ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਭਾਰੀ ਮੀਹ ਦੀ ਸੰਭਾਵਨਾ

ਪੂਰੇ ਸੂਬੇ ਵਿਚ ਕਾਫੀ ਚੰਗੇ ਚੱਲ ਰਹੇ ਮਾਨਸੂਨ ਦੇ ਵਿਚ ਪਿਛਲੇ ਕਈ ਦਿਨ ਅਜਿਹੇ ਰਹੇ ਹਨ ਜਿਸ ਦੌਰਾਨ ਪੰਜਾਬ ਦੇ ਜਿਆਦਾਤਰ ਇਲਾਕਿਆਂ ਨੂੰ ਇਕ ਵਾਰ ਫਿਰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਅਗਸਤ ਮਹੀਨੇ ਦੇ ਪਹਿਲੇ 15 ਦਿਨ ਮੌਨਸੂਨ ਪੰਜਾਬ ਚ ਕੰਮਜ਼ੋਰ ਰਿਹਾ। ਹਾਲਾਂਕਿ ਉਸਤੋਂ ਬਾਅਦ ਕਈ ਥਾਈਂ ਮੀਂਹ ਦੇਖਣ ਨੂੰ ਮਿਲਿਆ ਪਰ ਪਿਛਲੇ ਕੁਝ ਦਿਨ ਤੋਂ ਇੱਕ ਵਾਰ ਫਿਰ ਖੁਸਕ ਦੌਰ ਵੇਖਣ ਮਿਲ ਰਿਹਾ ਹੈ।

ਪਰ ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਹੁਣ ਅਗਸਤ ਮਹੀਨੇ ਦੇ ਬਾਕੀ ਦਿਨ ਅਤੇ ਚੜ੍ਹਦੇ ਸਤੰਬਰ ਵਿੱਚ ਪੰਜਾਬ ‘ਚ ਚੰਗੀਆਂ ਬਰਸਾਤੀਂ ਕਾਰਵਾਈਆਂ ਦੀ ਓੁਮੀਦ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੱਲ੍ਹ ਯਾਨੀ ਐਤਵਾਰ ਨੂੰ ਕੁਝ ਕੁ ਖੇਤਰਾਂ ਚ ਗਰਜ-ਲਿਸ਼ਕ ਨਾਲ ਫੁਹਾਰਾਂ ਦੀ ਸ਼ੁਰੂਆਤ ਹੋ ਸਕਦੀ ਹੈ।

ਕੱਲ ਮੀਂਹ ਦੀ ਸਭਤੋਂ ਜਿਆਦਾ ਸੰਭਾਵਨਾ ਮੁੱਖ ਤੌਰ ਤੇ ਓੁੱਤਰੀ ਪੰਜਾਬ ਤੇ ਪਹਾੜਾਂ ਨੇੜਲੇ ਹਿੱਸਿਆਂ ਵਿੱਚ ਹੈ। ਪਰਸੋਂ ਯਾਨੀ ਸੋਮਵਾਰ ਨੂੰ ਇੱਕ ਪੱਛਮੀ ਸਿਸਟਮ ਦੇ ਅਸਰ ਨਾਲ ਬਾਰਿਸ਼ ਚ ਹੋਰ ਵੀ ਵਾਧਾ ਹੋਵੇਗਾ। ਇਸ ਦੌਰਾਨ ਮੁੱਖ ਤੌਰ ‘ਤੇ ਮਾਝਾ-ਦੁਆਬਾ ਤੇ ਪੁਆਧ ਵਾਲੇ ਇਲਾਕਿਆਂ ਵਿੱਚ ਚੰਗੇ ਮੀਹ ਦੀ ਉਮੀਦ ਹੈ। ਹਾਲਾਂਕਿ ਇਸ ਦੌਰਾਨ ਕਈ ਜਗ੍ਹਾ ਹਲਕਾ ਅਤੇ ਟੁੱਟਵਾਂ ਮੀਹ ਦੇਖਣ ਨੂੰ ਮਿਲ ਸਕਦਾ ਹੈ।

ਜਾਣਕਾਰੀ ਦੇ ਅਨੁਸਾਰ 30/31 ਅਗਸਤ ਨੂੰ ਪੱਛਮੀ ਜੈਟ ਤੇ ਖਾੜੀ ਬੰਗਾਲ ਵਾਲੇ ਪੁਰੇ ਕਾਰਨ, ਪੰਜਾਬ ਦੇ ਜਿਆਦਾਤਰ ਹਿੱਸਿਆਂ ‘ਚ ਗਰਜ-ਲਿਸ਼ਕ ਨਾਲ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ ਅਤੇ ਕਈ ਇਲਾਕਿਆਂ ਵਿੱਚ ਬਹੁਤ ਭਾਰੀ ਮੀਹ ਵੀ ਦੇਖਣ ਨੂੰ ਮਿਲ ਸਕਦਾ ਹੈ।

ਇਹ ਕਾਰਵਾਈਆਂ 1-2 ਸਤੰਬਰ ਨੂੰ ਵੀ ਜਾਰੀ ਰਹਿ ਸਕਦੀਆਂ ਹਨ। ਇਸੇ ਤਰਾਂ 29 ਅਗਸਤ ਤੋੰ 1 ਸਤੰਬਰ ਦੌਰਾਨ ਪੱਛਮੀ ਮਾਲਵੇ ‘ਚ ਵੀ ਲੰਬੇ ਸਮੇਂ ਤੋਂ ਖੁਸ਼ਕ ਚਲ ਰਹੇ ਮੌਸਮ ਨੂੰ ਬਾਰਿਸ਼ ਤੇ ਹਨੇਰੀ ਨਾਲ ਠੱਲ੍ਹ ਪੈ ਸਕਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।