ਇਸ ਵਾਰ ਗਰਮੀ ਦੇ ਟੁੱਟਣਗੇ ਰਿਕਾਰਡ, ਜਾਣੋ ਕਿਸ ਤਰਾਂ ਰਹੇਗਾ ਪੰਜਾਬ ਦਾ ਮੌਸਮ

ਗਰਮੀ ਮਾਰਚ ਦੇ ਮਹੀਨੇ ਵਿੱਚ ਹੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਸਾਰੇ ਲੋਕ ਹੈਰਾਨ ਅਤੇ ਪ੍ਰੇਸ਼ਾਨ ਹਨ, ਕਿਉਂਕਿ ਮਾਰਚ ਦੇ ਮਹੀਨੇ ਵਿੱਚ ਪੈ ਰਹੀ ਰਿਕਾਰਡ ਤੋੜ ਗਰਮੀ ਅੱਗੇ ਆਉਣ ਵਾਲੇ ਮਹੀਨਿਆਂ ਦੀ ਤਸਵੀਰ ਨੂੰ ਹੋਰ ਵੀ ਭਿਆਨਕ ਰੂਪ ਵਿੱਚ ਪੇਸ਼ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਗਰਮੀ ਦੇ ਸਾਰੇ ਰਿਕਾਰਡ ਟੁੱਟ ਸਕਦੇ ਹਨ ਅਤੇ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਲਗਾਤਾਰ ਕਰਨਾ ਪਵੇਗਾ।

ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਸ ਤਰਾਂ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਪੱਛਮੀ ਸਿਸਟਮਾਂ ਦੀ ਚਾਲ ਮੱਠੀ ਪੈਣ ਨਾਲ ਇਸ ਵਾਰ ਪੰਜਾਬ ‘ਚ ਅਗੇਤੀ ਗਰਮੀ ਨੇ ਹੀ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਲਗਭਗ ਸਾਰੇ ਸੂਬੇ ਵਿੱਚ ਦਿਨ ਦਾ ਤਾਪਮਾਨ ਔਸਤ ਨਾਲੋਂ 4-5° ਡਿਗਰੀ ਵੱਧ ਦਰਜ ਹੋ ਰਿਹਾ ਹੈ ਅਤੇ ਬਹੁ- ਗਿਣਤੀ ਭਾਗਾਂ ਚ ਦਿਨ ਦਾ ਪਾਰਾ 33° ਪਾਰ ਕਰ ਚੁੱਕਿਆ ਹੈ।

ਜਾਣਕਾਰੀ ਦੇ ਅਨੁਸਾਰ ਅੱਜ ਮੋਹਾਲੀ 34.1° ਨਾਲ ਸੂਬੇ ਚ ਸਭ ਤੋਂ ਗਰਮ ਖੇਤਰ ਰਿਹਾ। ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਦੇ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਹੀ ਅਸਿਹਣਸੀਲ ਗਰਮੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਕਿਉਂਕਿ ਅਗਲੇ ਹਫਤੇ ਤੱਕ ਗਰਮੀ ਹੋਰ ਵੀ ਵਧੇਗੀ ਅਤੇ ਕਈ ਸਾਲਾਂ ਦੇ ਰਿਕਾਰਡ ਟੁੱਟਣਗੇ।

ਇਸਦੇ ਨਾਲ ਹੀ ਮਾਰਚ ਦੇ ਮਹੀਨਾ ਵਿੱਚ ਬਹੁਤੇ ਭਾਗਾਂ ਚ ਖੁਸ਼ਕ ਮੌਸਮ ਦੇ ਚੱਲਦਿਆਂ, ਸੂਰਜ ਦੀ ਤਪਸ ਵੱਧਣ ਨਾਲ ਦਿਨ ਦਾ ਪਾਰਾ 37-38° ਡਿਗਰੀ ਨੂੰ ਵੀ ਪਾਰ ਕਰ ਸਕਦਾ ਹੈ। ਕਈ ਇਲਾਕਿਆਂ ਦਾ ਤਾਪਮਾਨ ਮਾਰਚ ਦੇ ਮਹੀਨੇ ਹੀ 40 ਡਿਗਰੀ ਤੋਂ ਉੱਤੇ ਜਾ ਸਕਦਾ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਗਰਮੀ ਹੋਰ ਵੀ ਵਧੇਗੀ। ਸਮੇਂ ਤੋਂ ਪਹਿਲਾਂ ਅੱਤ ਦੀ ਗਰਮੀ ਪੈਣ ਦੇ ਕਾਰਨ ਕਣਕ ਦੇ ਝਾੜੇ ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲੇਗਾ।

ਵੈਸੇ ਵੀ ਇਸ ਵਾਰ ਪੰਜਾਬ ਸਮੇਤ ਸਮੁੱਚੇ ਉੱਤਰ-ਭਾਰਤ ਚ ਭਿਆਨਕ ਗਰਮੀ ਪੈਣ ਦੀ ਸੰਭਾਵਣਾ ਹੈ, 4-5 ਤਕੜੇ ਲੋ ਦੇ ਦੌਰ ਵੀ ਲੱਗ ਸਕਦੇ ਹਨ, ਲੱਗਭਗ ਇਸ ਵਾਰ ਗਰਮੀ ਦੇ ਰਿਕਾਰਡ ਟੁੱਟਣ ਦੀ ਪੂਰੀ ਉਮੀਦ ਹੈ, ਇਸ ਬਾਰੇ ਹੋਰ ਜਾਣਕਾਰੀ ਜਲਦ ਸਾਂਝੀ ਕਰਾਂਗੇ।