿਆਰ ਹੋ ਜਾਵੇਗੀ । ਇਸ ਵਿਚ ਗੇਰੂਆ ਅਤੇ ਕਰਨਾਲ ਬੰਟ ਰੋਗ ਕਦੇ ਨਹੀਂ ਆਵੇਗਾ । ਦੂਜਾ ਇਸ ਵਿੱਚ ਬੀਟਾ ਕੈਰੋਟੀਨ , ਆਇਰਨ , ਜਿੰਕ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੈ , ਜੋ ਖੂਨ ਦੀ ਕਮੀ ਤੋਂ ਬਚਾਉਣ ਦੇ ਨਾਲ ਮਨੁੱਖਾਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ।

ਕਣਕ ਵਿੱਚ ਮੁੱਖ ਰੂਪ ਵਿੱਚ ਪੀਲੀ ਕੁੰਗੀ (ਹਲਦੀ ਰੋਗ) ਰੋਗ ਹੁੰਦਾ ਹੈ । ਇਹ ਇਕ ਉੱਲੀ ਰੋਗ ਹੈ। ਤਾਪਮਾਨ ਵਿੱਚ ਵਾਧੇ ਦੇ ਨਾਲ ਇਹ ਰੋਗ ਤੇਜ਼ੀ ਨਾਲ ਫੈਲਦਾ ਹੈ। ਇਹ ਖਾਸਕਰਕੇ ਪਹਾੜੀ ਖੇਤਰਾਂ ਵਿੱਚ ਫੈਲਦਾ ਹੈ , ਪਰ ਰੋਕਥਾਮ ਦੇ ਅਣਹੋਂਦ ਵਿੱਚ ਇਹ ਮੈਦਾਨੀ ਖੇਤਰਾਂ ਵਿੱਚ ਫੈਲ ਜਾਂਦਾ ਹੈ । ਜਿਸ ਨਾਲ ਉਪਜ ਪ੍ਰਭਾਵਿਤ ਹੁੰਦੀ ਹੈ , ਇਸਤੋਂ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਡਰ ਵੱਧ ਜਾਂਦਾ ਹੈ ।

ਇਹ ਰੋਗ ਖੇਤੀਬਾੜੀ ਵਿਗਿਆਨੀਆਂ ਲਈ ਚੁਣੋਤੀ ਬਣ ਗਿਆ ਹੈ , ਇਸਦੇ ਸਥਾਈ ਹੱਲ ਲਈ ਖੇਤੀਬਾੜੀ ਯੂਨੀਵਰਸਿਟੀ ਜਬਲਪੁਰ ਨੇ ਕਣਕ ਦੀ ਅਜਿਹੀ ਪ੍ਰਜਾਤੀ ਵਿਕਸਿਤ ਕੀਤੀ ਹੈ ਜੋ 105 ਦਿਨ ਵਿੱਚ ਤਿਆਰ ਹੋ ਜਾਵੇਗੀ । ਇਸਨੂੰ ਪੂਸਾ ਬੀਟ 8777 ਨਾਮ ਦਿੱਤਾ ਗਿਆ । ਆਈ ਏ ਆਰ ਆਈ ਦੇ ਪ੍ਰਧਾਨ ਵਿਗਿਆਨੀ ਐੱਸ ਵੀ ਸਾਂਈ ਪ੍ਰਸਾਦ ਨੇ ਦੱਸਿਆ ਕਿ ਇਸ ਵਿੱਚ ਬੀਟਾ ਕੈਰੋਟੀਨ , ਆਇਰਨ, ਜਿੰਕ ਅਤੇ ਪ੍ਰੋਟੀਨ ਜਿਆਦਾ ਮਾਤਰਾ ਵਿੱਚ ਹੈ । ਇਹ ਤੱਤ ਮਨੁੱਖੀ ਸਰੀਰ ਲਈ ਬਹੁਤ ਲਾਭਦਾਇਕ ਹਨ ।

ਬੀਟਾ ਕੈਰੋਟੀਨ ਸਿਹਤ ਨੂੰ ਤੰਦੁਰੁਸਤ ਰੱਖਣ ਲਈ ਲਾਭਦਾਇਕ ਹੈ । ਇਸ ਕਣਕ ਵਿੱਚ ਹਲਦੀ ਰੋਗ ਅਤੇ ਕਰਨਾਲ ਬੰਟ ਰੋਗ ਦਾ ਡਰ ਵੀ ਘੱਟ ਰਹਿਦਾ ਹੈ । ਵਿਗਿਆਨੀ ਏਕੇ ਸਿੰਘ ਨੇ ਦੱਸਿਆ ਪੂਸਾ 8777 ਉਨ੍ਹਾਂ ਕਿਸਾਨਾਂ ਲਈ ਚੰਗੀ ਹੈ ਜਿਨ੍ਹਾਂ ਦੇ ਕੋਲ ਪਾਣੀ ਦੀ ਕਮੀ ਹੈ ਉਹ ਇੱਕ ਜਾਂ ਦੋ ਵਾਰ ਦੀ ਸਿੰਚਾਈ ਵਿੱਚ 40 ਤੋਂ 45 ਕੁਇੰਟਲ ਫਸਲ ਲੈ ਸਕਦੇ ਹਨ । ਇਸ ਫਸਲ ਨੂੰ 105 ਦਿਨ ਵਿੱਚ ਵੱਢਿਆ ਜਾ ਸਕਦਾ ਹੈ ।

ਇਸ ਤੋਂ ਇਲਾਵਾ ਹੋਰ ਵੀ ਕਈ ਕਿਸਮ ਤਿਆਰ ਕੀਤੀਆਂ ਹਨ ਜੋ ਇਸ ਤਰਾਂ ਹਨ

ਜੇ ਡਬਲੂ ( ਐੱਮ ਪੀ ) 3288 : ਇਹ ਮੀਹ ਆਧਾਰਿਤ ਜਾਂ ਘੱਟ ਪਾਣੀ ਵਿੱਚ ਚੰਗਾ ਝਾੜ ਦੇਣ ਵਾਲੀ ਕਿਸਮ ਹੈ । ਇਸ ਦੇ ਦਾਣੇ ਵੱਡੇ ਹੁੰਦੇ ਹਨ । ਪੋਦਾ ਝੁਕਦਾ ਨਹੀਂ ਹੈ ਅਤੇ ਇਸਦੇ ਦਾਣੇ ਝੜਦੇ ਨਹੀਂ ਹਨ । 2 ਪਾਣੀਆਂ ਨਾਲ ਉਪਜ 45 – 47 ਕੁਇੰਟਲ ਪ੍ਰਤੀ ਹੈਕਟੇਅਰ ਉਤਪਾਦਨ ਹੁੰਦਾ ਹੈ ।

ਜੇ ਡਬਲੂ ( ਐੱਮ ਪੀ ) 3173 : ਇਹ ਘੱਟ ਪਾਣੀ ਨਾਲ ਚੰਗਾ ਝਾੜ ਦੇਣ ਵਾਲੀ ਕਿਸਮ ਹੈ । ਗਰਮੀ ਦੇ ਪ੍ਰਤੀ ਸਹਿਣਸ਼ੀਲ,ਮੋਟੇ ਦਾਣੇ ਵਾਲੀ ਹੈ । ਇੱਕ – ਦੋ ਪਾਣੀ ਨਾਲ 45 – 47 ਕੁਇੰਟਲ ਉਤਪਾਦਨ ਹੁੰਦਾ ਹੈ । ਇਹ ਰੋਟੀ ਬਣਾਉਣ ਲਈ ਉੱਤਮ ਹੈ ।

ਜੇ ਡਬਲੂ ( ਐੱਮ ਪੀ ) 3211 : ਇੱਕ – ਦੋ ਪਾਣੀ ਨਾਲ ਪੱਕ ਜਾਂਦੀ ਹੈ । 40 – 45 ਕੁਇੰਟਲ ਪ੍ਰਤੀ ਹੈਕਟੇਅਰ ਉਤਪਾਦਨ ਹੁੰਦਾ ਹੈ । ਇਹ 130 ਦਿਨ ਵਿੱਚ ਪੱਕ ਜਾਂਦੀ ਹੈ । ਇਸਦਾ ਦਾਣਾ ਸਰਬਤੀ ਲੰਬਾ ਅਤੇ ਚਮਕਦਾਰ ਹੁੰਦਾ ਹੈ ।