ਆ ਗਿਆ ਤ੍ਰਿਸ਼ੂਲ ਫਾਰਮ ਮਾਸਟਰ ਜੋ ਕਰਦਾ ਹੈ ਛੋਟੇ ਟਰੈਕਟਰਾਂ ਵਾਲੇ ਸਾਰੇ ਕੰਮ

ਇੱਕ ਕਿਸਾਨ ਲਈ ਸਭ ਤੋਂ ਜ਼ਿਆਦਾ ਜਰੂਰੀ ਇੱਕ ਟਰੇਕਟਰ ਹੁੰਦਾ ਹੈ । ਪਰ ਹਰ ਥਾਂ ਤੇ ਟਰੈਕਟਰ ਦੀ ਵਰਤੋਂ ਕਰਨੀ ਮਹਿੰਗੀ ਪੈਂਦੀ ਹੈ ਕਈ ਵਾਰ ਟਰੈਕਟਰ ਦੇ ਨਾਲ ਇਕ ਛੋਟੇ ਟਰੈਕਟਰ ਦੀ ਲੋੜ ਪੈਂਦੀ ਹੈ ਜੋ ਖੇਤੀ ਵਾਲੇ ਸਾਰੇ ਕੰਮ ਕਰ ਸਕੇ ਇਸ ਤਰਾਂ ਦੇ ਕਿਸਾਨਾਂ ਵਾਸਤੇ ਤਰਿਸ਼ੂਲ ਕੰਪਨੀ ਨੇ ਤਿਆਰ ਕੀਤਾ ਹੈ ਤ੍ਰਿਸ਼ੂਲ ਫ਼ਾਰਮ ਮਾਸਟਰ ( Trishul Farm Master )

ਮੋਟਰ ਸਾਈਕਲ ਵਰਗੇ ਲੱਗਣ ਵਾਲੇ ਇਸ ਟਰੈਕਟਰ ਨਾਲ ਤੁਸੀਂ ਵੱਡੇ ਟਰੈਕਟਰ ਵਾਲੇ ਸਾਰੇ ਕੰਮ ਕਰ ਸਕਦੇ ਹੋ । ਤਰਿਸ਼ੂਲ ਫ਼ਾਰਮ ਮਾਸਟਰ ਨਾਲ ਤੁਸੀ ਵਹਾਈ ,ਬਿਜਾਈ, ਗੋਡਾਈ ,ਭਾਰ ਢੋਨਾ ,ਕੀਟਨਾਸ਼ਕ ਸਪ੍ਰੇ ਆਦਿ ਕੰਮ ਕਰ ਸੱਕਦੇ ਹੋ । ਵੱਡੇ ਟਰੈਕਟਰ ਦੀ ਥਾਂ ਇਸਨੂੰ ਵਰਤਣਾ ਸੌਖਾ ਤੇ ਸਸਤਾ ਪੈਂਦਾ ਹੈ ਜਿਸ ਨਾਲ ਕਿਸਾਨਾਂ ਦਾ ਕੰਮ ਆਸਾਨ ਬਣ ਜਾਂਦਾ ਹੈ । ਇਸਦੀ ਕੀਮਤ ਤਕਰੀਬਨ 1 ਲੱਖ 45 ਹਜਾਰ ਰੁ ਹੈ ।

ਤਰਿਸ਼ੂਲ ਫ਼ਾਰਮ ਮਾਸਟਰ ਮਸ਼ੀਨ ਦੀ ਜਾਣਕਾਰੀ

  • ਇੰਜਨ – 510 CC , ਫੋਰ ਸਟਰੋਕ
  • ਲੰਬਾਈ – 7. 5 ਫੁੱਟ , ਚੋੜਾਈ – 3 ਫੁੱਟ , ਉਚਾਈ – 4 ਫੁੱਟ
  • ਭਾਰ – 440 ਕਿੱਲੋਗ੍ਰਾਮ
  • ਗਰਾਉਂਡ ਤੋਂ ਉਚਾਈ – 10 ਇੰਚ
  • ਇੰਜਨ ਸਿਲੇਂਡਰ – ਇੱਕ
  • ਪ੍ਰਕਾਰ – ਏਅਰ ਕੂਲਡ ਡੀਜਲ ਇੰਜਨ
  • Rated RPM – 3000
  • ਡੀਜ਼ਲ ਦੀ ਖਪਤ – 650 ਮੀ .ਲੀ ਇੱਕ ਘੰਟੇ ਵਿੱਚ
  • ਗਿਅਰ – 4 ਅੱਗੇ , 1 ਰਿਵਰਸ
  • ਡੀਜ਼ਲ ਟੈਂਕ ਕੈਪੇਸਿਟੀ – 14 ਲਿਟਰ

ਇਹ ਮਸ਼ੀਨ ਕਿਵੇਂ ਕੰਮ ਕਰਦੀ ਹੈ ਉਸਦੇ ਲਈ ਵੀਡੀਓ ਵੀ ਵੇਖੋ

ਜੇਕਰ ਤੁਸੀ ਇਸਨੂੰ ਖਰੀਦਣਾ ਚਾਹੁੰਦੇ ਹੈ ਤਾਂ ਹੇਠਾਂ  ਦਿੱਤੇ ਹੋਏ ਨੰਬਰ ਅਤੇ ਪਤੇ ਉਪਰ ਸੰਪਰਕ ਕਰ ਸਕਦੇ ਹੋ

ਘੋੜਾਵਦਾਰ ਰੋਡ , ਗੋਂਡਲ
Dist : ਰਾਜਕੋਟ ( ਗੁਜਰਾਤ )
ਫ਼ੋਨ : 98252 33400