ਦੇਖੋ ਤੁਰਦਾ ਫਿਰਦਾ ਖੇਤ ਵਾਲਾ ਕੋਠਾ, ਕਿਤੇ ਵੀ ਆਪਣੇ ਨਾਲ ਲੈ ਜਾਓ

ਦੋਸਤੋ ਤੁਸੀਂ ਖੇਤਾਂ ਵਿੱਚ ਅੱਜ ਤੱਕ ਕਈ ਤਰਾਂ ਦੇ ਕੋਠੇ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਖੇਤ ਵਾਲਾ ਕੋਠਾ ਦਿਖਾਉਣ ਜਾ ਰਹੇ ਹਾਂ ਜੋ ਸਭਤੋਂ ਅਲੱਗ ਹੈ ਅਤੇ ਅੱਜ ਤੱਕ ਕੀਤੇ ਵੀ ਇਸ ਤਰਾਂ ਦਾ ਖੇਤ ਵਾਲਾ ਕੋਠਾ ਨਹੀਂ ਬਣਿਆ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਤੁਰਦਾ ਫਿਰਦਾ ਕਿਥ ਹੈ ਅਤੇ ਇਸਨੂੰ ਖਾਸ ਕਰਕੇ ਵੱਡੇ ਫਾਰਮਾਂ ਲਈ ਬਣਾਇਆ ਗਿਆ ਹੈ।

ਇਸਨੂੰ ਇੱਕ ਟਰਾਲੀ ਵਿੱਚ ਬਣਾਇਆ ਗਿਆ ਹੈ ਅਤੇ ਇਸਨੂੰ ਤੁਰਦਾ ਫਿਰਦਾ ਘਰ ਵੀ ਕਿਹਾ ਜਾ ਸਕਦਾ ਹੈ। ਇਸ ਟਰਾਲੀ ਨੂੰ ਏਂਜਲ ਫਾਰਮ (ਹੋਸ਼ਿਆਰਪੂਰ) ਵਿੱਚ ਬਣਾਇਆ ਗਿਆ ਹੈ। ਇਸਨੂੰ ਬਹੁਤ ਸ਼ਾਨਦਾਰ ਅਤੇ ਸੋਹਣਾ ਬਣਾਇਆ ਗਿਆ ਹੈ ਅਤੇ ਇਸਨੂੰ ਦੇਖਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਸਨੂੰ ਪੂਰੇ ਫਾਰਮ ਵਿੱਚ ਗੇੜਾ ਮਾਰਨ ਲਈ ਬਣਾਇਆ ਗਿਆ ਸੀ।

ਇਸ ਫਾਰਮ ਵਿੱਚ ਬਹੁਤ ਦੂਰੋਂ ਦੂਰੋਂ ਲੋਕ ਘੁੰਮਣ ਲਈ ਆਉਂਦੇ ਹਨ ਅਤੇ ਬਹੁਤ ਭੀੜ ਰਹਿੰਦੀ ਹੈ। ਇਸ ਕੋਠੇ ਨੂੰ ਅੰਦਰੋਂ ਵੀ ਬਹੁਤ ਸ਼ਾਨਦਾਰ ਬਣਾਇਆ ਗਿਆ ਹੈ ਅਤੇ ਉਪਰ ਸ਼ੈੱਡ ਪਾਇਆ ਗਿਆ ਹੈ। ਜਿਸ ਕਿਸਾਨ ਵੀਰ ਦੇ ਜਿਆਦਾ ਖੇਤ ਹਨ ਉਨ੍ਹਾਂ ਲਈ ਇਸ ਤਰਾਂ ਦਾ ਕੋਠਾ ਬਹੁਤ ਕੰਮ ਦਾ ਹੈ ਕਿਉਂਕਿ ਉਹ ਜਿਥੇ ਵੀ ਜਾਣਾ ਹੋਵੇ ਇਸ ਨੂੰ ਆਪਣੇ ਨਾਲ ਲਿਜਾ ਸਕਦੇ ਹਨ ਅਤੇ ਆਰਾਮ ਕਰ ਸਕਦੇ ਹਨ।

ਤੁਸੀਂ ਇਨ੍ਹਾਂ ਦੇ ਫਾਰਮ ਵਿੱਚ ਆਪਣੇ ਪਰਿਵਾਰ ਨਾਲ ਘੁੰਮ ਸਕਦੇ ਹੋ ਅਤੇ ਇਨ੍ਹਾਂ ਨੇ ਫਾਰਮ ਨੂੰ ਬਹੁਤ ਵੱਡਾ ਅਤੇ ਖੂਬਸੂਰਤ ਬਣਾਇਆ ਹੋਇਆ ਹੈ। ਤੁਸੀਂ ਵੀ ਇਸ ਤਰਾਂ ਦਾ ਟਰਾਲੀ ਵਾਲਾ ਕੋਠਾ ਤਿਆਰ ਕਰਵਾ ਸਕਦੇ ਹੋ ਅਤੇ ਆਪਣੀ ਮਰਜੀ ਨਾਲ ਇਸਨੂੰ ਅੰਦਰੋਂ ਅਤੇ ਬਾਹਰੋਂ ਡਿਜ਼ਾਈਨ ਕਰਵਾ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com