ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ

ਪੰਜਾਬ ਦਾ ਮੌਸਮ ਪਿਛਲੇ ਦਿਨਾਂ ਤੋਂ ਲਗਾਤਾਰ ਸਾਫ ਬਣਿਆ ਹੋਇਆ ਹੈ। ਹਾਲਾਂਕਿ ਕੁਝ ਦਿਨਾਂ ਤੋਂ ਠੰਡ ਵਧਦੀ ਦਿਖਾਈ ਦੇ ਰਹੀ ਹੈ ।ਦੋਸਤੋ ਕਾਫੀ ਸਮੇ ਤੋਂ ਖੁਸ਼ਕੀ ਤੇ ਠੰਡ ਝੱਲ ਰਹੇ ਪੰਜਾਬ ਵਾਸੀਆਂ ਵਾਸਤੇ ਇਕ ਨਵੀਂ ਖ਼ਬਰ ਆਈ ਹੈ । ਇਕ ਨਵਾਂ ਪੱਛਮੀ ਸਿਸਟਮ ਪੰਜਾਬ ਵਿੱਚ ਦਾਖ਼ਲ ਹੋ ਚੁੱਕਾ ਹੈ ਜਿਸਦੇ ਸਦਕਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਹੋਣ ਦੀ ਸੰਭਾਵਨਾ ਹੈ ।

23/24 ਜਨਵਰੀ ਖਿੱਤੇ ਪੰਜਾਬ ਚ ਹਲਕੀ/ਦਰਮਿਆਨੀ ਬਾਰਿਸ਼ ਦੀ ਓੁਮੀਦ ਹੈ ਮੁੱਖ ਤੌਰ ਤੇ ਓੁੱਤਰ-ਪੂਰਬੀ ਪੰਜਾਬ ਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ, ਮੋਹਾਲੀ, ਪੰਚਕੂਲਾ, ਫ਼ਤਹਿਗੜ੍ਹ ਸਾਹਿਬ, ਅੰਬਾਲਾ ਜਿਲ੍ਹਿਆਂ ਤੇ ਰਾਜਪੁਰਾ, ਸਮਰਾਲਾ, ਖੰਨਾ, ਲੁਧਿਆਣਾ ਤਹਿਸੀਲਾਂ ਚ ਬਾਰਿਸ਼ ਦੀ ਵਧੇਰੇ ਓੁਮੀਦ ਹੈ।

ਬਾਰਿਸ਼ ਦਾ ਮੁੱਖ ਸਮਾਂ ਪਰਸੋਂ ਦੇਰ ਸਵੇਰ ਤੋਂ 24 ਜਨਵਰੀ ਦੀ ਸਵੇਰ ਦਰਮਿਆਨ ਰਹੇਗਾ। ਬਾਕੀ ਰਹਿੰਦੇ ਪੰਜਾਬ ਚ ਬਾਰਿਸ਼ ਦੇ ਆਸਾਰ ਘੱਟ ਹਨ ਪਰ ਬੱਦਲਵਾਹੀ ਨਾਲ ਕਿਤੇ-ਕਿਤੇ ਹਲਕੀ ਫੁਹਾਰ ਤੇ ਕਿਣਮਿਣ ਦੀ ਆਸ ਰਹੇਗੀ। ਮੀਂਹ ਤੋਂ ਬਾਅਦ ਠੰਡ ਵਧੇਗੀ 24/25 ਜਨਵਰੀ ਨੂੰ ਮੁੜ ਧੁੰਦ ਦੇ ਬੱਦਲ ਛਾ ਸਕਦੇ ਹਨ। ਦਿਨ ਤੇ ਰਾਤਾ ਦੇ ਪਾਰੇ ਚ ਘਾਟਾ ਦਰਜ਼ ਹੋਵੇਗਾ ਕੱਲ੍ਹ ਸਵੇਰ ਸੰਘਣੀ ਧੁੰਦ ਬਣੀ ਰਹੇਗੀ।

ਕੱਲ੍ਹ ਤੋਂ ਪੱਛਮੀ ਸਿਸਟਮ ਓੁੱਤਰੀ ਪਾਕਿ ਤੇ ਜੰਮੂ-ਕਸ਼ਮੀਰ ਚ ਬਾਰਿਸ਼ ਤੇ ਬਰਫ਼ਵਾਰੀ ਸ਼ੁਰੂ ਕਰੇਗਾ ਜਿਸ ਕਾਰਨ ਪੰਜਾਬ ਚ ਕੱਲ੍ਹ ਬੱਦਲਵਾਹੀ ਲੰਘਣੀ ਸ਼ੁਰੂ ਹੋ ਜਾਵੇਗੀ। 22 ਤੋੰ 24 ਜਨਵਰੀ ਦਰਮਿਆਨ ਸਾਰੀ ਕਸ਼ਮੀਰ ਘਾਟੀ , ਵੈਸ਼ਨੋ ਦੇਵੀ, ਡਲਹੌਜੀ, ਮਨਾਲੀ, ਸ਼ਿਮਲਾ, ਕੁਫ਼ਰੀ, ਚੈਲ ਆਦਿ ਥਾਂਵਾ ਤੇ ਦਰਮਿਆਨੀ ਤੋੰ ਭਾਰੀ ਬਰਫ਼ਵਾਰੀ ਹੋਵੇਗੀ।

ਕਿਸਾਨ ਵੀਰ ਮੌਸਮ ਵਿਭਾਗ ਦੀ ਇਸ ਜਾਣਕਾਰੀ ਦੇ ਅਨੁਸਾਰ ਹੀ ਖੇਤਾਂ ਦੇ ਕੰਮ ਕਰਨ ਅਤੇ ਆਉਣ ਵਾਲੇ ਦਿਨਾਂ ਵਿੱਚ ਖੇਤਾਂ ਨੂੰ ਪਾਣੀ ਨਾ ਹੀ ਲਗਾਉਣ । ਇਹ ਮੀਂਹ ਤੋਂ ਬਾਅਦ ਪੰਜਾਬ ਵਿੱਚ ਠੰਡ ਘਟਣ ਦੇ ਆਸਾਰ ਹਨ ।

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਪੂਰੇ ਸੂਬੇ ਦਾ ਤਾਪਮਾਨ ਔਸਤ ਨਾਲੋਂ 10 ਤੋਂ 12°C ਹੇਠਾਂ ਬਣਿਆ ਹੋਇਆ ਹੈ। ਹਾਲਾਂਕਿ ਰਾਤਾਂ ਦਾ ਪਾਰਾ ਜੋਕਿ ਲਗਪਗ ਦੋ ਮਹੀਨਿਆਂ ਤੋਂ ਔਸਤ ਨਾਲੋਂ 2-3° ਉੱਪਰ ਚੱਲ ਰਿਹਾ ਸੀ, ਹੁਣ ਸਧਾਰਨ ਪੱਧਰ ‘ਤੇ ਆ ਗਿਆ ਹੈ ਤੇ 5 ਤੋਂ 7°C ਦੇ ਕਰੀਬ ਚੱਲ ਰਿਹਾ ਹੈ। ਧੁੱਪ ਨਾ ਨਿੱਕਲਣ ਕਰਕੇ ਦਿਨ ਤੇ ਰਾਤ ਦੇ ਪਾਰੇ ਚ ਫਰਕ ਕਾਫੀ ਘੱਟ ਰਹਿ ਗਿਆ ਹੈ।