ਬਲੈਕ ਤੇ ਯੂਰੀਆ ਵੇਚਣ ਵਾਲਿਆਂ ਤੇ ਸਰਕਾਰ ਸਖਤ, ਜੇਕਰ ਕੋਈ ਮਹਿੰਗੇ ਰੇਟ ਤੇ ਯੂਰੀਆ ਵੇਚਦਾ ਹੈ ਤਾਂ ਤਰੁੰਤ ਕਰੋ ਇਹ ਕੰਮ

ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਸੂਬੇ ਵਿੱਚ ਕਈ ਚੀਜਾਂ ਦੀ ਕਮੀ ਹੋ ਗਈ ਹੈ। ਹੁਣ ਕਿਸਾਨਾਂ ਦੇ ਜਰੂਰੀ ਗੱਡੀਆਂ ਨੂੰ ਲੰਘਣ ਦੀ ਆਗਿਆ ਦੇਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਗੱਡੀਆਂ ਨਹੀਂ ਚਲਾ ਰਹੀ ਅਤੇ ਕਿਸਾਨਾਂ ਤੱਕ ਯੂਰਿਆ ਅਤੇ ਖਾਦ ਨਹੀਂ ਪਹੁੰਚ ਰਹੀ ਹੈ। ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਯੂਰੀਆ ਖਾਦ ਨਾ ਮਿਲਣ ਕਰ ਕੇ ਕਿਸਾਨਾਂ ’ਚ ਹਾਹਾਕਾਰ ਮਚੀ ਪਈ ਹੈ। ਇਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ।

ਕਿਸਾਨਾਂ ਦੀ ਪ੍ਰੇਸ਼ਾਨੀ ਸਿਰਫ ਡਾਇਆ/ਯੂਰੀਆ ਖਾਦ ਦੂਰ ਕਰ ਸਕਦੀ ਹੈ। ਪਰ ਖਾਦ ਨਾ ਆਉਣ ਕਾਰਨ ਕਿਸਾਨਾਂ ਲਈ ਕਣਕ ਦੀ ਬੀਜਾਈ ਦਾ ਸਮਾਂ ਗੁਜ਼ਰਦਾ ਜਾ ਰਿਹਾ ਹੈ। ਵਪਾਰੀਆਂ ਵੱਲੋਂ ਇਸ ਮੌਕੇ ਦਾ ਚੰਗਾ ਫਾਇਦਾ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਯੂਰੀਆ ਖਾਦ ਆਪਣੇ ਗੋਦਾਮਾਂ ’ਚ ਸਟੋਰ ਕਰ ਕੇ ਰੱਖੀ ਹੋਈ ਹੈ। ਖਾਦ ਵਿਕ੍ਰੇਤਾ ਕਿਸਾਨਾਂ ਨੂੰ ਆਪਣੀ ਮਨਮਰਜੀ ਨਾਲ ਮਹਿੰਗੇ ਭਾਅ ਵੇਚ ਕੇ ਉਨ੍ਹਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ।

ਕਿਉਂਕਿ ਯੂਰੀਆ ਖਾਦ ਦਾ 280 ਰੁਪਏ ਦਾ ਵਿਕਣ ਵਾਲਾ ਗੱਟਾ ਕਿਸਾਨਾਂ ਨੂੰ ਖਾਦ ਵਿਕ੍ਰੇਤਾ 450 ਰੁਪਏ ਦੇ ਬਲੈਕ ਦੇ ਭਾਅ ਵਿਚ ਵੇਚ ਰਹੇ ਹਨ। ਪਰ ਹੁਣ ਬ੍ਲੈਕ ਤੇ ਯੂਰੀਆ ਵੇਚਣ ਵਾਲਿਆਂ ਤੇ ਸਰਕਾਰ ਸਖਤ ਹੁੰਦੀ ਦਿੱਖ ਰਹੀ ਹੈ। ਹੁਣ ਜੇਕਰ ਕਿਸੇ ਡੀਲਰ ਕੋਲ ਯੂਰੀਆ ਖਾਦ ਪਈ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਡੀਲਰ ਖਾਦ ਦੀ ਕਮੀ ਅਤੇ ਕਿਸਾਨਾਂ ਦੀ ਲੋੜ ਦਾ ਫ਼ਾਇਦਾ ਉਠਾ ਕੇ ਕਿਸਾਨਾਂ ਦੀ ਲੁੱਟ ਕਰਨ ਦੀ ਕੋਸ਼ਿਸ਼ ਕਰੇ।

ਸਰਕਾਰ ਨੀ ਹਦਾਇਤ ਜਾਰੀ ਕੀਤੀ ਹੈ ਕਿ ਸਮੂਹ ਡੀਲਰਾਂ ਨੂੰ ਪਹਿਲਾਂ ਵੀ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਉਹ ਆਪਣੀ ਦੁਕਾਨਾਂ ਵਿਚ ਖਾਦ ਦੇ ਸਟਾਕ ਅਤੇ ਅਸਲ ਰੇਟ ਦੀ ਜਾਣਕਾਰੀ ਡਿਸਪਲੇਅ ਕਰਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਜਗ੍ਹਾਂ ’ਤੇ ਕੋਈ ਡੀਲਰ ਉਨ੍ਹਾਂ ਕੋਲੋਂ ਕਿਸੇ ਚੀਜ਼ ਦਾ ਮੁੱਲ ਨਿਰਧਾਰਤ ਰੇਟ ਤੋਂ ਜ਼ਿਆਦਾ ਵਸੂਲ ਕਰਦਾ ਹੈ ਤਾਂ ਤੁਰੰਤ ਉਸ ਦੀ ਸ਼ਿਕਾਇਤ ਖੇਤੀਬਾੜੀ ਵਿਭਾਗ ਕੋਲ ਕੀਤੀ ਜਾਵੇ।