ਹੁਣ ਤੁਹਾਡੀ ਗਾਂ ਤਹਾਨੂੰ ਭੇਜ ਸਕਦੀ ਹੈ ਜੇਲ

ਪਿਛਲੇ ਦਿਨਾਂ ਵਿਚ ਮੋਦੀ ਸਰਕਾਰ ਇਕ ਆਦੇਸ਼ ਜਾਰੀ ਕੀਤਾ ਜਿਹੜਾ ਕਿ ਪਸ਼ੂ ਪਾਲਕਾਂ ਅਤੇ ਵਪਾਰੀਆਂ ਵਿਚ ਵਿਵਾਦ ਦਾ ਕਾਰਨ ਬਣ ਗਿਆ। ਮੋਦੀ ਸਰਕਾਰ ਦੁਅਾਰਾ ਬਣਾੲੇ ਗੲੇ ਕਨੂੰਨ ਅਨੁਸਾਰ ਕੋੲੀ ਵੀ ਗੈਰ ਕਿਸਾਨ ਮੱਝ, ਗਾਂ, ਕੱਟਾ ,ਵੱਛੀ ਤੇ ਕੱਟੀ ਮੰਡੀ ਵਿਚ ਨਹੀ ਬੇਚ ਸਕਦਾ ਹੈ। ਜਿਹੜਾ ਕਿਸਾਨ ਖਰੀਦ ਲਵੇ ੳੁਹ ਛੇ ਮਹੀਨੇ ਅੱਗੇ ਕਿਸੇ ਕਿਸਾਨ ਨੂੰ ਨਹੀ ਬੇਚ ਸਕਦਾ ਹੈ।

ਨਾਲ ਹੀ ਡੇਅਰੀ ਮਾਲਕ ਹੁਣ ਤੱਕ ਉਹ ਪਸ਼ੂ ਮੰਡੀਆਂ ਵਿਚ ਜਾ ਕੇ ਆਪਣੇ ਪਸ਼ੂ ਵੇਚ ਆਉਂਦਾ ਸੀ ਪਰ ਹੁਣ ਅਜਿਹਾ ਨਹੀਂ ਕਰ ਸਕੇਗਾ। ਇਕ ਡੇਅਰੀ ਮਾਲਕ ਨੇ ਕਿਹਾ ਕਿ ਉਸ ਕੋਲ 700-800 ਮੱਝਾਂ ਹਨ, ਇਨ੍ਹਾਂ ‘ਚੋਂ 100-150 ਮੱਝਾਂ, ਜਿਹੜੀਆਂ ਕਿ ਦੁੱਧ ਨਾ ਦੇਣ ਦੀ ਹਾਲਤ ਵਿਚ ਹੁੰਦੀਆਂ ਹਨ, ਵੇਚ ਦਿੱਤੀਆਂ ਜਾਂਦੀਆਂ ਹਨ।

ਹੁਣ ਉਨ੍ਹਾਂ ਨੂੰ ਸੜਕਾਂ, ਬਸਤੀਆਂ ਜਾਂ ਜੰਗਲਾਂ ਵਿਚ ਛੱਡਣਾ ਉਸ ਦੀ ਮਜਬੂਰੀ ਹੋ ਜਾਵੇਗੀ। ਫਿਰ ਇਹ ਪਸ਼ੂ ਨਾਜਾਇਜ਼ ਬੁੱਚੜਖਾਨਿਆਂ ਵਿਚ ਚਲੇ ਜਾਣਗੇ ਜਾਂ ਫਿਰ ਇਨ੍ਹਾਂ ਦੀ ਤਸਕਰੀ ਹੋ ਜਾਏਗੀ। ਸੜਕਾਂ ‘ਤੇ ਅਵਾਰਾ ਫਿਰਦੇ ਇਹ ਪਸ਼ੂ ਲੋਕਾਂ ਦੀ ਜ਼ਿੰਦਗੀ ਲਈ ਵੀ ਖ਼ਤਰਾ ਬਣ ਸਕਦੇ ਹਨ।

ੲਿਸਦਾ ਸਿੱਧਾ ਸਿੱਧਾ ਮਤਲਵ ੲਿਹ ਹੋਵੇਗਾ ਕਿ ਹੁਣ ਖੇਤਾਂ ਵਿਚ ਅਵਾਰਾ ਵੱਛੇ ਗਾਂੳੁ ਦੇ ਨਾਲ ਨਾਲ ਫੰਡਰ ਮੱਝਾਂ, ਤੇ ਝੋਟੇ ਵੀ ਦੇਖਣ ਨੂੰ ਮਿਲਣਗੇ। ਕੋੲੀ ਵੀ ਗੈਰ ਡਾਕਟਰ ਜਾਂ ਫਿਰ ਕਿਸਾਨ ਅਾਪਣੇ ਬਿਮਾਰ ਪਸ਼ੂ ਦਾ ੲਿਲਾਜ਼ ਨਹੀ ਕਰ ਸਕੇਗਾ ਤੇ ੳੁਸਨੂੰ ਅਾਪਣਾ ਡੰਗਰ ਖੁਦ ਡਿਸਪੈਸਰੀ ਲੈਕੇ ਜਾਵੇਗਾ ਤੇ ੲਿਸ ਨਾਲ ਅਾਪਣੇ ਚਾਰ ਪਰਮਾਣ ਪੱਤਰ ਲੈਕੇ ਜਾਵੇਗਾ ਤੇ ਪਸ਼ੂ ਦਾ ਪਰਮਾਣ ਪੱਤਰ ਕੋਲ ਲੈਕੇ ਜਾਵੇਗਾ।

ਕਿਸਾਨ ਟਰੱਕ ਜਾਂ ਟਰਾਲੀ ਵਿਚ ਅਾਪਣਾ ਪਸ਼ੂ ਨਹੀ ਲੈਕੇ ਜਾ ਸਕਦਾ। ਕਿਸਾਨ ਨੂੰ ਅਾਪਣੀ ਜਮੀਨ ਦੀ ਫਰਦ ਵੀ ਕੋਲ ਲੈਕੇ ਜਾਣੀ ਪਵੇਗੀ । ਹੁਣ ਜੇਕਰ ਤੁਸੀਂ ਇਹ ਸਾਬਿਤ ਨਾ ਕਰ ਪਾਏ ਕੀ ਤੁਸੀਂ ਕਿਸਾਨ ਨਹੀਂ ਹੋ ਤਾਂ ਕਨੂੰਨੀ ਕਾਰਵਾੲੀ ਹੋ ਸਕਦੀ ਹੈ ਤੇ ਤਹਾਨੂੰ ਜੇਲ ਵੀ ਜਾਣਾ ਪੈ ਸਕਦਾ ਹੈ ।

ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਸਰਕਾਰ ਨੇ ਪਸ਼ੂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਪਸ਼ੂਆਂ ਨੂੰ ਖਰੀਦਣ ਤੇ ਵੇਚਣ ‘ਤੇ ਪਾਬੰਦੀ ਲਾ ਦਿੱਤੀ ਹੈ। ਵਾਤਾਵਰਨ ਤੇ ਜੰਗਲਾਤ ਮੰਤਰਾਲੇ ਨੇ ਜਾਨਵਰਾਂ ‘ਤੇ ਜ਼ੁਲਮ ਕਰਨ ਦੀ ਰੋਕਥਾਮ ਬਾਰੇ ਕਾਨੂੰਨ ਦੇ ਨਵੇਂ ਨਿਯਮਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਇਸ ਤਹਿਤ ਦੇਸ਼ ਦੀਆਂ ਖੁੱਲ੍ਹੀਆਂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਗਾਵਾਂ ਵੇਚਣ ‘ਤੇ ਪਾਬੰਦੀ ਹੋਵੇਗੀ।ਹਿੰਦੁਸਤਾਨ ਟਾਈਮਸ ਦੀ ਰਿਪੋਰਟ ਅਨੁਸਾਰ ਨਵੇਂ ਨਿਯਮ ਅਗਲੇ ਤਿੰਨ ਮਹੀਨਿਆਂ ‘ਚ ਲਾਗੂ ਹੋਣ ਦੀ ਸੰਭਾਵਨਾ ਹੈ । ਇਨ੍ਹਾਂ ਨਿਯਮਾਂ ਤਹਿਤ ਹੁਣ ਵੇਚਣਵਾਲੇ ਤੇ ਖਰੀਦਦਾਰ ਦੋਵਾਂ ਨੂੰ ਹੀ ਪਛਾਣ ਤੇ ਮਾਲਕੀ ਦੇ ਦਸਤਾਵੇਜ਼ ਪੇਸ਼ ਕਰਨੇ ਪੈਣਗੇ।

ਇਹ ਸਥਿਤੀ ਇਸ ਲਈ ਪੈਦਾ ਹੋਈ ਕਿਉਂਕਿ ਸਰਕਾਰ ਨੇ ਨਿਗਰਾਨੀ ਕਰਨ ਦਾ ਕੰਮ ਛੱਡ ਕੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਅਜਿਹੇ ਕਾਨੂੰਨ ਬਣਾਉਣ ‘ਚ ਲੱਗੀ ਹੈ ਜਿਸ ਵਿਚ ਪਸ਼ੂ ਕਲਿਆਣ ਤਾਂ ਦੂਰ ਦੀ ਗੱਲ ਹੈ, ਉਸ ਦੀ ਤਸਕਰੀ, ਨਾਜਾਇਜ਼ ਬਰਾਮਦ, ਗ਼ੈਰ-ਕਾਨੂੰਨੀ ਬੁੱਚੜਖਾਨਿਆਂ ਵਿਚ ਕਤਲ ਅਤੇ ਸੜਕਾਂ ‘ਤੇ ਉਨ੍ਹਾਂ ਦੀ ਭੀੜ ਵਧਣ ਦੀ ਸਥਿਤੀ ਪੈਦਾ ਹੋ ਸਕਦੀ ਹੈ।