ਇਸ ਕਿਸਾਨ ਨੇ ਬਿਨਾਂ DAP ਤੋਂ ਬੀਜੀ ਸੀ ਕਣਕ, ਜਾਣੋ ਕੀ ਰਿਹਾ ਰਿਜਲਟ

ਦੋਸਤੋ ਜਿਵੇਂ ਕੇ ਅਸੀਂ ਜਾਣਦੇ ਹਾਂ ਕੇ ਪੰਜਾਬ ਵਿਚ ਡੀਏਪੀ ਦੀ ਭਾਰੀ ਕਮੀ ਹੋ ਗਈ ਹੈ ਤੇ ਇਹ ਲਗਭਗ ਹਰ ਸਾਲ ਹੀ ਅਜਿਹਾ ਹੋ ਰਿਹਾ ਹੈ ਅਜਿਹੇ ਵਿਚ ਅਸੀਂ ਤਹਾਨੂੰ ਇਕ ਅਜਿਹੇ ਕਿਸਾਨ ਬਾਰੇ ਦੱਸਾਂਗੇ ਜਿਸਨੇ ਬਿਨਾ DAP ਤੋਂ ਕਣਕ ਬੀਜੀ ਸੀ ਤੇ ਝਾੜ ਵੀ ਬਹੁਤ ਵਧੀਆ ਰਿਹਾ ਇਸ ਕਿਸਾਨ ਨੇ ਇਹ ਕਣਕ ਪਿਛਲੇ ਸਾਲ ਬੀਜੀ ਸੀ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਬਿਨਾਂ DAP ਤੋਂ ਕਣਕ ਬੀਜੀ ਅਤੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਕਿਵੇਂ ਰਿਹਾ ਇਸ ਕਣਕ ਦਾ ਰਿਜਲਟ।

ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ 19 ਕਿੱਲੇ ਕਣਕ ਬਿਨਾਂ ਡੀਏਪੀ ਤੋਂ ਬੀਜੀ ਸੀ ਅਤੇ ਇਹ ਕਣਕ ਦੇਖਣ ਵਿਚ ਬਿਲਕੁਲ ਵੀ ਇਸ ਤਰਾਂ ਨਹੀਂ ਲਗਦੀ ਕਿ ਇਸ ਵਿਚ ਕੋਈ ਕਮੀ ਹੋਵੇ।

ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲਾਂ ਤੋਂ ਹੀ ਸੋਚ ਸੀ ਕਿ ਬਿਨਾਂ DAP ਅਤੇ ਬਿਨਾਂ ਕੈਮੀਕਲਾਂ ਤੋਂ ਖੇਤੀ ਕੀਤੀ ਜਾਵੇ। ਹਾਲਾਂਕਿ ਹੋਰਨਾਂ ਕਿਸਾਨਾਂ ਨੇ ਇਸ ਕਿਸਾਨ ਨੂੰ ਕਿਹਾ ਕਿ ਇਹ ਤੂੰ ਬੇਵਕੂਫੀ ਕਰ ਰਿਹਾ ਹੈ ਅਤੇ ਅਜਿਹਾ ਕਰਨ ਨਾਲ ਤੇਰਾ ਕਾਫੀ ਜਿਆਦਾ ਨੁਕਸਾਨ ਹੋ ਸਕਦਾ ਹੈ। ਪਰ PAU ਦੇ ਖੇਤੀਬਾੜੀ ਮਾਹਿਰਾਂ ਨੇ ਇਸ ਕਿਸਾਨ ਨੂੰ ਹੌਂਸਲਾ ਦਿੱਤਾ ਅਤੇ ਕਿਹਾ ਕਿ ਜੇਕਰ ਇਸ ਵਿਚ ਕੋਈ ਨੁਕਸਾਨ ਹੁੰਦਾ ਹੈਂ ਤਾਂ ਇਸ ਕਿਸਾਨ ਦੇ ਨੁਕਸਾਨ ਦੀ ਭਰਪਾਈ ਹੋ ਕਰਨਗੇ।

ਹੁਣ ਇਹ ਕਣਕ ਦੇਖਣ ਵਿਚ ਕਾਫੀ ਸ਼ਾਨਦਾਰ ਹੈ ਅਤੇ ਇਸ ਵਿਚ ਕੋਈ ਵੀ ਕਮੀ ਨਜ਼ਰ ਨਹੀਂ ਆਉਂਦੀ। ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕਣਕ ਛਿੱਟਾ ਵਿਧੀ ਨਾਲ ਬੀਜੀ ਸੀ ਅਤੇ ਬਿਜਾਈ ਵਿਚ ਵੀ ਉਨ੍ਹਾਂ ਦਾ ਕਾਫੀ ਘੱਟ ਖਰਚਾ ਆਇਆ ਸੀ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਹੁਣ ਤੱਕ ਸਿਰਫ ਇੱਕ ਵਾਰ ਕਣਕ ਦੀ ਬਿਜਾਈ ਸਮੇਂ ਹੀ ਪਾਣੀ ਲਾਇਆ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com