ਬਿਜਾਈ ਸਮੇਂ ਹੀ ਕਣਕ ਦੀ ਫ਼ਸਲ ਵਿੱਚ ਇਸ ਤਰਾਂ ਕਰੋ ਨਦੀਨਾਂ ਦੀ ਰੋਕਥਾਮ

ਕਣਕ ਦੀ ਫ਼ਸਲ ਵਿਚ ਕਈ ਤਰ•ਾਂ ਦੇ ਘਾਹ ਅਤੇ ਚੌੜੇ ਪਤੇ ਵਾਲੇ ਨਦੀਨਾਂ ਦੀ ਸਮੱਸਿਆ ਆਉਂਦੀ ਹੈ। ਇਹ ਨਦੀਨ ਕਣਕ ਦੀ ਫ਼ਸਲ ਦੇ ਖੁਰਾਕੀ ਤੱਤ ਲੈ ਲੈਂਦੇ ਹਨ ਅਤੇ ਫ਼ਸਲ ਦਾ ਝਾੜ ਘਟਾਉਂਦੇ ਹਨ। ਇਸ ਸਮੇਂ ਚੱਲ ਰਹੇ ਮੌਸਮ (ਘੱਟ ਤਾਪਮਾਨ) ਅਤੇ ਗਿੱਲੇ ਖੇਤ ਨਦੀਨਾਂ ਖਾਸ ਕਰਕੇ ਗੁਲੀ ਡੰਡਾ, ਜੋ ਕਿ ਪੰਜਾਬ ਵਿਚ ਕਣਕ ਦੀ ਫ਼ਸਲ ਦਾ ਮੁੱਖ ਨਦੀਨ ਹੈ, ਦੇ ਉਗਣ ਲਈ ਬਹੁਤ ਹੀ ਅਨੁਕੂਲ ਹਨ।

ਇਸ ਗੱਲ ਦਾ ਖੁਲਾਸਾ ਅੱਜ ਇੱਥੇ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਠਾਕਰ ਸਿੰਘ ਨੇ ਕੀਤਾ, ਉਹਨਾਂ ਕਿਹਾ ਕਿ ਇਹਨਾਂ ਹਾਲਤਾਂ ਵਿੱਚ ਫ਼ਸਲ ਬੀਜਣ ਸਮੇਂ ਹੀ ਨਦੀਨਾਂ ਦੀ ਰੋਕਥਾਮ ਕਰਨੀ ਜ਼ਿਆਦਾ ਲਾਹੇਵੰਦ ਰਹਿੰਦੀ ਹੈ। ਇਸ ਲਈ ਗੁੱਲੀ ਡੰਡੇ ਦੀ ਰੋਕਥਾਮ ਕਰਨ ਲਈ ਕਣਕ ਦੀ ਬਿਜਾਈ ਦੇ ਦੋ ਦਿਨਾਂ ਅੰਦਰ ਸਟੌਂਪ/ਦੋਸਤ/ਮਾਰਕਪੈਂਡੀ/ਜਾਕੀਯਾਮਾ 30 ਪ੍ਰਤੀਸ਼ਤ (ਪੈਂਡੀਮੈਥਾਲਿਨ) ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ 200 ਲਿਟਰ ਪਾਣੀ ਵਿਚ ਘੋਲ ਕੇ ਚੰੰਗੀ ਤਰ•ਾਂ ਤਿਆਰ ਕੀਤੇ ਖੇਤ ਵਿਚ ਸਪਰੇਅ ਕਰੋ।

ਇਹ ਨਦੀਨਨਾਸ਼ਕ ਗੁਲੀ ਡੰਡੇ ਤੋਂ ਇਲਾਵਾ ਕੁਝ ਚੌੜੇ ਪੱਤੀ ਵਾਲੇ ਨਦੀਨਾਂ ਜਿਵੇਂ ਕਿ ਜੰਗਲੀ ਪਾਲਕ ਨੂੰ ਵੀ ਉਗਣ ਤੋਂ ਰੋਕਦੀ ਹੈ। ਨਦੀਨਨਾਸ਼ਕ ਦੀ ਸਪਰੇਅ ਹੱਥ ਜਾਂ ਟਰੈਕਟਰ ਨਾਲ ਚੱਲਣ ਵਾਲੇ ਸਪਰੇਅਰ, ਟੱਕ ਜਾਂ ਕੱਟ ਵਾਲੀ ਨੋਜਲ ਲਗਾ ਕੇ, ਨਾਲ ਕੀਤੀ ਜਾ ਸਕਦੀ ਹੈ। ਪੀਏਯੂ ਲੱਕੀ ਸੀਡ ਡਰਿੱਲ, ਜਿਹੜੀ ਕਿ ਕਣਕ ਦੀ ਬਿਜਾਈ ਅਤੇ ਨਦੀਨਨਾਸ਼ਕ ਦੀ ਸਪਰੇਅ ਇੱਕੋ ਸਮੇਂ ਕਰਦੀ ਹੈ, ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਬਿਨ•ਾਂ ਵਾਹੇ ਝੋਨੇ ਦੇ ਖੜੇ ਝਾੜ ਵਿਚ ਹੀ, ਪੀਏਯੂ ਹੈਪੀ ਸੀਡਰ/ਹੈਪੀ ਸੀਡਰ, ਨਾਲ ਕਣਕ ਦੀ ਬਿਜਾਈ ਕਰਨ ਨਾਲ ਗੁੱਲੀ ਡੰਡਾ ਅਤੇ ਬਾਕੀ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ। ਉਨ•ਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਪਰ ਦਿੱਤੇ ਢੰਗ ਤਰੀਕੇ ਅਪਣਾ ਕੇ ਕਣਕ ਦੀ ਫ਼ਸਲ ਵਿੱਚੋਂ ਬਿਜਾਈ ਸਮੇਂ ਹੀ ਨਦੀਨਾਂ ਦੀ ਰੋਕਥਾਮ ਕਰਨ।