ਜਾਣੋ ਅਮਰੀਕਾ ਵਿੱਚ ਕਿੰਨੀ ਕਮਾਈ ਕਰਦਾ ਹੈ ਇੱਕ ਟਰੱਕ ਡਰਾਈਵਰ

ਬਹੁਤ ਸਾਰੇ ਲੋਕ ਸਾਡੇ ਦੇਸ਼ ਤੋਂ ਦੂੱਜੇ ਦੇਸ਼ਾਂ ਵਿੱਚ ਜਾਕੇ ਟਰੱਕ ਡਰਾਇਵਰ ਦੀ ਨੌਕਰੀ ਕਰ ਰਹੇ ਹਨ, ਖਾਸਕਰ ਪੰਜਾਬ ਦੇ ਨੌਜਵਾਨ, ਅਤੇ ਬਹੁਤ ਸਾਰੇ ਨੌਜਵਾਨ ਇਸ ਕੰਮ ਨੂੰ ਕਰਨਾ ਚਾਹੁੰਦੇ ਹਨ ਅਤੇ ਜਾਨਣਾ ਚਾਹੁੰਦੇ ਹਨ ਕਿ ਹੋਰ ਦੇਸ਼ ਵਿਚ ਜਾਕੇ ਇੱਕ ਡਰਾਈਵਰ ਕਿੰਨੀ ਕਮਾਈ ਕਰ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਮਰੀਕਾ ਵਿੱਚ ਟਰੱਕ ਡਰਾਇਵਰ ਦਾ ਲਾਇਫਸਟਾਇਲ ਅਤੇ ਉਸਦੀ ਕਮਾਈ ਕਿੰਨੀ ਹੁੰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਲੰਮੇ ਰੂਟ ਦੇ ਟਰੱਕ ਇੱਕ ਚਲਦੇ ਫਿਰਦੇ ਘਰ ਵਰਗੇ ਹੁੰਦੇ ਹਨ। ਇਸ ਵਿੱਚ ਬੈੱਡ ਲੱਗਿਆ ਹੁੰਦਾ ਹੈ। ਜਿਵੇਂ ਕਿ ਇੱਕ ਡਰਾਇਵਰ ਡਰਾਇਵਿੰਗ ਕਰ ਰਿਹਾ ਹੈ ਅਤੇ ਇੱਕ ਸੌਂ ਜਾਂਦਾ ਹੈ। ਇਸ ਵਿੱਚ ਦੋ ਲੋਕਾਂ ਦੇ ਸੌਂ ਲਈ ਉੱਤੇ -ਥੱਲੇ ਬੈੱਡ ਲੱਗਿਆ ਹੋਇਆ ਹੁੰਦਾ ਹੈ। ਟਰੱਕ ਵਿੱਚ ਕੱਪੜੇ ਅਤੇ ਬਾਕੀ ਸਾਮਾਨ ਵਗੈਰਾ ਰੱਖਣ ਲਈ ਵੀ ਕਾਫ਼ੀ ਜਗ੍ਹਾ ਦਿੱਤੀ ਗਈ ਹੁੰਦੀ ਹੈ।

ਸਭਤੋਂ ਖਾਸ ਗੱਲ ਇਹ ਹੈ ਕਿ ਇਸ ਟਰੱਕ ਵਿੱਚ ਖਾਣ ਪੀਣ ਦੇ ਸਮਾਨ ਰੱਖਣ ਲਈ ਇੱਕ ਵੱਖ ਅਲਮਾਰੀ ਹੈ ਅਤੇ ਉਸਦੇ ਹੇਠਾਂ ਇੱਕ ਛੋਟਾ ਜਿਹਾ ਫਰਿੱਜ ਵੀ ਦਿੱਤਾ ਗਿਆ ਹੁੰਦਾ ਹੈ। ਯਾਨੀ ਕਿ ਤੁਹਾਨੂੰ ਇੱਕ ਟਰੱਕ ਵਿੱਚ ਪੂਰਾ ਚੱਲਦਾ ਫਿਰਦਾ ਘਰ ਮਿਲ ਜਾਂਦਾ ਹੈ। ਇਹ ਟਰੱਕ ਪੂਰਾ ਏਅਰ ਕੰਡੀਸ਼ਨਡ ਹੁੰਦਾ ਹੈ। ਟਰੱਕ ਨੂੰ ਬੰਦ ਕਰਨ ਤੋਂ ਬਾਅਦ ਵੀ ਇਸ ਵਿੱਚ ਦਿੱਤੇ ਗਏ ਇਨਵਰਟਰ ਦੀ ਮਦਦ ਨਾਲ AC ਚਲਦਾ ਰਹਿੰਦਾ ਹੈ।

ਡਰਾਇਵਰ ਨੇ ਸਿਰਫ ਇੱਕ ਸ਼ਹਿਰ ਤੋਂ ਦੂੱਜੇ ਸ਼ਹਿਰ ਡਿਲੀਵਰੀ ਦੇਣ ਲਈ ਜਾਣਾ ਹੁੰਦਾ ਹੈ ਅਤੇ ਲੋਡਿੰਗ ਅਨਲੋਡਿੰਗ ਸਭ ਕੰਪਨੀ ਦੇ ਬੰਦੇ ਕਰਦੇ ਹਨ। ਕਮਾਈ ਦੀ ਗੱਲ ਕਰੀਏ ਤਾਂ ਇੱਕ ਡਿਲੀਵਰੀ ਯਾਨੀ ਕਿ ਇੱਕ ਗੇੜੇ ਦੇ ਲਗਭਗ 1500 ਅਮੇਰਿਕਨ ਡਾਲਰ ਤੁਸੀ ਸਾਰਾ ਖਰਚਾ ਕੱਢ ਕੇ ਕਮਾ ਸਕਦੇ ਹੋ।

ਅਤੇ ਮਹੀਨੇ ਵਿੱਚ ਜੇਕਰ ਤੁਸੀ 4 ਗੇੜੇ ਵੀ ਲਾਓ ਤਾਂ ਕਰੀਬ 6000 ਡਾਲਰ ਯਾਨੀ ਕਿ 4 ਲੱਖ ਤੋਂ ਵੀ ਜ਼ਿਆਦਾ ਰੂਪਏ ਪ੍ਰਤੀ ਮਹੀਨਾ ਕਮਾ ਸਕਦੇ ਹੋ ਅਤੇ ਉਹ ਵੀ ਸਾਰੇ ਖਰਚੇ ਕਰਨ ਤੋਂ ਬਾਅਦ। ਜੇਕਰ ਤੁਹਾਨੂੰ ਜ਼ਿਆਦਾ ਡਿਲੀਵਰੀ ਮਿਲੇ ਤਾਂ ਤੁਸੀ ਇਸਤੋਂ ਵੀ ਜ਼ਿਆਦਾ ਕਮਾਈ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com