ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ

ਕਈ ਦਿਨਾ ਤੋ ਬੜੀ ਅੱਤ ਦੀ ਗਰਮੀ ਪੈ ਰਹੀ ਹੈ ਤੇ ਰਾਤ ਵੇਲੇ ਤੇ ਸਵੇਰੇ ਵੇਲੇ ਮੌਸਮ ਠੰਡਾ ਹੁੰਦਾ ਪਰ ਦੁਪਹਿਰ ਵੇਲੇ ਕਾਫੀ ਗਰਮੀ ਝੱਲਣੀ ਪੈਂਦੀ ਹੈ ਤੇ ਤਾਪਮਾਨ ਵੀ 35 ਤੋਂ 40, ਤੱਕ ਚਲ ਰਿਹਾ ਹੈ ਜਿਸ ਦੇ ਫਲਸਰੂਪ ਵਜੋ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਪਰ ਆਉਣ ਵਾਲੇ ਕੁਝ ਦਿਨਾਂ ਵਿਚ ਮੌਸਮ ਬਦਲਣ ਵਾਲਾ ਹੈ ਜਿਸ ਕਰਨ ਕੁਝ ਕਿਸਾਨਾਂ ਨੂੰ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ ਕਿਓਂਕਿ ਝੋਨੇ ਨੂੰ ਬੁਰ ਪੈ ਰਿਹਾ ਹੈ ਤੇ ਨਰਮੇ ਨੂੰ ਵੀ ਫ਼ਲ ਪੈ ਚੁਕਾ ਹੈ ਜਿਸ ਕਾਰਨ ਹੁਣ ਦੇ ਮੀਂਹ ਪੈਣ ਨਾਲ ਇਹਨਾਂ ਦੋਨਾਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ ।

15 ਤੇ 16 ਸਤੰਬਰ ਨੂੰ 25% ਹਿੱਸੇ ਵਿਚ ਬੰਦਾ ਬਾਂਦੀ ਤੋ ਲੈਕੇ ਹਲਕੇ ਮੀਹ ਦੀ ਸੰਭਾਵਨਾ ਰਹੇਗੀ ਜੋ ਕਿ ਥੋੜੇ ਸਮੇਂ ਲਈ ਹੋਵੇਗੀ।
15 ਤੋਂ 20 ਸਤੰਬਰ ਤੱਕ ਖਿੱਤੇ ਪੰਜਾਬ ਦੇ ਬਹੁਤੇ (50-75% ਤੱਕ) ਹਿੱਸਿਆਂ ਚ ਬਾਰਿਸ਼ ਦੇ 2/3 ਦੌਰ ਵੇਖਣ ਨੂੰ ਮਿਲਣਗੇ। ਪੱਛਮੀ ਸਿਸਟਮ ਦੇ ਪ੍ਰਭਾਵ ਕਾਰਨ 18/19 ਸਤੰਬਰ ਨੂੰ ਕਾਰਵਾਈ ਵਧੇਰੇ ਰਹਿ ਸਕਦੀ ਹੈ,17 ਤੋਂ 19 ਦੋਰਾਨ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਵਿਚ ਟੁਟਮਾ ਮੀਹ ਦਰਜ ਹੋਵੇਗਾ ।

ਜਿਸ ਵਿਚ ਗੰਗਾਨਗਰ, ਹਨੂੰਮਾਨਗੜ੍ਹ, ਬੀਕਾਨੇਰ ਫਤਿਆਬਾਦ, ਡੱਬਵਾਲੀ ਦੇ ਸਰਸਾ ਰੱਤੀਆਂ ਤੇ ਪੰਜਾਬ ਦੇ ਫਜਾਲਿਕਾ, ਜਲਾਲਾਬਾਦ, ਅਬੋਹਰ, ਮਲੋਟ, ਮੁਕਤਸਰ ਸਾਹਿਬ ਫਰੀਦਕੋਟ, ਮਾਨਸਾ, ਬਰਨਾਲਾ, ਬਠਿੰਡਾ ਇਹਨਾ ਵਿੱਚ ਕੁਝ ਥਾਵਾ ਤੇ ਮੀਹ ਭਾਰਾ ਰਹੇਗਾ ਤੇ ਬਾਕੀਆ ਵਿਚ ਹਲਕਾ ਦਰਮਿਆਨਾਤਕਰੀਬਨ 45% ਤੋਂ 60% ਹਿੱਸੇ ਵਿੱਚ ਮੀਹ ਦੀ ਸੰਭਾਵਨਾ ਹੈ।

17 ਦੇ ਲਾਗੇ ਜਾ 17 ਤੋਂ ਬਾਅਦ ਗੰਗਾਨਗਰ, ਹਨੂੰਮਾਨਗੜ੍ਹ, ਸਰਸਾ, ਬਠਿੰਡਾ, ਅਬੋਹਰ, ਮਲੋਟ, ਫਜਾਲਿਕਾ ਤੇ ਹੋਰ ਵੀ ਕਈ ਖੇਤਰਾਂ ਵਿਚ ਤੇਜ਼ ਤੂਫਾਨ ਤੇ ਹਲਕੇ ਤੋਂ ਦਰਮਿਆਨੇ ਰੂਪ ਵਿੱਚ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ । ਉਪਰ ਦਿੱਤੇ ਕੁਝ ਇਲਾਕਿਆਂ ਵਿੱਚ ਤਾਂ ਗੜੇਮਾਰੀ ਪੈਣ ਦੀ ਵੀ ਸੰਭਾਵਨਾ ਹੈ । ਕਿਸਾਨ ਮੌਸਮ ਦੇ ਹਿਸਾਬ ਨਾਲ ਫ਼ਸਲਾਂ ਨੂੰ ਪਾਣੀ ਲਾਉਣ ਦਾ ਧਿਆਨ ਰੱਖਣ

Leave a Reply

Your email address will not be published. Required fields are marked *