ਮੌਸਮ ਵਿਭਾਗ ਨੇ ਅਗਲੇ ਤਿਨ ਦਿਨਾਂ ਲਈ ਪੰਜਾਬ ਵਿੱਚ ਜਾਰੀ ਕੀਤਾ ਅਲਰਟ, ਪਵੇਗੀ ਕੜਾਕੇ ਦੀ ਠੰਡ

ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿੱਚ ਤਾਪਮਾਨ ਹੇਠਾਂ ਜਾਣਾ ਸ਼ੁਰੂ ਹੋ ਚੁੱਕਿਆ ਹੈ ਅਤੇ ਠੰਡ ਦਾ ਦੌਰ ਲਗਭਗ ਸ਼ੁਰੂ ਹੋ ਚੁੱਕਿਆ ਹੈ। ਪਿਛਲੇ ਦਿਨਾਂ ਤੋਂ ਕਈ ਇਲਾਕਿਆਂ ਵਿੱਚ ਸਵੇਰ ਦੇ ਵੇਲੇ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਜਿਆਦਾਤਰ ਇਲਾਕਿਆਂ ਵਿੱਚ ਦਿਨ ਦੇ ਸਮੇਂ ਕੜਕਦੀ ਧੁੱਪ ਨਿਕਲ ਰਹੀ ਹੈ।

ਜਿਸ ਕਾਰਨ ਫਿਲਹਾਲ ਪੂਰੀ ਕੜਾਕੇ ਦੀ ਠੰਡ ਦਾ ਦੌਰ ਸ਼ੁਰੂ ਨਹੀਂ ਹੋਇਆ ਹੈ। ਕਈ ਦਿਨਾਂ ਤੋਂ ਪੰਜਾਬ ਦਾ ਮੌਸਮ ਵੀ ਬਿਲਕੁਲ ਸਾਫ ਬਣਿਆ ਹੋਇਆ ਹੈ। ਪਰ ਹੁਣ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 16 ਅਤੇ 17 ਅਤੇ 18 ਦਿਸੰਬਰ ਲਈ ਮੌਸਮ ਵਿਬਾਗ ਵੱਲੋਂ ਮੌਸਮ ਵਿੱਚ ਵੱਡੇ ਫੇਰਬਦਲ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਪੰਜਾਬ ਵਿੱਚ ਆਉਣ ਵਾਲੇ ਤਿੰਨ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਯਾਨੀ ਕਿ ਇਨ੍ਹਾਂ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਕੜਾਕੇ ਦੀ ਠੰਡ ਦਾ ਦੌਰ ਸ਼ੁਰੂ ਹੋ ਜਾਵੇਗਾ ਅਤੇ ਠੰਡ ਵੱਧ ਜਾਵੇਗੀ। ਤਾਪਮਾਨ ਦੇ ਵਿੱਚ ਗਿਰਾਵਟ ਦੇ ਨਾਲ ਚੰਗੀ ਠੰਡ ਦੇਖਣ ਨੂੰ ਮਿਲੇਗੀ।

ਬਹੁਗਿਣਤੀ ਇਲਾਕਿਆਂ ਵਿੱਚ ਸਵੇਰ ਦੇ ਵੇਲੇ ਸੰਘਣੀ ਧੁੰਦ ਦੇ ਨਾਲ ਨਾਲ ਸਾਰਾ ਦਿਨ ਠੰਡੀ ਹਵਾ ਚੱਲਣ ਦੇ ਨਾਲ ਸ਼ੀਤ ਲਹਿਰ ਦਾ ਆਗਾਜ਼ ਹੋਵੇਗਾ ਅਤੇ ਦਿਨ ਦਾ ਪਾਰਾ ਵੀ ਹੇਠਾਂ ਡਿੱਗੇਗਾ।

ਯਾਨੀ ਕਿ ਸਵੇਰ ਅਤੇ ਰਾਤ ਦੇ ਨਾਲ ਨਾਲ ਹੁਣ ਦਿਨ ਦੇ ਵੇਲੇ ਵੀ ਠੰਡ ਵਧੇਗੀ ਅਤੇ ਪੋਹ ਦੇ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਕੜਾਕੇ ਦੀ ਠੰਡ ਦੇਖਣ ਨੂੰ ਮਿਲੇਗੀ।ਇਸਦੇ ਨਾਲ ਹੀ ਕੁਝ ਕੁ ਇਲਾਕਿਆਂ ਵਿੱਚ ਬੱਦਲਵਾਈ ਦੇ ਨਾਲ ਹਲਕੀ ਕਿਣਮਿਣ ਦੇਖਣ ਨੂੰ ਮਿਲ ਸਕਦੀ ਹੈ ਅਤੇ ਸਾਰਾ ਦਿਨ ਧੁੱਪ ਨਾ ਨਿਕਲਣ ਦੇ ਆਸਾਰ ਵੀ ਹਨ।